ਜਾਪਾਨ ਨੇ 2030 ਤੱਕ ਪੈਟਰੋਲ ਵਾਹਨਾਂ ਨੂੰ ਖ਼ਤਮ ਕਰਨ ਦਾ ਰੱਖਿਆ ਟੀਚਾ

Friday, Dec 25, 2020 - 05:52 PM (IST)

ਨਵੀਂ ਦਿੱਲੀ - ਜਾਪਾਨ ਨੇ ਅਗਲੇ 15 ਸਾਲਾਂ ਵਿਚ ਪੈਟਰੋਲ ਨਾਲ ਚਲਣ ਵਾਲੇ ਵਾਹਨਾਂ ਨੂੰ ਖ਼ਤਮ ਕਰਨ ਦਾ ਟੀਚਾ ਰੱਖਿਆ ਹੈ। ਸ਼ੁੱਕਰਵਾਰ ਨੂੰ ਸਰਕਾਰ ਨੇ ਕਿਹਾ ਕਿ ਜ਼ੀਰੋ ਕਾਰਬਨ ਨਿਕਾਸੀ ਤੱਕ ਪਹੁੰਚਣ ਲਈ ਅਤੇ 2050 ਤੱਕ ਹਰ ਸਾਲ 2 ਟਰੀਲੀਅਨ ਡਾਲਰ ਦਾ ਹਰਾ ਵਿਕਾਸ ਪੈਦਾ ਕਰਨਾ ਹੋਵੇਗਾ।

ਹਾਈਡਰੋਜਨ ਅਤੇ ਆਟੋ ਇੰਡਸਟਰੀਜ਼  ਮੁੱਖ ਇਹ ਰਣਨੀਤੀ ਬਣਾ ਰਹੀ ਹੈ ਜੋ ਕਿ ਪ੍ਰਧਾਨ ਮੰਤਰੀ ਦੇ ਅਕਤੂਬਰ ਵਿਚ ਕੀਤੇ ਗਏ ਵਾਅਦੇ ਦੇ ਅਨੁਸਾਰ ਹੈ। ਦੱਸਦਈਏ ਕਿ ਇਹ ਹਰੇ ਵਿਕਾਸ ਦੀ ਰਣਨੀਤੀ, ਪ੍ਰਧਾਨ ਮੰਤਰੀ ਯੋਸ਼ੀਹਾਈਡ ਸੁਗਾ ਦੇ ਅੱਧੀ ਸਦੀ ਤੱਕ ਕਾਰਬਨ ਦੇ ਨਿਕਾਸ ਨੂੰ ਖ਼ਤਮ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਬਣਾਈ ਗਈ ਹੈ।

ਕੋਵਿਡ 19 ਨਾਲ ਪ੍ਰਭਾਵਿਤ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਜਾਪਾਨ ਨੇ ਹਰੇ ਵਿਕਾਸ ਨੂੰ ਤਰਜੀਹ ਦਿੱਤੀ ਹੈ ਅਤੇ ਜਾਪਾਨ ਨੂੰ ਯੂਰੋਪੀਅਨ ਯੂਨੀਅਨ, ਚੀਨ ਅਤੇ ਹੋਰ ਅਰਥ ਵਿਵਸਥਾਵਾਂ ਨਾਲ ਜੋੜਨ ਲਈ ਉਤਸਾਹਿਤ ਟੀਚਿਆਂ ਨੂੰ ਨਿਰਧਾਰਿਤ ਕੀਤਾ ਹੈ।

ਟੋਕਿਓ ਯੂਨੀਵਰਸਿਟੀ ਦੇ ਪ੍ਰੌਫੈਸਰ ਯੂਕਰੀ ਟਾਕਾਮੁਰਾ ਨੇ ਕਿਹਾ ਕਿ, 'ਸਰਕਾਰ ਨੇ 2050 ਵਿਚ ਕਾਰਬਨ ਰਹਿਤ ਸਮਾਜ ਲਈ ਮਹੱਤਵਪੂਰਨ ਟੀਚਾ ਰੱਖਿਆ ਹੈ।' ਹਰੀ ਵਿਕਾਸ ਦੀ ਰਣਨੀਤੀ ਵਿਚ ਸਪਸ਼ਟ ਟੀਚੇ ਅਤੇ ਨੀਤੀਗਤ ਦਿਸ਼ਾ ਬਣਾਉਣਾ ਕੰਪਨੀਆਂ ਨੂੰ ਭਵਿੱਖ ਦੀ ਟੈਕਨੋਲੋਜੀ ਵਿੱਚ ਨਿਵੇਸ਼ ਕਰਨ ਲਈ ਪ੍ਰੇਰਣਾ ਦਵੇਗਾ।' ਖ਼ਬਰਾਂ ਮੁਤਾਬਕ ਸਰਕਾਰ ਕੰਪਨੀਆਂ ਨੂੰ ਟੈਕਸ ਤੋਂ ਰਾਹਤ ਅਤੇ ਹੋਰ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰੇਗੀ। ਸਰਕਾਰ ਦਾ ਮੁੱਖ ਟੀਚਾ ਹੈ ਕਿ 2030 ਤੱਕ ਇਲੈਕਟਰਿਕ ਵਾਹਨਾਂ ਨਾਲ ਗੈਸੋਲੀਨ ਵਾਲੇ ਵਾਹਨਾਂ ਨੂੰ ਬਦਲਿਆ ਜਾਵੇ।


Harinder Kaur

Content Editor

Related News