ਜੀ-20 ਸਿਖਰ ਸੰਮੇਲਨ ਲਈ ਡੋਨਾਲਡ ਟਰੰਪ ਪਹੁੰਚੇ ਜਾਪਾਨ

06/27/2019 5:20:29 PM

ਟੋਕੀਓ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜੀ-20 ਸਿਖਰ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਵੀਰਵਾਰ ਨੂੰ ਜਾਪਾਨ ਦੇ ਸ਼ਹਿਰ ਓਸਾਕਾ ਪਹੁੰਚੇ। ਸਿਖਰ ਸੰਮੇਲਨ ਵਿਚ ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਦਾ ਮੁੱਦਾ ਉਠਣ ਦੀ ਵੀ ਸੰਭਾਵਨਾ ਹੈ।  

ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਚੀਨ ਦੇ ਨਾਲ ਹੀ ਸਹਿਯੋਗੀ ਭਾਰਤ, ਜਾਪਾਨ ਅਤੇ ਜਰਮਨੀ ਦੀ ਆਲੋਚਨਾ ਕੀਤੀ, ਜਿਸ ਨਾਲ ਗਲੋਬਲ ਨੇਤਾਵਾਂ ਦੀ ਬੈਠਕ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ।


Related News