ਜਾਪਾਨ : ਕਾਕਪਿਟ ਦੀ ਖਿੜਕੀ ’ਚ ਤਰੇੜ ਦਿਸਣ ਮਗਰੋਂ ਹਵਾਈ ਅੱਡੇ ’ਤੇ ਪਰਤਿਆ ਜਹਾਜ਼
Monday, Jan 15, 2024 - 03:09 PM (IST)
ਟੋਕੀਓ (ਭਾਸ਼ਾ)- ਆਲ ਨਿੱਪਨ ਏਅਰਵੇਜ਼ ਦੇ ਜਹਾਜ਼ ਦੀ ਕਾਕਪਿਟ ਦੀ ਇਕ ਖਿੜਕੀ ਵਿਚ ਤਰੇੜ ਦਿਸਣ ਤੋਂ ਬਾਅਦ ਜਹਾਜ਼ ਉੱਤਰੀ ਜਾਪਾਨ ਦੇ ਸਾਪੋਰੋ ਸਥਿਤ ਹਵਾਈ ਅੱਡੇ ਉੱਤੇ ਵਾਪਸ ਪਰਤ ਆਇਆ। ਹਵਾਬਾਜ਼ੀ ਕੰਪਨੀ ਨੇ ਦੱਸਿਆ ਕਿ ਏ. ਐੱਨ.ਏ. ਫਲਾਈਟ ਨੰ. 1182 ਸ਼ਨੀਵਾਰ ਨੂੰ ਮੱਧ ਜਾਪਾਨ ਦੇ ਟੋਯਾਮਾ ਹਵਾਈ ਅੱਡੇ ਲਈ ਰਵਾਨਾ ਹੋਈ ਸੀ ਪਰ ਮੁਰੰਮਤ ਲਈ ਨਿਊ ਚਿਤੋਸ ਹਵਾਈ ਅੱਡੇ ’ਤੇ ਵਾਪਸ ਪਰਤ ਆਈ।
ਇਹ ਵੀ ਪੜ੍ਹੋ: ਗਾਜ਼ਾ ’ਚ ਜੰਗ ਦੇ 100 ਦਿਨ ਪੂਰੇ, PM ਬੋਲੇ- ਹਮਾਸ ਨੂੰ ਕੁਚਲਣ ਤੱਕ ਇਜ਼ਰਾਈਲ ਨਹੀਂ ਰੁਕੇਗਾ
ਕੰਪਨੀ ਮੁਤਾਬਕ ਜਹਾਜ਼ ’ਚ ਸਵਾਰ 65 ਯਾਤਰੀਆਂ ’ਚੋਂ ਕਿਸੇ ਦੇ ਵੀ ਕੋਈ ਸੱਟ ਨਹੀਂ ਲੱਗੀ। ਕੰਪਨੀ ਨੇ ਦੱਸਿਆ ਕਿ ਇਹ ਜਹਾਜ਼ ਬੋਇੰਗ 737-800 ਸੀ। ਇਹ ਮਾਡਲ ਬੋਇੰਗ 737 ਮੈਕਸ9 ਤੋਂ ਵੱਖਰਾ ਹੈ ਜਿਸ ਦੀ ਜਾਂਚ ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।