ਬੰਗਲਾ ਦੇਸ਼ ਦੀ ਪੀ.ਐੱਮ. ਸ਼ੇਖ ਹਸੀਨਾ ਜਾਪਾਨ ਦੌਰੇ ''ਤੇ

05/29/2019 2:21:34 PM

ਟੋਕੀਓ (ਭਾਸ਼ਾ)— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਪਾਰ, ਨਿਵੇਸ਼ ਅਤੇ ਮਦਦ ਦੇ ਉਦੇਸ਼ ਨਾਲ ਜਾਪਾਨ ਦੀ ਯਾਤਰਾ 'ਤੇ ਹੈ। ਉਨ੍ਹਾਂ ਦੀ ਇਹ ਯਾਤਰਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਪ੍ਰਸ਼ਾਸਨ ਨਾਲ ਬੰਗਲਾਦੇਸ਼ ਦੇ ਦੋਸਤਾਨਾ ਸੰਬੰਧਾਂ ਨੂੰ ਦਰਸਾਉਂਦੀ ਹੈ। ਸ਼ੇਖ ਹਸੀਨਾ ਮੰਗਲਵਾਰ ਨੂੰ ਜਾਪਾਨ ਪਹੁੰਚੀ। ਅੱਜ ਭਾਵ ਬੁੱਧਵਾਰ ਨੂੰ ਉਹ ਸ਼ਿੰਜ਼ੋ ਆਬੇ ਨਾਲ ਮੁਲਾਕਾਤ ਅਤੇ ਇਕ ਸੰਯੁਕਤ ਪੱਤਰਕਾਰ ਸੰਮੇਲਨ ਵਿਚ ਸ਼ਾਮਲ ਹੋਵੇਗੀ। 

ਉਨ੍ਹਾਂ ਦੇ ਸਨਮਾਨ ਵਿਚ ਰਾਤ ਦੇ ਭੋਜਨ ਦਾ ਵੀ ਆਯੋਜਨ ਕੀਤਾ ਜਾਵੇਗਾ। ਜਾਪਾਨ ਦੇ ਵਿਦੇਸ਼ ਮੰਤਰਾਲੇ ਮੁਤਾਬਕ ਦੋਵੇਂ ਨੇਤਾ ਬੰਗਾਲ ਦੇ ਖਾੜੀ ਵਿਕਾਸ ਪ੍ਰਾਜੈਕਟ ਅਤੇ ਆਰਥਿਕ ਤੇ ਸੁਰੱਖਿਆ ਹਿੱਸੇਦਾਰੀ ਮਜ਼ਬੂਤ ਕਰਨ 'ਤੇ ਚਰਚਾ ਕਰਨਗੇ। ਇੱਥੇ ਦੱਸ ਦਈਏ ਕਿ ਟੋਕੀਓ ਨੂੰ ਬੀਜਿੰਗ ਵੱਲੋਂ ਸੁਰੱਖਿਆ ਅਤੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਏਸ਼ੀਆ ਦੇ ਦੇਸ਼ਾਂ, ਇੱਥੋਂ ਤੱਕ ਕਿ ਯੂਰਪ ਅਤੇ ਅਮਰੀਕਾ ਨੂੰ ਵੀ ਆਪਣੇ ਵੱਲ ਕਰਨਾ ਚਾਹੁੰਦਾ ਹੈ।


Vandana

Content Editor

Related News