ਜੀ-20 ਵਾਰਤਾ ਤੋਂ ਪਹਿਲਾਂ ਵਾਤਾਵਰਣ ਮੁੱਦੇ ''ਤੇ ਘਿਰਿਆ ਜਾਪਾਨ

06/27/2019 4:20:38 PM

ਟੋਕੀਓ (ਬਿਊਰੋ)— ਜਾਪਾਨ ਦੇ ਓਸਾਕਾ ਵਿਚ ਸਾਲ 2019 ਦਾ ਜੀ-20 ਸਿਖਰ ਹੋਣ ਜਾ ਰਿਹਾ ਹੈ। ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਹੇ ਜਾਪਾਨ ਨੂੰ ਆਸ ਹੈ ਕਿ ਗਲੋਬਲ ਨੇਤਾ ਸਮੁੰਦਰੀ ਪਲਾਸਟਿਕ ਕਚਰੇ ਨੂੰ ਲੈ ਕੇ ਸਮਝੌਤੇ ਦਾ ਸਮਰਥਨ ਕਰਨਗੇ ਅਤੇ ਨਾਲ ਹੀ ਜਲਵਾਯੂ ਤਬਦੀਲੀ 'ਤੇ ਸਮਾਨ ਰਾਏ ਰੱਖਣਗੇ। ਹੈਰਾਨੀ ਦੀ ਗੱਲ ਹੈ ਕਿ ਉਸ ਦਾ ਖੁਦ ਦਾ ਵਾਤਵਾਰਣੀ ਰਿਕਾਰਡ ਨਿਗਰਾਨੀ ਦੇ ਦਾਇਰੇ ਵਿਚ ਹੈ। ਕਾਰਕੁੰਨਾਂ ਦਾ ਕਹਿਣਾ ਹੈ ਕਿ ਜਾਪਾਨ ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰ ਪਾਉਣ ਵਿਚ ਕਾਫੀ ਪਿੱਛੇ ਹੈ।

ਜਾਣਕਾਰੀ ਮੁਤਾਬਕ ਜਾਪਾਨ ਨੇ ਸਮੁੰਦਰੀ ਪਲਾਸਟਿਕ ਕਚਰੇ 'ਤੇ ਵਾਤਾਵਰਣ ਮੰਤਰੀਆਂ ਨਾਲ ਪਹਿਲਾਂ ਹੀ ਇਕ ਸਮਝੌਤਾ ਕਰ ਲਿਆ ਹੈ, ਜਿਸ ਨੂੰ ਇਸ ਹਫਤੇ ਪੇਸ਼ ਕੀਤਾ ਜਾਵੇਗਾ। ਇਸ ਸੌਦੇ ਦੇ ਤਹਿਤ ਜੀ-20 ਮੈਂਬਰਾਂ ਦੇਸ਼ਾਂ ਨੂੰ ਪਲਾਸਟਿਕ ਕਚਰਾ ਘੱਟ ਕਰਨ ਲਈ ਵਚਨਬੱਧਤਾ ਦਿਖਾਉਣੀ ਹੋਵੇਗੀ ਪਰ ਇਸ ਟੀਚੇ ਨੂੰ ਹਾਸਲ ਕਿਵੇਂ ਕੀਤਾ ਜਾਵੇ ਇਸ ਬਾਰੇ ਵਿਚ ਬਹੁਤ ਘੱਟ ਵੇਰਵੇ ਸ਼ਾਮਲ  ਕੀਤੇ ਗਏ। ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਇਹ ਮੁੱਦਾ ਜੀ-20 ਸਿਖਰ ਸੰਮੇਲਨ ਦੇ ਮਹੱਤਵਪੂਰਣ ਮੁੱਦਿਆਂ ਵਿਚੋਂ ਇਕ ਹੋਵੇਗਾ।


Vandana

Content Editor

Related News