ਜੈਸ਼ੰਕਰ ਵੱਲੋਂ ਸਪੇਨ ਦੀ ਰੱਖਿਆ ਮੰਤਰੀ ਨਾਲ ਮੁਲਾਕਾਤ, ਖੇਤਰੀ ਤੇ ਗਲੋਬਲ ਮੁੱਦਿਆਂ ''ਤੇ ਕੀਤੀ ਚਰਚਾ
Wednesday, Jan 15, 2025 - 04:59 AM (IST)
ਮੈਡ੍ਰਿਡ/ਨਵੀਂ ਦਿੱਲੀ (ਯੂ. ਐੱਨ. ਆਈ.) : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਸਪੇਨ ਦੀ ਰੱਖਿਆ ਮੰਤਰੀ ਮਾਰਗਰੀਟਾ ਰੋਬਲਜ਼ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਰੱਖਿਆ ਖੇਤਰ ਵਿਚ ਦੁਵੱਲੇ ਸਹਿਯੋਗ ਨੂੰ ਵਧਾਉਣ 'ਤੇ ਚਰਚਾ ਕੀਤੀ। ਫਿਲਹਾਲ ਵਿਦੇਸ਼ ਮੰਤਰੀ ਸਪੇਨ ਦੇ ਦੌਰੇ 'ਤੇ ਹਨ।
ਟਵਿੱਟਰ 'ਤੇ ਇਕ ਪੋਸਟ ਵਿਚ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ "ਅੱਜ ਮੈਡ੍ਰਿਡ ਵਿਚ ਰੱਖਿਆ ਮੰਤਰੀ ਮਾਰਗਰੀਟਾ ਰੋਬਲਜ਼ ਨਾਲ ਵਿਚਾਰਾਂ ਦਾ ਫਲਦਾਇਕ ਆਦਾਨ-ਪ੍ਰਦਾਨ ਹੋਇਆ।" ਰੱਖਿਆ ਖੇਤਰ ਵਿਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਚਰਚਾ ਕੀਤੀ।'' ਉਹ ਸਪੈਨਿਸ਼-ਇੰਡੀਆ ਕੌਂਸਲ ਫਾਊਂਡੇਸ਼ਨ ਨੂੰ ਸੰਬੋਧਨ ਕਰਨ ਲਈ ਆਪਣੇ ਸਪੈਨਿਸ਼ ਹਮਰੁਤਬਾ ਮੈਨੁਅਲ ਅਲਬੇਰੇਸ ਨਾਲ ਵੀ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ‘ਬਦਲਦੇ ਸੰਸਾਰ ਲਈ ਰਣਨੀਤਕ ਗਠਜੋੜ: 21ਵੀਂ ਸਦੀ ਵਿਚ ਸਪੇਨ ਅਤੇ ਭਾਰਤ’ ਵਿਸ਼ੇ 'ਤੇ ਸਪੇਨ-ਇੰਡੀਆ ਕੌਂਸਲ ਫਾਊਂਡੇਸ਼ਨ ਸੈਸ਼ਨ ਵਿਚ ਵਿਦੇਸ਼ ਮੰਤਰੀ ਅਲਬੇਰੇਜ਼ ਨਾਲ ਸ਼ਾਮਲ ਹੋਣਾ ਬਹੁਤ ਖੁਸ਼ੀ ਦੀ ਗੱਲ ਹੈ।
ਇਹ ਵੀ ਪੜ੍ਹੋ : ਮਹਾਕੁੰਭ 'ਚ ਪਹੁੰਚਦੇ ਹੀ Steve Jobs ਦੀ ਪਤਨੀ ਨੂੰ ਹੋਈ Allergy, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
ਜੈਸ਼ੰਕਰ ਨੇ ਕਿਹਾ, "ਭਾਰਤ-ਸਪੇਨ ਸਹਿਯੋਗ ਇਕ ਅਸਥਿਰ ਸੰਸਾਰ ਵਿਚ ਵਿਸ਼ਵ ਅਰਥਚਾਰੇ ਨੂੰ ਮਜ਼ਬੂਤ ਕਰਨ ਅਤੇ ਪ੍ਰਤਿਭਾ ਦੀ ਸਿਖਲਾਈ ਅਤੇ ਗਤੀਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਢੁਕਵਾਂ ਹੈ। ਸਪੇਨ ਵੀ ਯੂਰਪੀ ਸੰਘ, ਮੈਡੀਟੇਰੀਅਨ ਅਤੇ ਲਾਤੀਨੀ ਅਮਰੀਕਾ ਨਾਲ ਸਾਡੇ ਸਬੰਧਾਂ ਨੂੰ ਡੂੰਘਾ ਕਰਨ ਵਿਚ ਭਾਈਵਾਲ ਹੈ। ਸਾਡੀਆਂ ਸਰਕਾਰਾਂ, ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਇਸ ਸੰਭਾਵਨਾ ਨੂੰ ਵਰਤਣ ਅਤੇ ਭਾਰਤ-ਸਪੇਨ ਸਬੰਧਾਂ ਦੇ ਅਗਲੇ ਪੜਾਅ ਲਈ ਤਿਆਰ ਕਰਨ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਵਿਦੇਸ਼ ਮੰਤਰੀ ਦੀ ਸਪੇਨ ਦੀ ਯਾਤਰਾ ਅਕਤੂਬਰ 2024 ਵਿਚ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਦੀ ਭਾਰਤ ਫੇਰੀ ਤੋਂ ਬਾਅਦ ਹੋਈ, ਜਿਸ ਦੌਰਾਨ ਮੋਦੀ ਨੇ ਭਾਰਤ ਵਿਚ C-295 ਫੌਜੀ ਜਹਾਜ਼ਾਂ ਦਾ ਨਿਰਮਾਣ ਕਰਨ ਲਈ ਵਡੋਦਰਾ ਵਿਚ ਟਾਟਾ ਐਡਵਾਂਸਡ ਸਿਸਟਮਜ਼ ਲਿਮਿਟਿਡ (TASL)-ਏਅਰਬੱਸ ਸਹੂਲਤ ਦਾ ਸਾਂਝੇ ਤੌਰ 'ਤੇ ਉਦਘਾਟਨ ਕੀਤਾ ਸੀ। ਪਿਛਲੇ ਸਾਲ ਵੀ ਭਾਰਤ ਨੇ ਬਾਰਸੀਲੋਨਾ ਵਿਚ ਆਪਣਾ ਨਵਾਂ ਕੌਂਸਲੇਟ ਖੋਲ੍ਹਿਆ ਸੀ, ਸਪੇਨ ਨੇ ਬੈਂਗਲੁਰੂ ਵਿਚ ਇਕ ਨਵਾਂ ਕੌਂਸਲੇਟ ਖੋਲ੍ਹਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਕੰਗਨਾ ਦੀ 'ਐਮਰਜੈਂਸੀ' 'ਤੇ ਬੰਗਲਾਦੇਸ਼ 'ਚ ਲੱਗਾ ਬੈਨ, ਭਾਰਤ ਨਾਲ ਰਿਸ਼ਤੇ ਵਿਗੜਨ ਕਾਰਨ ਲਿਆ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8