ਮੈਕਸੀਕੋ ਦੇ ਆਜ਼ਾਦੀ ਦਿਵਸ ਸਮਾਗਮ ''ਚ ਜੈਸ਼ੰਕਰ ਨੇ ਭਾਰਤ ਦੀ ਨੁਮਾਇੰਦਗੀ ਕੀਤੀ

Tuesday, Sep 28, 2021 - 09:43 PM (IST)

ਮੈਕਸੀਕੋ ਦੇ ਆਜ਼ਾਦੀ ਦਿਵਸ ਸਮਾਗਮ ''ਚ ਜੈਸ਼ੰਕਰ ਨੇ ਭਾਰਤ ਦੀ ਨੁਮਾਇੰਦਗੀ ਕੀਤੀ

ਮੈਕਸੀਕੋ ਸਿਟੀ - ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਮੈਕਸੀਕੋ ਨੂੰ ਆਜ਼ਾਦੀ ਮਿਲਣ ਦੇ 200 ਸਾਲ ਪੂਰੇ ਹੋਣ ਮੌਕੇ ਆਯੋਜਿਤ ਸਮਾਗਮ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਉੱਤਰੀ ਅਮਰੀਕੀ ਦੇਸ਼ ਨਾਲ ਭਾਰਤ ਦੀ ਵਿਸ਼ੇਸ਼ ਭਾਈਵਾਲੀ ਨੂੰ ਰੇਖਾਂਕਿਤ ਕੀਤਾ। ਜੈਸ਼ੰਕਰ ਮੈਕਸੀਕੋ ਦੀ ਤਿੰਨ ਦਿਨਾਂ ਦੀ ਯਾਤਰਾ 'ਤੇ ਹਨ ਜੋ ਵਿਦੇਸ਼ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਦੀ ਇਸ ਦੇਸ਼ ਦੀ ਪਹਿਲੀ ਯਾਤਰਾ ਹੈ।

ਉਨ੍ਹਾਂ ਨੇ ਟਵੀਟ ਕੀਤਾ, ‘‘ਮੈਕਸੀਕੋ ਦੀ ਆਜ਼ਾਦੀ ਪ੍ਰਾਪਤੀ ਦੇ 200 ਸਾਲ ਪੂਰੇ ਹੋਣ ਮੌਕੇ ਆਯੋਜਿਤ ਸਮਾਗਮਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਸਾਡੇ ਮਜ਼ਬੂਤ ਸਬੰਧਾਂ ਅਤੇ ਵਿਸ਼ੇਸ਼ ਭਾਈਵਾਲੀ ਨੂੰ ਦੁਹਰਾਇਆ। ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਦੇ ਸਮਾਪਤੀ ਤੋਂ ਬਾਅਦ ਜੈਸ਼ੰਕਰ ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਐਬਰਾਰਡ ਦੇ ਸੱਦੇ 'ਤੇ ਅਮਰੀਕਾ ਨਾਲ ਸਿੱਧੇ ਇੱਥੇ ਪੁੱਜੇ ਸਨ। ਵਿਦੇਸ਼ ਮੰਤਰਾਲਾ ਅਨੁਸਾਰ ਫਿਲਹਾਲ, ਮੈਕਸੀਕੋ ਲਾਤੀਨ ਅਮਰੀਕਾ ਵਿੱਚ ਭਾਰਤ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਗੀਦਾਰ ਹੈ ਅਤੇ 2021-22 ਲਈ ਭਾਰਤ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦਾ ਅਸਥਾਈ ਮੈਂਬਰ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News