ਇਹ ਹੈ ਦੁਨੀਆ ਦਾ ਸਭ ਤੋਂ ਬਜ਼ੁਰਗ ਜੋੜਾ, ਪਤਨੀ ਨੇ ਦੱਸਿਆ ਇਹ ਰਾਜ਼

Wednesday, Sep 05, 2018 - 05:15 PM (IST)

ਇਹ ਹੈ ਦੁਨੀਆ ਦਾ ਸਭ ਤੋਂ ਬਜ਼ੁਰਗ ਜੋੜਾ, ਪਤਨੀ ਨੇ ਦੱਸਿਆ ਇਹ ਰਾਜ਼

ਟੋਕੀਓ (ਬਿਊਰੋ)— ਜਾਪਾਨ ਵਿਚ 100 ਸਾਲ ਤੋਂ ਵਧੇਰੇ ਦੀ ਉਮਰ ਜਿਉਣ ਵਾਲੇ ਬਜ਼ੁਰਗ ਵੱਡੀ ਗਿਣਤੀ ਵਿਚ ਹਨ। ਬੀਤੀ ਅਪ੍ਰੈਲ ਨੂੰ ਜਾਪਾਨ ਦੇ ਮਾਸਾਜ਼ੋ ਨੋਨਾਕਾ ਨੂੰ ਦੁਨੀਆ ਦਾ ਸਭ ਤੋਂ ਬਜ਼ੁਰਗ ਜਿਉਂਦਾ ਪੁਰਸ਼ ਐਲਾਨਿਆ ਗਿਆ ਸੀ। ਹੁਣ ਦੁਨੀਆ ਦੇ ਸਭ ਤੋਂ ਬਜ਼ੁਰਗ ਜਿਉਂਦੇ ਜੋੜੇ ਦਾ ਖਿਤਾਬ ਵੀ ਇੱਥੋਂ ਦੇ ਮਾਸਾਓ ਮਾਤਸੁਮੋਤੋ ਅਤੇ ਉਸ ਦੀ ਪਤਨੀ ਮਿਯਾਕੋ ਦੇ ਨਾਮ ਹੋ ਗਿਆ ਹੈ। ਦੋਹਾਂ ਦੀ ਜੁਆਇੰਟ ਉਮਰ 208 ਸਾਲ ਹੈ।

PunjabKesari

ਗਿਨੀਜ਼ ਵਰਲਡ ਰਿਕਾਰਡ ਨੇ ਦੋਹਾਂ ਨੂੰ ਜੁਆਇੰਟ ਉਮਰ ਦੇ ਹਿਸਾਬ ਨਾਲ ਸਭ ਤੋਂ ਬਜ਼ੁਰਗ ਜੋੜਾ ਐਲਾਨ ਕੀਤਾ ਹੈ। 108 ਸਾਲਾ ਮਾਸਾਓ ਅਤੇ 100 ਸਾਲਾ ਮਿਯਾਕੋ ਦਾ ਵਿਆਹ ਅਕਤੂਬਰ 1937 ਵਿਚ ਹੋਇਆ ਸੀ। ਮਿਯਾਕੋ 80 ਸਾਲ ਦੇ ਇਸ ਰਿਸ਼ਤੇ ਦੇ ਸਫਲ ਹੋਣ ਦੇ ਪਿੱਛੇ ਆਪਣੀ ਸਹਿਣਸ਼ੀਲਤਾ ਨੂੰ ਮੰਨਦੀ ਹੈ।

PunjabKesari

ਪਤੀ ਅਤੇ ਪਰਿਵਾਰ ਵਾਲਿਆਂ ਨਾਲ ਤਸਵੀਰਾਂ ਖਿੱਚਵਾਉਂਦੇ ਹੋਏ ਮਿਯਾਕੋ ਨੇ ਕਿਹਾ,''ਮੈਂ ਬਹੁਤ ਖੁਸ਼ ਹਾਂ। ਇਹ ਸਭ ਮੇਰੀ ਸਹਿਣਸ਼ੀਲਤਾ ਦੇ ਕਾਰਨ ਹੈ।'' ਇੱਥੇ ਦੱਸਣਯੋਗ ਹੈ ਕਿ ਮਾਸਾਓ ਫੌਜੀ ਸਨ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਯੁੱਧ ਲਈ ਉਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਸੀ। ਉਸ ਸਮੇਂ ਇਸ ਜੋੜੇ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

PunjabKesari

ਹਾਲ ਹੀ ਵਿਚ ਉਨ੍ਹਾਂ ਦੇ 25ਵੇਂ ਪੜਪੋਤੇ ਨੇ ਜਨਮ ਲਿਆ। ਜ਼ਿਕਰਯੋਗ ਹੈ ਕਿ ਹੁਣ ਤੱਕ ਦਾ ਸਭ ਤੋਂ ਬਜ਼ੁਰਗ ਜੋੜਾ ਹੋਣ ਦਾ ਰਿਕਾਰਡ ਨਾਰਵੇ ਦੇ ਕਾਰਲ ਅਤੇ ਗੁਰਡੇਨ ਡਾਲਵੇਨ ਦੇ ਨਾਮ ਸੀ। ਸਾਲ 2004 ਵਿਚ ਗੁਰਡੇਨ ਦੇ ਦੇਹਾਂਤ ਦੇ ਸਮੇਂ ਦੋਹਾਂ ਦੀ ਜੁਆਇੰਟ ਉਮਰ 210 ਸਾਲ ਇਕ ਮਹੀਨਾ ਅਤੇ 34 ਦਿਨ ਸੀ।


Related News