ਸਿੰਗਾਪੁਰ ''ਚ ਭਾਰਤੀ ਮੂਲ ਦੇ ਵਿਅਕਤੀ ਦੀ ਜੇਲ੍ਹ ਦੀ ਸਜ਼ਾ 4 ਮਹੀਨਿਆਂ ਲਈ ਵਧਾਈ ਗਈ
Thursday, Aug 11, 2022 - 11:11 AM (IST)
ਸਿੰਗਾਪੁਰ (ਏਜੰਸੀ)- ਸਿੰਗਾਪੁਰ ਵਿੱਚ ਇੱਕ ਗੈਰ-ਕੁਸ਼ਲ ਕਾਮੇ ਨੂੰ ਫੋਰਕਲਿਫਟ ਚਲਾਉਣ ਦੀ ਆਗਿਆ ਦੇਣ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਇੱਕ ਸੁਪਰਵਾਈਜ਼ਰ ਦੀ ਜੇਲ੍ਹ ਦੀ ਸਜ਼ਾ ਨੂੰ ਇਸਤਗਾਸਾ ਪੱਖ ਦੀ ਅਪੀਲ ਤੋਂ ਬਾਅਦ 4 ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਮੀਡੀਆ 'ਚ ਆਈ ਖ਼ਬਰ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
'ਸਟ੍ਰੇਟ ਟਾਈਮਜ਼' ਅਖ]ਬਾਰ ਦੀ ਖ਼ਬਰ ਅਨੁਸਾਰ ਸਾਲ 2019 ਵਿੱਚ ਕੇ ਚੂ ਮਰੀਨ ਵਿੱਚ ਇੱਕ ਸੁਪਰਵਾਈਜ਼ਰ ਵਜੋਂ ਕੰਮ ਕਰਨ ਵਾਲੇ ਯੇਦੁਵਾਕਾ ਮਾਲੀ ਨਾਇਡੂ ਨੇ ਸ਼ਨਮੁਗਮ ਸਿਵਾਰਾਸੂ ਨਾਮ ਦੇ ਗੈਰ-ਕੁਸ਼ਲ ਮਜ਼ਦੂਰ ਨੂੰ ਇੱਕ ਸ਼ਿਪਯਾਰਡ 'ਤੇ 'ਫੋਰਕਲਿਫਟ' ਚਲਾਉਣ ਦੀ ਇਜਾਜ਼ਤ ਦਿੱਤੀ, ਜਿਸ ਦੇ ਬ੍ਰੇਕ ਖ਼ਰਾਬ ਸਨ। ਇਸ ਦੌਰਾਨ ਸ਼ਿਵਰਾਸੂ ਨੇ 'ਫੋਰਕਲਿਫਟ' ਦੀ ਰਫ਼ਤਾਰ ਵਧਾ ਦਿੱਤੀ, ਜਿਸ ਕਾਰਨ ਇਹ ਹਾਦਸਾਗ੍ਰਸਤ ਹੋ ਗਈ ਅਤੇ ਇਸ ਹਾਦਸੇ 'ਚ ਬੰਗਲਾਦੇਸ਼ੀ ਮੂਲ ਦੇ 30 ਸਾਲਾ ਮਜ਼ਦੂਰ ਦੀ ਮੌਤ ਹੋ ਗਈ।
ਨਾਲ ਹੀ ਨੇੜੇ ਖੜ੍ਹਾ ਇੱਕ ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਿਆ। ਜਾਂਚ ਤੋਂ ਪਤਾ ਲੱਗਾ ਹੈ ਕਿ ਨਾਇਡੂ ਨੂੰ ਪਤਾ ਸੀ ਕਿ ਸ਼ਿਵਰਾਸੂ ਕੋਲ 'ਫੋਰਕਲਿਫਟ' ਚਲਾਉਣ ਦੀ ਸਿਖਲਾਈ ਨਹੀਂ ਸੀ, ਫਿਰ ਵੀ ਉਸ ਨੇ ਕਈ ਮੌਕਿਆਂ 'ਤੇ ਉਸ ਕੋਲੋ ਫੋਰਕਲਿਫਟ ਚਲਵਾਈ। ਖ਼ਬਰ ਵਿਚ ਕਿਹਾ ਗਿਆ ਹੈ ਕਿ ਸ਼ਿਵਾਰਸੂ ਨੂੰ ਬਿਨਾਂ ਲੋੜੀਂਦੀ ਸਿਖਲਾਈ ਦੇ 'ਫੋਰਕਲਿਫਟ' ਚਲਾਉਣ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਸ ਨੂੰ 11 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ, ਜਦੋਂ ਕਿ ਨਾਇਡੂ ਨੂੰ ਲਾਪਰਵਾਹੀ ਲਈ 7 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ। ਬੁੱਧਵਾਰ ਨੂੰ, ਜਸਟਿਸ ਵਿਨਸੈਂਟ ਹੂਂਗ ਨੇ ਕਿਹਾ ਕਿ ਜ਼ਿਲ੍ਹਾ ਜੱਜ ਵੱਲੋਂ ਨਾਇਡੂ ਨੂੰ ਸੁਣਾਈ ਗਈ ਸਜ਼ਾ ਕਾਫ਼ੀ ਨਹੀਂ ਸੀ ਅਤੇ ਸਜ਼ਾ ਨੂੰ ਚਾਰ ਮਹੀਨਿਆਂ ਲਈ ਵਧਾ ਦਿੱਤਾ ਗਿਆ।