ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸ਼ੋਗੀ ਦੇ ਪਰਿਵਾਰ ਨੇ ਉਸ ਦੇ ਕਾਤਲਾਂ ਨੂੰ ਕੀਤਾ ਮੁਆਫ

Friday, May 22, 2020 - 01:58 PM (IST)

ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸ਼ੋਗੀ ਦੇ ਪਰਿਵਾਰ ਨੇ ਉਸ ਦੇ ਕਾਤਲਾਂ ਨੂੰ ਕੀਤਾ ਮੁਆਫ

ਰਿਆਦ- ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸ਼ੋਗੀ ਦੇ ਪਰਿਵਾਰ ਨੇ ਉਨ੍ਹਾਂ ਦੇ ਕਾਤਲਾਂ ਨੂੰ ਮੁਆਫ ਕਰ ਦਿੱਤਾ ਹੈ। ਖਸ਼ੋਗੀ ਦੇ ਪੁੱਤਰ ਸਾਲੇਹ ਖਸ਼ੋਗੀ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਸਾਲੇਹ ਨੇ ਟਵੀਟ ਕਰਕੇ ਕਿਹਾ, "ਅਸੀਂ ਸ਼ਹੀਦ ਜਮਾਲ ਖਸ਼ੋਗੀ ਦੇ ਪੁੱਤਰ ਇਹ ਘੋਸ਼ਣਾ ਕਰਦੇ ਹਾਂ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਮੁਆਫ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਪਿਤਾ ਨੂੰ ਮਾਰਿਆ ਹੈ।" 

ਜ਼ਿਕਰਯੋਗ ਹੈ ਕਿ ਖਸ਼ੋਗੀ ਨੂੰ ਆਖਰੀ ਵਾਰ ਇੰਸਤਾਬੁਲ ਵਿਚ 2 ਅਕਤੂਬਰ, 2018 ਨੂੰ ਸਾਊਦੀ ਦੂਤਘਰ ਵਿਚ ਦੇਖਿਆ ਗਿਆ ਸੀ,ਜਿੱਥੇ ਉਹ ਆਪਣੇ ਵਿਆਹ ਲਈ ਦਸਤਾਵੇਜ਼ ਲੈਣ ਗਏ ਸਨ। ਇੱਥੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਅਵਸ਼ੇਸ਼ ਅੱਜ ਤੱਕ ਨਹੀਂ ਮਿਲੇ। ਇਸ ਕਤਲ ਕੇਸ ਨੇ ਕੌਮਾਂਤਰੀ ਪੱਧਰ 'ਤੇ ਕਾਫੀ ਤੂਲ ਫੜ ਲਿਆ ਸੀ। ਸਾਊਦੀ ਦੇ ਕ੍ਰਾਊਨ ਪ੍ਰਿੰਸ ਸਲਮਾਨ ਦੀ ਇਸ ਗੱਲ ਨੂੰ ਲੈ ਕੇ ਕਾਫੀ ਆਲੋਚਨਾ ਹੋਈ ਸੀ।

ਕੁਝ ਪੱਛਮੀ ਸਰਕਾਰਾਂ ਦੇ ਇਲਾਵਾ ਅਮਰੀਕੀ ਇੰਟੈਲੀਜੈਂਸ ਏਜੰਸੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਿੰਸ ਸਲਮਾਨ ਨੇ ਕਤਲ ਦਾ ਹੁਕਮ ਦਿੱਤਾ ਸੀ। ਸਾਊਦੀ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। 


author

Lalita Mam

Content Editor

Related News