ਜੈ ਕ੍ਰਿਸ਼ਨ ਸਿੰਘ ਰੌੜੀ ਦੇ ਡਿਪਟੀ ਸਪੀਕਰ ਬਣਨ ''ਤੇ ਬਲਾਚੌਰ ਅਤੇ ਗ੍ਹੜਸ਼ੰਕਰ ਦੇ NRIs ''ਚ ਖੁਸ਼ੀ ਦੀ ਲਹਿਰ

Friday, Jul 01, 2022 - 04:16 PM (IST)

ਜੈ ਕ੍ਰਿਸ਼ਨ ਸਿੰਘ ਰੌੜੀ ਦੇ ਡਿਪਟੀ ਸਪੀਕਰ ਬਣਨ ''ਤੇ ਬਲਾਚੌਰ ਅਤੇ ਗ੍ਹੜਸ਼ੰਕਰ ਦੇ NRIs ''ਚ ਖੁਸ਼ੀ ਦੀ ਲਹਿਰ

ਸਿਡਨੀ (ਸਨੀ ਚਾਂਦਪੁਰੀ) :- ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਡਿਪਟੀ ਸਪੀਕਰ ਸਰਬ ਸੰਮਤੀ ਨਾਲ ਚੁਣ ਲਿਆ ਗਿਆ ਹੈ, ਜਿਸ ਦੀ ਖੁਸ਼ੀ ਵਿਦੇਸ਼ਾਂ ਵਿੱਚ ਵੀ ਪੰਜਾਬੀ ਭਾਈਚਾਰੇ ਵੱਲੋਂ ਮਨਾਈ ਜਾ ਰਹੀ। ਖ਼ਾਸ ਕਰ ਉਹਨਾਂ ਦੇ ਇਲਾਕੇ ਦੇ ਲੋਕ ਜੋ ਕਿ ਵਿਦੇਸ਼ਾਂ ਵਿੱਚ ਬੈਠੇ ਹਨ, ਉਹ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਡਿਪਟੀ ਸਪੀਕਰ ਬਣੇ ਦੀ ਖੁਸ਼ੀ ਮਨਾ ਰਹੇ ਹਨ। ਬਲਾਚੌਰ ਵਾਸੀਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਬਲਾਚੌਰ ਅਤੇ ਗੜ੍ਹਸ਼ੰਕਰ ਦਾ ਬਹੁਤ ਮਹੱਤਵ ਰਿਹਾ ਹੈ। ਅਜੇ ਤੱਕ ਉਹਨਾਂ ਦੇ ਹਲਕਿਆਂ ਵਿੱਚੋਂ ਕੋਈ ਸਪੀਕਰ ਜਾਂ ਡਿਪਟੀ ਸਪੀਕਰ ਨਹੀਂ ਬਣਿਆ ਸੀ ਪਰ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਰੂਪ ਵਿੱਚ ਹਲਕੇ ਅਤੇ ਪੰਜਾਬ ਨੂੰ ਨਵਾਂ ਡਿਪਟੀ ਸਪੀਕਰ ਮਿਲਿਆ ਹੈ।

PunjabKesari

ਵਿਦੇਸ਼ਾਂ ਵਿਚ ਬੈਠੇ ਬਲਾਚੌਰ ਅਤੇ ਗੜ੍ਹਸ਼ੰਕਰ ਹਲਕੇ ਦੇ ਲੋਕਾਂ ਨੇ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਡਿਪਟੀ ਸਪੀਕਰ ਬਣਾਉਣ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਮਨਮੋਹਨ ਸਿੰਘ ਸਰਪੰਚ ਸਜਾਵਲਪੁਰ, ਹਰਦੇਵ ਸਿੰਘ ਮੀਲੂ, ਅਮਰਜੀਤ ਸਿੰਘ, ਬਲਜੀਤ ਸਿੰਘ, ਮਨੋਹਰ ਕਰੀਮਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਲਾਚੌਰ ਅਤੇ ਗੜ੍ਹਸ਼ੰਕਰ ਦੇ ਐੱਨ. ਆਰ. ਆਈਜ਼ ਮੌਜੂਦ ਸਨ।


author

cherry

Content Editor

Related News