ਜਾਪਾਨ : ਕੋਰੋਨਾਵਾਇਰਸ ਪ੍ਰਭਾਵਿਤ ਜਹਾਜ਼ ਤੋਂ ਚਾਲਕ ਦਲ ਦੇ ਮੈਂਬਰ ਉਤਰਨੇ ਸ਼ੁਰੂ

Thursday, Feb 27, 2020 - 04:50 PM (IST)

ਜਾਪਾਨ : ਕੋਰੋਨਾਵਾਇਰਸ ਪ੍ਰਭਾਵਿਤ ਜਹਾਜ਼ ਤੋਂ ਚਾਲਕ ਦਲ ਦੇ ਮੈਂਬਰ ਉਤਰਨੇ ਸ਼ੁਰੂ

ਟੋਕੀਓ (ਭਾਸ਼ਾ): ਜਾਪਾਨ ਵਿਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਡਾਇਮੰਡ ਪ੍ਰਿ੍ੰਸੈੱਸ ਜਹਾਜ਼ ਵਿਚੋਂ ਯਾਤਰੀਆਂ ਦੇ ਨਿਕਲਣ ਦੇ ਬਾਅਦ ਇਸ ਦੇ ਚਾਲਕ ਦਲ ਦੇ ਮੈਂਬਰਾਂ ਨੇ ਵੀ ਵੀਰਵਾਰ ਨੂੰ ਉਤਰਨਾ ਸ਼ੁਰੂ ਕਰ ਦਿੱਤਾ। ਇਹਨਾਂ ਨੂੰ ਵੱਖਰੇ ਰੱਖਣ ਲਈ ਨਵੀਂ ਜਗ੍ਹਾ ਭੇਜਿਆ ਜਾ ਰਿਹਾ ਹੈ। ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਜਾਪਾਨ ਦੇ ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ,''ਵੀਰਵਾਰ ਨੂੰ ਚਾਲਕ ਦਲ ਦੇ 240 ਮੈਂਬਰਾਂ ਜਹਾਜ਼ ਤੋਂ ਉਤਰੇ ਅਤੇ ਇਹ ਸਿਲਸਿਲਾ ਕੁਝ ਦਿਨ ਤੱਕ ਜਾਰੀ ਰਹੇਗਾ।''

ਉਹਨਾਂ ਨੇ ਦੱਸਿਆ ਕਿ ਜਹਾਜ਼ ਤੋਂ ਉਤਰਨ ਵਾਲੇ ਲੋਕਾਂ ਨੂੰ ਪਹਿਲਾਂ ਸਰਕਾਰੀ ਆਸਰਾ ਘਰਾਂ ਵਿਚ 14 ਦਿਨ ਤੱਕ ਮੈਡੀਕਲ ਨਿਗਰਾਨੀ ਵਿਚ ਰੱਖਿਆ ਜਾਵੇਗਾ ਅਤੇ ਫਿਰ ਉਹਨਾਂ ਨੂੰ ਦੇਸ਼ ਤੋਂ ਜਾਣ ਦੀ ਇਜਾਜ਼ਤ ਮਿਲੇਗੀ। ਇਸ ਦੌਰਾਨ ਜਾਪਾਨ ਵਿਚ ਕੋਰੋਨਾਵਇਰਸ ਨਾਲ ਇਨਫੈਕਟਿਡ ਰਹੀ ਇਕ ਮਹਿਲਾ ਵਿਚ ਫਿਰ ਤੋਂ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ, ਜਿਸ ਨੂੰ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਓਸਾਕਾ ਵਿਚ ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਇਹ ਅਜਿਹਾ ਪਹਿਲਾ ਮਾਮਲਾ ਹੈ ਜਦੋਂ ਕਿਸੇ ਮਰੀਜ਼ ਦੇ ਸਿਹਤਮੰਦ ਹੋਣ ਦੇ ਬਾਅਦ ਉਸ ਵਿਚ ਮੁੜ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ। 

ਮਹਿਲਾ (40) ਵਿਚ ਪਹਿਲਾਂ 29 ਜਨਵਰੀ ਨੂੰ ਵਾਇਰਸ ਦੀ ਪੁਸ਼ਟੀ ਹੋਈ ਸੀ। ਉਹ ਵੁਹਾਨ ਵਿਚ ਟੂਰਿਸਟ ਬੱਸ ਵਿਚ ਟੂਰ ਗਾਈਡ ਦਾ ਕੰਮ ਕਰ ਰਹੀ ਸੀ ਜੋ ਜਨਵਰੀ ਵਿਚ ਮਹਾਮਾਰੀ ਦਾ ਕੇਂਦਰ ਬਣ ਕੇ ਉਭਰਿਆ। ਬੱਸ ਦੇ ਡਰਾਈਵਰ ਵਿਚ ਵੀ ਵਾਇਰਸ ਦੀ ਪੁਸ਼ਟੀ ਹੋਈ ਸੀ। 6 ਫਰਵਰੀ ਨੂੰ ਮਹਿਲਾ ਵਿਚ ਵਾਇਰਸ ਦੀ ਪੁਸ਼ਟੀ ਨਾ ਹੋਣ ਦੇ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਭਾਵੇਂਕਿ ਉਸ ਨੂੰ ਹੁਣ ਸਰਦੀ-ਜ਼ੁਕਾਮ ਹੈ। ਓਸਾਕਾ ਦੇ ਗਵਰਨਰ ਹੀਰੋਫੁਮੀ ਯੋਸ਼ੀਮੁਰਾ ਨੇ ਕਿਹਾ,''ਅਸੀਂ ਲੋਕ ਇਹ ਯਕੀਨੀ ਕਰਾਂਗੇ ਕਿ ਜਿਹੜੇ ਲੋਕਾਂ ਦੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਦੀ ਜਾਂਚ ਕੀਤੀ ਜਾਵੇ ਅਤੇ ਅਜਿਹੇ ਲੋਕਾਂ ਵਿਚ ਵਾਇਰਸ ਦੇ ਲਛਣਾਂ ਅਤੇ ਗੰਭੀਰ ਸਥਿਤੀ ਨੂੰ ਪੈਦਾ ਹੋਣ ਤੋਂ ਰੋਕ ਕੇ ਬੁਰੇ ਹਾਲਾਤਾਂ ਤੋਂ ਬਚਾਂਗੇ।''


author

Vandana

Content Editor

Related News