ਜਾਪਾਨੀ ਜਹਾਜ਼ ''ਤੇ ਚਾਲਕ ਦਲ ਦੇ 4 ਭਾਰਤੀ ਮੈਂਬਰਾਂ ''ਚ ਕੋਵਿਡ-19 ਦੀ ਪੁਸ਼ਟੀ

02/23/2020 12:47:07 PM

ਟੋਕੀਓ (ਭਾਸ਼ਾ): ਜਾਪਾਨ ਤੱਟ ਦੇ ਨੇੜੇ ਖੜ੍ਹੇ ਕਰੂਜ਼ ਜਹਾਜ਼ 'ਤੇ ਚਾਲਕ ਦਲ ਦੇ 4 ਭਾਰਤੀ ਮੈਂਬਰ ਕੋਵਿਡ-19 ਦੀ ਜਾਂਚ ਵਿਚ ਪੌਜੀਟਿਵ ਪਾਏ ਗਏ ਹਨ। ਭਾਰਤੀ ਦੂਤਾਵਾਸ ਨੇ ਐਤਵਾਰ ਨੂੰ ਦੱਸਿਆ ਕਿ ਇਸ ਦੇ ਨਾਲ ਹੀ ਜਹਾਜ਼ ਵਿਚ ਇਨਫੈਕਟਿਡ ਭਾਰਤੀਆਂ ਦੀ ਕੁੱਲ ਗਿਣਤੀ 12 ਹੋ ਗਈ ਹੈ। ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ ਹੋਣ ਵਾਲੀ ਬੀਮਾਰੀ ਨੂੰ ਵਿਸ਼ਵ ਸਿਹਤ ਸੰਗਠਨ ਨੇ ਰਸਮੀ ਨਾਮ ਕੋਵਿਡ-19 ਦਿੱਤਾ ਹੈ। ਕਰੂਜ਼ ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਦੀ ਕੋਰੋਨਾਵਾਇਰਸ ਇਨਫੈਕਸ਼ਨ ਦੀ ਜਾਂਚ ਕਰਵਾਈ ਗਈ ਸੀ। 

ਜਹਾਜ਼ ਨੂੰ ਵੱਖਰੇ ਰੱਖਣ ਦੀ ਮਿਆਦ ਪਿਛਲੇ ਹਫਤੇ ਖਤਮ ਹੋਣ ਦੇ ਬਾਅਦ ਜਿਹੜੇ ਯਾਤਰੀਆਂ ਵਿਚ ਜਾਨਲੇਵਾ ਬੀਮਾਰੀ ਦੇ ਕੋਈ ਲਛਣ ਨਹੀਂ ਸਨ ਉਹਨਾਂ ਨੂੰ ਜਹਾਜ਼ ਤੋਂ ਉਤਾਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਮੁੱਖ ਕੈਬਨਿਟ ਸਕੱਤਰ ਯੋਸ਼ਿਹਿਦੇ ਸੁਗਾ ਨੇ ਕਿਹਾ ਕਿ ਕਈ ਲੋਕਾਂ ਦੇ ਜਹਾਜ਼ ਤੋਂ ਉਤਰਨ ਦੇ ਬਾਵਜੂਦ ਉਸ 'ਤੇ 1,000 ਤੋਂ ਜ਼ਿਆਦਾ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਹਾਲੇ ਵੀ ਮੌਜੂਦ ਹਨ। ਸ਼ਨੀਵਾਰ ਨੂੰ ਕਰੀਬ 100 ਹੋਰ ਲੋਕਾਂ ਨੂੰ ਜਹਾਜ਼ ਤੋਂ ਉਤਰਨ ਦੀ ਇਜਾਜ਼ਤ ਦਿੱਤੀ ਗਈ ਜੋ ਜਹਾਜ਼ 'ਤੇ ਇਨਫੈਕਟਿਡ ਲੋਕਾਂ ਦੇ ਕਰੀਬੀ ਸੰਪਰਕ ਵਿਚ ਸਨ। 

ਭਾਰਤੀ ਦੂਵਾਤਾਸ ਨੇ ਟਵੀਟ ਕੀਤਾ,''ਬਦਕਿਸਮਤੀ ਨਾਲ ਸਥਾਨਕ ਸਮੇਂ ਮੁਤਾਬਕ 12 ਵਜੇ ਪ੍ਰਾਪਤ ਹੋਏ ਨਤੀਜਿਆਂ ਵਿਚ ਚਾਲਕ ਦਲ ਦੇ 4 ਭਾਰਤੀ ਮੈਂਬਰ ਜਾਂਚ ਵਿਚ ਪੋਜੀਟਿਵ ਪਾਏ ਗਏ ਹਨ।'' ਇਸ ਤੋਂ ਪਹਿਲਾਂ 8 ਭਾਰਤੀਆਂ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਸੀ। ਦੂਤਾਵਾਸ ਨੇ ਕਿਹਾ,''ਇਨਫੈਕਟਿਡ ਸਾਰੇ 12 ਭਾਰਤੀਆਂ 'ਤੇ ਇਲਾਜ ਦਾ ਚੰਗਾ ਅਸਰ ਹੋ ਰਿਹਾ ਹੈ।'' ਟੋਕੀਓ ਨੇੜੇ ਯੋਕੋਹਾਮਾ ਤੱਟ 'ਤੇ 3 ਫਰਵਰੀ ਨੂੰ ਖੜ੍ਹੇ ਕੀਤੇ ਗਏ ਜਹਾਜ਼ ਡਾਇਮੰਡ ਪ੍ਰਿੰਸੈੱਸ ਵਿਚ ਸਵਾਰ ਕੁੱਲ 3,711 ਲੋਕਾਂ ਵਿਚ 138 ਭਾਰਤੀ ਵੀ ਸ਼ਾਮਲ ਸਨ। ਇਹਨਾਂ ਵਿਚ ਚਾਲਕ ਦਲ ਦੇ 132 ਮੈਂਬਰ ਅਤੇ 6 ਯਾਤਰੀ ਸਨ।


Vandana

Content Editor

Related News