ਜ਼ਬਰਦਸਤ ਮੈਮੋਰੀ ਵਾਲੇ ਸ਼ਖਸ ਨੇ 1,300 ਗਾਹਕਾਂ ਨੂੰ ਲਗਾਇਆ ਚੂਨਾ

09/11/2019 12:27:35 PM

ਟੋਕੀਓ (ਬਿਊਰੋ)— ਜਾਪਾਨ ਦੇ ਇਕ ਨੌਜਵਾਨ ਕੈਸ਼ੀਅਰ ਨੇ ਆਪਣੀ ਜ਼ਬਰਦਸਤ ਮੈਮੋਰੀ ਦੀ ਵਰਤੋਂ ਗਾਹਕਾਂ ਨੂੰ ਚੂਨਾ ਲਗਾਉਣ ਲਈ ਕੀਤੀ। ਪੁਲਸ ਨੇ ਦੱਸਿਆ ਕਿ 34 ਸਾਲਾ ਕੈਸ਼ੀਅਰ ਯੁਸੁਕੇ ਤਾਨਿਗੁਚੀ ਜਿਸ ਚੀਜ਼ ਨੂੰ ਦੇਖ ਲੈਂਦਾ ਸੀ ਉਹ ਉਸ ਦੇ ਦਿਮਾਗ ਵਿਚ ਸਟੋਰ ਹੋ ਜਾਂਦੀ ਸੀ। ਆਪਣੀ ਇਸ ਜ਼ਬਰਦਸਤ ਮੈਮੋਰੀ ਦੀ ਵਰਤੋਂ ਕਰ ਕੇ ਕੈਸ਼ੀਅਰ ਤਾਨਿਗੁਚੀ ਨੇ 1,300 ਗਾਹਕਾਂ ਦੀ ਕ੍ਰੈਡਿਟ ਕਾਰਡ ਦੀ ਜਾਣਕਾਰੀ ਚੋਰੀ ਕਰ ਲਈ। ਪੁਲਸ ਨੇ ਦੱਸਿਆ ਕਿ ਦੋਸ਼ੀ ਤਾਨਿਗੁਚੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਾਂਚ ਵਿਚ ਪਤਾ ਚੱਲਿਆ ਕਿ ਤਾਨਿਗੁਚੀ ਨੇ ਚੋਰੀ ਕੀਤੀ ਗਈ ਜਾਣਕਾਰੀ ਦੀ ਵਰਤੋਂ ਕਰ ਕੇ ਮਾਰਚ ਵਿਚ ਕਰੀਬ 2,600 ਡਾਲਰ ਦੇ ਬੈਗ ਖਰੀਦੇ ਸਨ। ਪੁਲਸ ਨੇ ਤਾਨਿਗੁਚੀ ਦੇ ਆਰਡਰ ਨੂੰ ਰੋਕ ਦਿੱਤਾ ਅਤੇ ਕਥਿਤ ਚੋਰ ਨੂੰ ਫੜਨ ਲਈ ਬੈਗ ਡਿਲੀਵਰ ਕਰਨ ਲਈ ਪਹੁੰਚੀ। ਮਾਮਲੇ ਦੀ ਜਾਂਚ ਵਿਚ ਸ਼ਾਮਲ ਇਕ ਅਧਿਕਾਰੀ ਨੇ ਦੱਸਿਆ ਕਿ ਤਾਨਿਗੁਚੀ ਦੀ ਮੈਮੋਰੀ ਫੋਟੋਗ੍ਰਾਫਿਕ ਹੈ ਮਤਲਬ ਉਹ ਜਿਹੜੀ ਚੀਜ਼ ਨੂੰ ਇਕ ਵਾਰ ਦੇਖ ਲੈਂਦਾ ਸੀ ਉਹ ਉਸ ਨੂੰ ਲੰਬੇ ਸਮੇਂ ਤੱਕ ਯਾਦ ਰਹਿੰਦੀ ਹੈ।

ਪੁਲਸ ਨੇ ਦੱਸਿਆ ਕਿ ਪਾਰਟ-ਟਾਈਮ ਕੈਸ਼ੀਅਰ ਤਾਨਿਗੁਚੀ ਨੇ ਆਪਣੇ ਸਾਮਾਨ ਨੂੰ ਖਰੀਦਣ ਲਈ ਘੱਟ ਸਮੇਂ ਵਿਚ ਗਾਹਕ ਦੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਯਾਦ ਰੱਖੀ। ਤਾਨਿਗੁਚੀ ਸਾਰੇ ਵੇਰਵੇ ਯਾਦ ਰੱਖਦਾ ਸੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਲਿਖ ਲੈਂਦਾ ਸੀ। ਇਨ੍ਹਾਂ ਵੇਰਵਿਆਂ ਦੀ ਵਰਤੋਂ ਉਹ ਬਾਅਦ ਵਿਚ ਆਨਲਾਈਨ ਸ਼ਾਪਿੰਗ ਕਰਨ ਲਈ ਕਰਦਾ ਸੀ। ਫਿਲਹਾਲ ਪੁਲਸ ਉਸ ਵੱਲੋਂ ਅੰਜਾਮ ਦਿੱਤੇ ਗਏ ਹੋਰ ਅਪਰਾਧਾਂ ਦੀ ਜਾਂਚ ਕਰ ਰਹੀ ਹੈ।

ਯੂਨੀਅਨ ਕਾਲਜ ਵਿਚ ਮਨੋਵਿਗਿਆਨ ਦੇ ਪ੍ਰੋਫੈਸਰ ਡੈਨੀਅਰ ਬਰਨਜ਼ ਮੁਤਾਬਕ ਵਿਗਿਆਨ ਅਸਲ ਵਿਚ ਫੋਟੋਗ੍ਰਾਫਿਕ ਮੈਮੋਰੀ ਦੇ ਦਾਅਵਿਆਂ 'ਤੇ ਯਕੀਨ ਨਹੀਂ ਕਰਦਾ। ਵਿਗਿਆਨੀਆਂ ਨੂੰ ਫੋਟੋਗ੍ਰਾਫਿਕ ਮੈਮੋਰੀ ਦੇ ਸਬੂਤ ਨਹੀਂ ਮਿਲੇ ਹਨ ਪਰ ਅਜਿਹੇ ਲੋਕ ਚੰਗੀ ਯਾਦਸ਼ਕਤੀ ਦੇ ਮਾਲਕ ਹੁੰਦੇ ਹਨ।


Vandana

Content Editor

Related News