ਇਸ਼ ਦੇਸ਼ ''ਚ ਨੀਂਦ ਪੂਰੀ ਲੈਣ ਵਾਲੇ ਕਰਮਚਾਰੀਆਂ ਨੂੰ ਕੰਪਨੀ ਦਿੰਦੀ ਹੈ ਇਨਾਮ

Wednesday, Oct 24, 2018 - 11:08 AM (IST)

ਇਸ਼ ਦੇਸ਼ ''ਚ ਨੀਂਦ ਪੂਰੀ ਲੈਣ ਵਾਲੇ ਕਰਮਚਾਰੀਆਂ ਨੂੰ ਕੰਪਨੀ ਦਿੰਦੀ ਹੈ ਇਨਾਮ

ਟੋਕੀਓ (ਬਿਊਰੋ)— ਕਿਸੇ ਸ਼ਖਸ ਦੀ ਚੰਗੀ ਸਿਹਤ ਅਤੇ ਬਿਹਤਰ ਕੰਮ ਲਈ ਲੋੜੀਂਦੀ ਨੀਂਦ ਜ਼ਰੂਰੀ ਹੈ। ਮਾਹਰਾਂ ਮੁਤਾਬਕ ਇਸ ਲਈ ਘੱਟੋ-ਘੱਟ 6 ਘੰਟੇ ਦੀ ਨੀਂਦ ਲੈਣੀ ਜ਼ਰੂਰੀ ਹੈ। ਇਕ ਜਾਪਾਨੀ ਕੰਪਨੀ ਕਾਜ਼ੁਹੀਕੋ ਮੋਰੀਯਾਮਾ ਦਾ ਮੰਨਣਾ ਹੈ ਕਿ ਕਾਰੋਬਾਰ ਨੂੰ ਵਧਾਵਾ ਦੇਣ ਲਈ ਕਰਮਚਾਰੀਆਂ ਲਈ ਲੋੜੀਂਦੀ ਨੀਂਦ ਜ਼ਰੂਰੀ ਹੈ। ਇਹ ਕੰਪਨੀ ਇਸ ਮੁਹਿੰਮ 'ਤੇ ਆਪਣਾ ਪੈਸਾ ਵੀ ਲਗਾ ਰਹੀ ਹੈ। ਜਿਹੜੇ ਕਰਮਚਾਰੀ ਹਫਤੇ ਵਿਚ 5 ਦਿਨ ਅਤੇ ਰਾਤ ਨੂੰ ਘੱਟੋ-ਘੱਟ 6 ਘੰਟੇ ਸੋਂਦੇ ਹਨ ਉਨ੍ਹਾਂ ਨੂੰ ਜਾਪਾਨ ਵਿਚ ਇਕ ਵਿਆਹ ਪ੍ਰਬੰਧਕ ਕ੍ਰੇਜ਼ੀ ਆਈ.ਐੱਨ.ਸੀ. ਵੱਲੋਂ ਪੁਆਇੰਟ ਦਿੱਤੇ ਜਾਂਦੇ ਹਨ। ਕੰਪਨੀ ਵੱਲੋਂ ਦਿੱਤੇ ਗਏ ਪੁਆਇੰਟਸ ਤੋਂ ਕੰਪਨੀ ਦੀ ਕੈਨਟੀਨ ਵਿਚ ਖਾਣੇ ਦਾ ਬਿੱਲ ਦਿੱਤਾ ਜਾ ਸਕਦਾ ਹੈ। ਇਕ ਸਾਲ ਵਿਚ ਕਰੀਬ 64,000 ਯੇਨ (570 ਡਾਲਰ) ਦਾ ਭੁਗਤਾਨ ਪੁਆਇੰਟਸ ਜ਼ਰੀਏ ਕੀਤਾ ਜਾ ਸਕਦਾ ਹੈ। 

ਰਾਤ ਨੂੰ ਆਰਾਮ ਕਰਨ ਦੀ ਟ੍ਰੈਕਿੰਗ ਲਈ ਗੱਦੇ ਬਣਾਉਣ ਵਾਲੀ ਕੰਪਨੀ ਏਅਰਵੇਵ ਆਈ.ਐੱਨ.ਸੀ. ਦੇ ਐਪ ਦੀ ਵਰਤੋਂ ਕੀਤੀ ਜਾਂਦੀ ਹੈ। ਇਕ ਸਿਹਤ ਉਤਪਾਦ ਨਿਰਮਾਤਾ ਫੁਜੀ ਰਿਓਕੀ ਦੇ ਇਕ ਸਰਵੇ ਮੁਤਾਬਕ 20 ਸਾਲ ਤੋਂ ਵੱਧ ਦੀ ਉਮਰ ਦੇ 92 ਫੀਸਦੀ ਤੋਂ ਜ਼ਿਆਦਾ ਜਾਪਾਨੀ ਕਰਮਚਾਰੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਲੋੜੀਂਦੀ ਨੀਂਦ ਨਹੀਂ ਮਿਲ ਰਹੀ ਹੈ। ਮੋਰੀਯਾਮਾ ਮੁਤਾਬਕ ਕੰਪਨੀ ਨੂੰ ਕਰਮਚਾਰੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਨਹੀਂ ਤਾਂ ਦੇਸ਼ ਕਮਜ਼ੋਰ ਹੋ ਜਾਵੇਗਾ। ਨੀਂਦ ਪ੍ਰੋਤਸਾਹਨ ਦੇ ਇਲਾਵਾ ਕ੍ਰੇਜ਼ੀ ਬਿਹਤਰ ਪੋਸ਼ਣ, ਕਸਰਤ ਤੇ ਇਕ ਸਕਾਰਾਤਮਕ ਦਫਤਰੀ ਵਾਤਾਵਰਣ ਨੂੰ ਵਧਾਵਾ ਦਿੰਦੀ ਹੈ। ਚਾਈਲਡ ਸਪੋਰਟਸ ਉਪਲਬਧ ਹੈ ਨਾਲ ਹੀ ਨਿਯਮਿਤ ਕਾਰੋਬਾਰ ਦੇ ਦਿਨਾਂ ਵਿਚ ਕੰਪਨੀ ਤੋਂ ਛੁੱਟੀਆਂ ਵੀ ਲੈ ਸਕਦੇ ਹਨ। ਅਜਿਹੇ ਕੁਝ ਸਬੂਤ ਹਨ ਕਿ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾ ਨੀਂਦ ਲੈਣ ਨਾਲ ਵਪਾਰ ਪ੍ਰਦਰਸ਼ਨ ਚੰਗਾ ਹੋਵੇਗਾ ਅਤੇ ਆਰਥਿਕ ਵਿਕਾਸ ਵਿਚ ਸੁਧਾਰ ਹੋਵੇਗਾ। 

ਰੈੱਡ ਕੋਰਪ ਵੱਲੋਂ ਸਾਲ 2009 ਦੇ ਇਕ ਅਧਿਐਨ ਮੁਤਾਬਕ ਅਨੀਂਦਰੇ ਕਾਰਨ ਅਮਰੀਕੀ ਅਰਥ ਵਿਵਸਥਾ ਨੂੰ ਸਾਲਾਨਾ 411 ਅਰਬ ਡਾਲਰ ਜਾਂ ਜੀ.ਡੀ.ਪੀ. ਦਾ 2.28 ਨੁਕਸਾਨ ਹੁੰਦਾ ਹੈ। ਜਾਪਾਨ ਲਈ ਇਹ ਨੁਕਸਾਨ 138 ਅਰਬ ਡਾਲਰ ਜਾਂ ਕੁੱਲ ਘਰੇਲੂ ਉਤਪਾਦ ਦਾ 2.92 ਫੀਸਦੀ ਹੋਣ ਦਾ ਅਨੁਮਾਨ ਹੈ। ਮੋਰੀਯਾਮਾ ਨੇ ਕਿਹਾ,''ਮੈਂ ਲੱਗਭਗ 10 ਲੱਖ ਕਰਮਚਾਰੀਆਂ ਤੱਕ ਪਹੁੰਚਣਾ ਚਾਹੁੰਦਾ ਹਾਂ। ਮੈਂ ਕੁਝ ਅਜਿਹਾ ਕਰਨਾ ਚਾਹੁੰਦਾ ਹਾਂ ਕਿ ਹੋਰ ਲੋਕ ਕ੍ਰੇਜ਼ੀ ਹੋ ਜਾਣਗੇ।''


Related News