ਕੇਨ ਤਨਾਕਾ ਨੇ ਮਨਾਇਆ 117ਵਾਂ ਜਨਮਦਿਨ, ਬਣੀ ਦੁਨੀਆ ਦੀ ਸਭ ਤੋਂ ਬਜ਼ੁਰਗ ਇਨਸਾਨ

Monday, Jan 06, 2020 - 10:02 AM (IST)

ਕੇਨ ਤਨਾਕਾ ਨੇ ਮਨਾਇਆ 117ਵਾਂ ਜਨਮਦਿਨ, ਬਣੀ ਦੁਨੀਆ ਦੀ ਸਭ ਤੋਂ ਬਜ਼ੁਰਗ ਇਨਸਾਨ

ਟੋਕੀਓ (ਬਿਊਰੋ): ਜਾਪਾਨ ਦੀ ਕੇਨ ਤਨਾਕਾ ਦੁਨੀਆ ਦੀ ਸਭ ਤੋਂ ਬਜ਼ੁਰਗ ਜਿਉਂਦੀ ਇਨਸਾਨ ਬਣ ਗਈ ਹੈ। ਉਹਨਾਂ ਨੇ ਐਤਵਾਰ ਨੂੰ ਫੁਕੁਓਕਾ ਦੇ ਨਰਸਿੰਗ ਹੋਮ ਵਿਚ ਆਪਣੇ ਦੋਸਤਾਂ, ਕਰੀਬੀਆਂ ਅਤੇ ਰਿਸ਼ਤੇਦਾਰਾਂ ਦੇ ਨਾਲ ਆਪਣਾ 117ਵਾਂ ਜਨਮਦਿਨ ਮਨਾਇਆ। ਤਨਾਕਾ ਦਾ ਜਨਮ 2 ਜਨਵਰੀ, 1903 ਨੂੰ ਹੋਇਆ ਸੀ। ਪਿਛਲੇ ਸਾਲ 9 ਮਾਰਚ ਨੂੰ 116 ਸਾਲ 66 ਦਿਨ ਪੂਰੇ ਕਰਨ ਦੇ ਬਾਅਦ ਉਹਨਾਂ ਦਾ ਨਾਮ ਸਭ ਤੋਂ ਬਜ਼ੁਰਗ ਮਹਿਲਾ ਦੇ ਤੌਰ 'ਤੇ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਇਸ ਸਬੰਧੀ ਸਰਟੀਫਿਕੇਟ ਸੌਂਪਿਆ ਗਿਆ ਸੀ। ਉਹ 8 ਭੈਣ-ਭਰਾਵਾਂ ਵਿਚ 7ਵੇਂ ਨੰਬਰ 'ਤੇ ਹੈ।

PunjabKesari

ਤਨਾਕਾ ਦੇ 8 ਪੋਤੇ-ਪੋਤੀਆਂ ਹਨ। 9 ਸਾਲ ਦੀ ਉਮਰ ਵਿਚ ਤਨਾਕਾ ਦਾ ਵਿਆਹ ਹਿਦੇਓ ਤਨਾਕਾ ਨਾਲ ਹੋਇਆ ਸੀ। ਉਹਨਾਂ ਦੇ 4 ਬੱਚੇ ਹਨ। ਬਾਅਦ ਵਿਚ ਉਹਨਾਂ ਨੇ ਇਕ ਬੱਚੇ ਨੂੰ ਗੋਦ ਵੀ ਲਿਆ। ਤਨਾਕਾ ਦੇ ਪਤੀ ਅਤੇ ਸਭ ਤੋਂ ਵੱਡੇ ਬੇਟੇ ਦੀ ਮੌਤ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਹੋਈ ਸੀ। ਉਸ ਮਗਰੋਂ ਉਹ ਇਕ ਦੁਕਾਨ ਚਲਾ ਕੇ ਆਪਣੇ ਪਰਿਵਾਰ ਨੂੰ ਪਾਲਦੀ ਰਹੀ। ਤਨਾਕਾ ਕੋਲੋਰੇਕਟਲ ਕੈਂਸਰ ਨਾਲ ਵੀ ਪੀੜਤ ਰਹਿ ਚੁੱਕੀ ਹੈ। ਕੈਂਸਰ ਨੂੰ ਹਰਾਉਣ ਦੇ ਬਾਅਦ ਕੇਨ ਨੂੰ ਬੋਰਡ ਗੇਮ ਆਥੇਲੋ ਇੰਨੀ ਪਸੰਦ ਹੈ ਕਿ ਹੁਣ ਉਹ ਇਸ ਨੂੰ ਖੇਡਣ ਵਿਚ ਮਾਹਰ ਹੋ ਗਈ ਹੈ।

PunjabKesari

ਇਸ ਤੋਂ ਪਹਿਲਾਂ ਦੁਨੀਆ ਦਾ ਸਭ ਤੋਂ ਬਜ਼ੁਰਗ ਜਿਉਂਦੇ ਵਿਅਕਤੀ ਦਾ ਖਿਤਾਬ ਜਾਪਾਨ ਦੀ ਹੀ ਇਕ ਹੋਰ ਮਹਿਲਾ ਚਿਓ ਮਿਯਾਕੋ ਦੇ ਨਾਮ ਸੀ, ਜਿਹਨਾਂ ਦੀ 117 ਸਾਲ ਦੀ ਉਮਰ ਵਿਚ ਮੌਤ ਹੋਈ ਸੀ। ਜਾਪਾਨੀ ਲੋਕ ਬਿਹਤਰ ਰੁਟੀਨ ਕਾਰਨ ਦੂਜੇ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਘੱਟ ਬੀਮਾਰ ਪੈਂਦੇ ਹਨ। ਜਾਪਾਨ ਦੇ ਜ਼ਿਆਦਾਤਰ ਲੋਕ 100 ਸਾਲ ਤੋਂ ਵੱਧ ਜਿਉਂਦੇ ਹਨ।ਸਭ ਤੋਂ ਜ਼ਿਆਦਾ ਵੱਡੀ ਉਮਰ ਦੇ ਬਜ਼ੁਰਗਾਂ ਦਾ ਰਿਕਾਰਡ ਹਾਲੇ ਵੀ ਜਾਪਾਨ ਦੇ ਨਾਮ ਹੈ।


author

Vandana

Content Editor

Related News