ਜਮੈਕਾ, ਪਰਾਗਵੇ ਤੇ ਡੋਮੀਨਿਕਨ ਰਿਪਬਲਿਕ ਨੇ ਬ੍ਰਿਟੇਨ ਦੀਆਂ ਉਡਾਣਾਂ ’ਤੇ ਲਾਈ ਪਾਬੰਦੀ

Wednesday, Dec 23, 2020 - 02:21 AM (IST)

ਜਮੈਕਾ, ਪਰਾਗਵੇ ਤੇ ਡੋਮੀਨਿਕਨ ਰਿਪਬਲਿਕ ਨੇ ਬ੍ਰਿਟੇਨ ਦੀਆਂ ਉਡਾਣਾਂ ’ਤੇ ਲਾਈ ਪਾਬੰਦੀ

ਕਿੰਗਸਟਨ-ਜਮੈਕਾ ਅਤੇ ਡੋਮੀਨਿਕਨ ਰਿਪਬਲਿਕ ਨੇ ਬ੍ਰਿਟੇਨ ’ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਨੂੰ ਦੇਖਦੇ ਹੋਏ ਇੰਗਲੈਂਡ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ ਜਦਕਿ ਪਰਾਗਵੇ ਨੇ ਇੰਗਲੈਂਡ ਤੋਂ ਆਉਣ ਵਾਲੇ ਉਨ੍ਹਾਂ ਲੋਕਾਂ ਦੇ ਆਉਣ ’ਤੇ ਰੋਕ ਲਗਾ ਦਿੱਤੀ ਹੈ ਜੋ ਪਿਛਲੇ ਕੁਝ ਦਿਨਾਂ ਦੌਰਾਨ ਉਥੋਂ ਆਉਣਾ ਚਾਹੁੰਦੇ ਸਨ।

ਇਹ ਵੀ ਪੜ੍ਹੋ -ਫਾਈਜ਼ਰ ਤੇ ਮਾਡਰਨਾ ਕਰ ਰਹੇ ਹਨ ਆਪਣੀ ਵੈਕਸੀਨ ਦਾ ਬ੍ਰਿਟੇਨ ’ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਵਿਰੁੱਧ ਟੈਸਟ

ਜਮੈਕਾ ਸਰਕਾਰ ਵੱਲੋਂ ਜਾਰੀ ਟਵਿੱਟਰ ਸੰਦੇਸ਼ ’ਚ ਕਿਹਾ ਗਿਆ ਜਮੈਕਾ ਸਰਕਾਰ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਅਗਲੇ ਦੋ ਹਫਤਿਆਂ ਤੱਕ ਲਈ ਚਾਰ ਜਨਵਰੀ 2021 ਤੱਕ ਮੁਲਤਵੀ ਕਰ ਦਿੱਤਾ ਹੈ। ਸਰਕਾਰ ਮੁਤਾਬਕ 48 ਘੰਟਿਆਂ ਦੇ ਕੁਆਰੰਟੀਨ ’ਚ ਜਾਣਾ ਹੋਵੇਗਾ ਅਤੇ ਸਾਰਿਆਂ ਦੀ ਕੋਰੋਨਾ ਨਾਲ ਜੁੜੀ ਪੀ.ਸੀ.ਆਰ. ਜਾਂਚ ਹੋਵੇਗੀ। ਪਰਾਗਵੇ ਨੇ ਬ੍ਰਿਟੇਨ ’ਚ ਪਿਛਲੇ 14 ਦਿਨਾਂ ਤੋਂ ਰਹਿ ਰਹੇ ਲੋਕਾਂ ਦੇ ਦਾਖਲ ਹੋਣ ’ਤੇ ਹੋਕ ਲੱਗਾ ਦਿੱਤੀ ਹੈ। ਇਹ ਪਾਬੰਦੀ ਅਗਲੀ ਚਾਰ ਜਨਵਰੀ ਤੱਕ ਲਾਗੂ ਰਹੇਗੀ।

ਇਹ ਵੀ ਪੜ੍ਹੋ -ਬਾਇਓਨਟੈੱਕ ਨੂੰ ਭਰੋਸਾ, ਕੋਰੋਨਾ ਦੇ ਨਵੇੇਂ ਰੂਪ ਵਿਰੁੱਧ ਅਸਰਦਾਰ ਹੋਵੇਗਾ ਉਸ ਦਾ ਟੀਕਾ

ਪਰਾਗਵੇ ਸਰਕਾਰ ਨੇ ਟਵਿੱਟਰ ’ਤੇ ਕਿਹਾ ਕਿ ਪਿਛਲੇ ਦੋ ਹਫਤਿਆਂ ਤੋਂ ਬ੍ਰਿਟੇਨ ’ਚ ਰਹਿ ਰਹੇ ਯਾਤਰੀਆਂ ਨੂੰ ਦੇਸ਼ ’ਚ ਦਾਖਲ. ਦੀ ਹੋਣ ਦੀ ਇਜਾਜ਼ਤ ਨਹੀਂ ਹੈ। ਡੋਮੀਨਿਕਨ ਰਿਪਬਲਿਕਨ ਦੇ ਸਿਵਲ ਏਵੀਏਸ਼ਨ ਨੇ ਟਵਿੱਟਰ ’ਤੇ ਐਲਾਨ ਕੀਤਾ ਕਿ ਦੇਸ਼ ’ਚ ਘਟੋ-ਘੱਟ 10 ਜਨਵਰੀ ਤੱਕ ਬ੍ਰਿਟੇਨ ਨਾਲ ਉਡਾਣਾਂ ਨੂੰ ਮੁਅੱਤਲ ਕਰ ਰਿਹਾ ਹੈ। ਇਸ ’ਚ ਵਿਸਤਾਰ ਹੋਣ ਦੀ ਸੰਭਾਵਨਾ ਹੈ। ਸ਼ਨੀਵਾਰ ਨੂੰ ਬ੍ਰਿਟੇਨ ਦੇ ਸਿਹਤ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਦੇਸ਼ ਨੇ ਇਕ ਨਵੇਂ ਕੋਰੋਨਾ ਵਾਇਰਸ ਦੀ ਪਛਾਣ ਕੀਤੀ ਹੈ। 

ਇਹ ਵੀ ਪੜ੍ਹੋ -ਇਸ ਦੇਸ਼ ਦੇ ਰਾਸ਼ਟਰਪਤੀ ਨੇ ਬੀਬੀ ਨਾਲ ਖਿਚਵਾਈ ਬਿਨਾਂ ਮਾਸਕ ਦੇ ਫੋਟੋ, ਪਿਆ ਭਾਰੀ ਜੁਰਮਾਨਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News