ਜਾਪਾਨ : ਕੋਵਿਡ-19 ਤੋਂ ਬਚਾਅ ਲਈ ਡਿਜ਼ਨੀਲੈਂਡ ਅਤੇ ਡਿਜ਼ਨੀ ਸੀ ਪਾਰਕ ਰਹਿਣਗੇ ਬੰਦ

Friday, Feb 28, 2020 - 01:38 PM (IST)

ਜਾਪਾਨ : ਕੋਵਿਡ-19 ਤੋਂ ਬਚਾਅ ਲਈ ਡਿਜ਼ਨੀਲੈਂਡ ਅਤੇ ਡਿਜ਼ਨੀ ਸੀ ਪਾਰਕ ਰਹਿਣਗੇ ਬੰਦ

ਟੋਕੀਓ (ਬਿਊਰੋ): ਦੁਨੀਆ ਦੇ ਤਕਰੀਬਨ 50 ਦੇਸ਼ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਜੂਝ ਰਹੇ ਹਨ। ਜਾਪਾਨ ਵਿਚ ਇਸ ਸਮੇਂ ਕੋਰੋਨਾਵਾਇਰਸ ਦੇ ਡਰ ਨਾਲ ਅਗਲੇ 2 ਹਫਤਿਆਂ ਤੱਕ ਉੱਥੋਂ ਦੇ 2 ਮਸ਼ਹੂਰ ਪਾਰਕ ਡਿਜ਼ਨੀਲੈਂਡ ਅਤੇ ਡਿਜ਼ਨੀ ਸੀ ਪਾਰਕ ਬੰਦ ਰਹਿਣਗੇ। ਦੋਵੇਂ ਪਾਰਕਾਂ ਦੇ ਸੰਚਾਲਕਾਂ ਨੇ ਜਾਰੀ ਬਿਆਨ ਵਿਚ ਇਸ ਦੀ ਸੂਚਨਾ ਦਿੱਤੀ। ਨਿਊਜ਼ ਏਜੰਸੀ ਏ.ਐੱਫ.ਪੀ. ਨੂੰ ਦਿੱਤੇ ਗਏ ਬਿਆਨ ਵਿਚ ਪਾਰਕ ਦੇ ਸੰਚਾਲਕ ਨੇ ਦੱਸਿਆ,''ਡਿਜ਼ਨੀਲੈਡ ਅਤੇ ਡਿਜ਼ਨੀ ਸੀ ਨੇ ਫੈਸਲਾ ਲਿਆ ਹੈ ਕਿ 29 ਫਰਵਰੀ 2020 ਤੋਂ ਲੈ ਕੇ 15 ਮਾਰਚ ਤੱਕ ਇਹ ਦੋਵੇਂ ਪਾਰਕ ਬੰਦ ਰਹਿਣਗੇ।'' ਇਸ ਦੇ ਨਾਲ ਹੀ ਪਾਰਕ ਸੰਚਾਲਕਾਂ ਨੇ ਆਸ ਜ਼ਾਹਰ ਕੀਤੀ ਹੈ ਕਿ 16 ਮਾਰਚ ਤੱਕ ਇਹ ਪਾਰਕ ਮੁੜ ਖੋਲ੍ਹ ਦਿੱਤੇ ਜਾਣਗੇ। ਇਸ ਲਈ ਹਾਲੇ ਯੋਜਨਾ ਬਣਾਈ ਜਾ ਰਹੀ ਹੈ।

ਸੰਚਾਲਕ ਕਰਤਾਵਾਂ ਨੇ ਦੱਸਿਆ ਕਿ ਜਾਪਾਨ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਜਿਵੇਂ ਹੀ ਸਥਿਤੀ ਸਧਾਰਨ ਹੋਵੇਗੀ ਤਾਂ ਅਸੀਂ ਇਹਨਾਂ ਦੋਹਾਂ ਪਾਰਕਾਂ ਨੂੰ ਮੁੜ ਖੋਲ੍ਹ ਦੇਵਾਂਗੇ। ਇੱਥੇ ਦੱਸ ਦਈਏ ਕਿ ਜਾਪਾਨ ਵਿਚ ਇਹ ਦੋਵੇਂ ਪਾਰਕ ਬਹੁਤ ਹੀ ਮਸ਼ਹੂਰ ਸੈਲਾਨੀ ਸਥਲ ਹਨ। ਹਰੇਕ ਸਾਲ ਇਸ ਪਾਰਕ ਵਿਚ 30 ਮਿਲੀਅਨ ਲੋਕ ਘੁੰਮਣ ਲਈ ਆਉਂਦੇ ਹਨ। ਇਹ ਫੈਸਲਾ ਜਾਪਾਨ ਵਿਚ ਹਾਲ ਹੀ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਕਾਰਨ 4 ਲੋਕਾਂ ਦੀ ਮੌਤ ਅਤੇ 200 ਲੋਕਾਂ ਦੇ ਪੀੜਤ ਹੋਣ ਦੇ ਬਾਅਦ ਲਿਆ ਗਿਆ।

ਇੱਥੇ ਦੱਸ ਦਈਏ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਕੱਲ ਇਕ ਮਹੀਨੇ ਤੱਕ ਸਾਰੇ ਸਕੂਲ ਬੰਦ ਰੱਖਣ ਦਾ ਨਿਰਦੇਸ਼ ਜਾਰੀ ਕੀਤਾ ਸੀ। ਨਾਲ ਹੀ ਸਾਰੇ ਲੋਕਾਂ ਨੂੰ ਘਰਾਂ ਵਿਚ ਰਹਿ ਕੇ ਕੰਮ ਕਰਨ ਦੀ ਅਪੀਲ ਕੀਤੀ ਸੀ। ਸਰਕਾਰ ਵੱਲੋਂ ਇਕ ਜਗ੍ਹਾ 'ਤੇ ਜ਼ਿਆਦਾ ਲੋਕਾਂ ਨੂੰ ਇਕੱਠੇ ਹੋਣ ਤੋਂ ਵੀ ਸਾਵਧਾਨ ਕੀਤਾ ਗਿਆ ਹੈ।   


 


author

Vandana

Content Editor

Related News