ਵਿਦੇਸ਼ ਮੰਤਰੀ ਜੈਸ਼ੰਕਰ ਨੇ ਭਾਰਤੀ ਅੰਬੈਂਸੀ ਰੋਮ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ
Monday, Nov 25, 2024 - 04:35 PM (IST)
ਰੋਮ (ਦਲਵੀਰ ਕੈਂਥ)- ਭਾਰਤ ਦੇ ਵਿਦੇਸ਼ ਮੰਤਰੀ ਡਾ: ਐਸ. ਜੈਸ਼ੰਕਰ ਨੇ ਇਟਲੀ ਦੀ ਰਾਜਧਾਨੀ ਰੋਮ ਵਿਖੇ ਭਾਰਤੀ ਅੰਬੈਂਸੀ ਦੇ ਰੋਮ ਦੀ ਨਵੀ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਹਾਜ਼ਰੀਨ ਅਤੇ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਆਪਣੀ ਮਾਂ ਭੂਮੀ ਭਾਰਤ ਦੀ ਤਰੱਕੀ ਦਾ ਹਿੱਸਾ ਬਣਕੇ ਆਪਣੇ ਕਲਚਰ ਆਪਣੇ ਦੇਸ਼ ਦੀਆਂ ਜੜ੍ਹ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਬਣਦਾ ਯੋਗਦਾਨ ਪਾਉਣ।
ਉਨ੍ਹਾਂ ਕਿਹਾ ਜਨਵਰੀ ਵਿੱਚ ਉੜੀਸਾ (ਭਾਰਤ) ਵਿੱਚ 18ਵਾਂ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਦੁਨੀਆ ਭਰ ਦੇ ਭਾਰਤੀ ਪ੍ਰਵਾਸੀਆਂ ਨੂੰ ਸ਼ਿਰਕਤ ਕਰਨ ਲਈ ਖੁੱਲਾ ਸੱਦਾ ਹੈ। ਇਹ ਦਿਵਸ ਭਾਰਤ ਸਰਕਾਰ ਨਾਲ ਵਿਦੇਸ਼ੀ ਭਾਰਤੀ ਭਾਈਚਾਰੇ ਦੀ ਸ਼ਮੂਲੀਅਤ ਨੂੰ ਮਜ਼ਬੂਤ ਕਰਨ ਲਈ ਅਤੇ ਉਨ੍ਹਾਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਲਈ ਮਨਾਇਆ ਜਾਂਦਾ ਹੈ। ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਜਿਹੜੇ ਕਿ ਆਪਣੀ 5ਵੀਂ ਇਟਲੀ ਫੇਰੀ 'ਤੇ ਹਨ ਅਤੇ ਵਿਦੇਸ਼ਾਂ ਵਿਚ ਵੱਖ-ਵੱਖ ਮੰਤਰੀਆਂ ਦੀ ਇਟਲੀ ਵਿੱਚ ਹੋ ਰਹੀ ਜੀ-7 ਮੀਟਿੰਗ ਵਿੱਚ ਭਾਗ ਲੈਣ ਲਈ ਪਹੁੰਚੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਤੀਜੇ ਵਿਸ਼ਵ ਯੁੱਧ ਦਾ ਖਤਰਾ, ਦੁਨੀਆ ਦੀਆਂ ਇਹ 10 ਥਾਵਾਂ ਹੋਣਗੀਆਂ ਸਭ ਤੋਂ ਸੁਰੱਖਿਅਤ
24 ਨਵੰਬਰ ਤੋਂ 26 ਨਵੰਬਰ ਤੱਕ ਵੱਖ-ਵੱਖ ਮੀਟਿੰਗ ਦੌਰਾਨ ਉਹ ਇਟਲੀ ਸਰਕਾਰ ਤੇ ਭਾਰਤ ਸਰਕਾਰ ਦੇ ਆਪਸੀ ਕਾਰੋਬਾਰੀ ਸੰਬਧਾਂ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਗੂੜਾ ਕਰਨ ਲਈ ਵਿਚਾਰ-ਵਟਾਂਦਰੇ ਕਰਨ ਦੇ ਨਾਲ ਰੋਮ ਵਿੱਚ ਮੈਡੀਟੇਰੀਅਨ ਡਾਇਲਾਗ ਦੇ 10ਵੇਂ ਸੰਸਕਰਨ ਵਿੱਚ ਵੀ ਹਿੱਸਾ ਲੈਣਗੇ। ਇਟਲੀ ਪਹੁੰਚਣ ਮੌਕੇ ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਮੈਡਮ ਵਾਣੀ ਰਾਓ ਤੇ ਸਮੂਹ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨੇ ਭਾਰਤੀ ਅੰਬੈਂਸੀ ਰੋਮ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਦਿਆਂ ਸਮੁੱਚੇ ਸਟਾਫ਼ ਤੇ ਭਾਰਤੀ ਭਾਈਚਾਰੇ ਨੂੰ ਵਿਸ਼ੇਸ਼ ਵਧਾਈ ਦਿੱਤੀ। ਇਸ ਉਦਘਾਟਨੀ ਸਮਾਰੋਹ ਮੌਕੇ ਰਿਕਾਰਦੋ ਗੁਆਰਿਲੀਆ ਜਨਰਲ ਸਕੱਤਰ ਵਿਦੇਸ਼ ਮੰਤਰੀ ਇਟਲੀ ਸਰਕਾਰ, ਜਿਉਲੀਓ ਤੇਰਸੀ ਸੰਤ ਆਗਾਤਾ ਸੈਨੇਟਰ, ਪ੍ਰਧਾਨ ਇਟਲੀ ਭਾਰਤ ਪਾਰਲੀਮੈਂਟਰੀ ਫ੍ਰੈਂਡਸਿੱਪ ਗਰੁੱਪ ਤੋਂ ਇਲਾਵਾਂ ਹੋਰ ਵੀ ਵਿਦੇਸ਼ ਮੰਤਰਾਲਾ ਇਟਲੀ ਦੇ ਅਫ਼ਸਰ ਸਾਹਿਬ, ਭਾਰਤੀ ਭਾਈਚਾਰਾ ਤੇ ਇਟਾਲੀਅਨ ਭਾਈਚਾਰੇ ਦੇ ਮਹਿਮਾਨਾਂ ਨੇ ਸ਼ਿਰਕਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।