ਜੈਸ਼ੰਕਰ ਤੇ ਬਲਿੰਕੇਨ ਨੇ ਮਿਆਂਮਾਰ ਹਾਲਾਤ ਤੇ ਗੰਭੀਰ ਮੁੱਦਿਆਂ 'ਤੇ ਕੀਤੀ ਚਰਚਾ
Friday, Feb 12, 2021 - 12:08 AM (IST)
ਵਾਸ਼ਿੰਗਟਨ-ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕੇਨ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੰਗਲਵਾਰ ਨੂੰ ਗੱਲਬਾਤ ਕੀਤੀ ਅਤੇ ਇਸ ਦੌਰਾਨ ਦੋਵਾਂ ਨੇਤਾਵਾਂ ਨੇ ਮਿਆਂਮਾਰ ਦੇ ਹਾਲਾਤ ਅਤੇ ਗੰਭੀਰ ਮੁੱਦਿਆਂ 'ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ -US ਨੇ ਲੱਦਾਖ ਸਰਹੱਦ ਵਿਵਾਦ 'ਤੇ ਕਿਹਾ- ਅਸੀਂ ਆਪਣੇ ਦੋਸਤ ਭਾਰਤ ਨਾਲ ਖੜੇ ਹਾਂ
ਪ੍ਰਾਈਸ ਨੇ ਬਲਿੰਕੇਨ ਅਤੇ ਜੈਸ਼ੰਕਰ ਦਰਮਿਆਨ ਹੋਈ ਗੱਲਬਾਤ ਦਾ ਬਿਊਰਾ ਦਿੰਦੇ ਹੋਏ ਦੱਸਿਆ ਕਿ ਬਲਿੰਕੇਨ ਨੇ ਜੈਸ਼ੰਕਰ ਨਾਲ ਗੱਲਬਾਤ 'ਚ ਭਾਰਤ ਅਤੇ ਅਮਰੀਕਾ ਵਿਚਾਲੇ ਸਾਂਝੇਦਾਰੀ ਦੀ ਤਾਕਤ ਨੂੰ ਦੋਹਰਾਇਆ ਅਤੇ ਨਾਲ ਹੀ ਮਿਆਂਮਾਰ 'ਚ ਹਾਲਾਤ ਸਮੇਤ ਸਾਂਝੀਆਂ ਚਿੰਤਾਵਾਂ ਵਾਲੇ ਹੋਰ ਮੁੱਦਿਆਂ 'ਤੇ ਚਰਚਾ ਕੀਤੀ। ਫੋਨ 'ਤੇ ਗੱਲਬਾਤ ਦੌਰਾਨ ਬਲਿੰਕੇਨ ਨੇ ਮਿਆਂਮਾਰ 'ਚ ਫੌਜੀ ਤਖਤਾਪਲਟ 'ਤੇ ਚਿੰਤਾ ਜਤਾਈ ਅਤੇ ਕਾਨੂੰਨ ਦੇ ਸਾਸ਼ਨ ਅਤੇ ਲੋਕਤੰਤਰੀ ਪ੍ਰਕਿਰਿਆ ਦੇ ਮਹੱਤਵ 'ਤੇ ਵੀ ਚਰਚਾ ਕੀਤੀ। ਪ੍ਰਾਈਸ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਹਿੰਦ-ਪ੍ਰਸ਼ਾਂਤ ਖੇਤਰ 'ਚ ਭਾਰਤ ਅਤੇ ਅਮਰੀਕਾ ਦੇ ਸਹਿਯੋਗ ਦੇ ਮਹੱਤਵ ਸਮੇਤ ਖੇਤਰੀ ਘਟਨਾਕ੍ਰਮ 'ਤੇ ਵਿਚਾਰ-ਵਟਾਂਦਰਾ ਕੀਤਾ।
ਇਹ ਵੀ ਪੜ੍ਹੋ -ਨੇਪਾਲ 'ਤੇ ਆਪਣੀ ਕੋਰੋਨਾ ਵੈਕਸੀਨ ਲੈਣ ਲਈ ਦਬਾਅ ਬਣਾ ਰਿਹੈ ਚੀਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।