ਲੇਖਕ ਜਗਤਾਰ ਗਿੱਲ ਦੀ ਮਾਤਾ ਜੀ ਦਾ ਹੋਇਆ ਦਿਹਾਂਤ , ਸਦਮੇ 'ਚ ਪਰਿਵਾਰ

07/18/2018 3:25:34 PM

ਫਰੀਮਾਂਟ ,(ਨੀਟਾ ਮਾਛੀਕੇ / ਕੁਲਵੰਤ ਧਾਲੀਆਂ)— ਅਮਰੀਕਾ 'ਚ ਸੈਨਹੋਜੋ ਕੈਲੇਫੋਰਨੀਆ ਵਿਖੇ ਲੇਖਕ ਅਤੇ ਰੇਡੀਓ ਹੋਸਟ ਜਗਤਾਰ ਸਿੰਘ ਗਿੱਲ ਦੇ ਸਤਿਕਾਰਯੋਗ ਮਾਤਾ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਬੀਤੇ ਦਿਨੀਂ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦਾ ਪਿਛੋਕੜ ਪਿੰਡ ਪੁਰਾਣੇਵਾਲ ਜ਼ਿਲਾ ਮੋਗਾ ਨਾਲ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 21 ਜੁਲਾਈ ਦਿਨ ਸ਼ਨੀਵਾਰ ਨੂੰ 'ਚੈਪਲ ਆਫ ਚਾਈਮਜ਼ ਫਿਊਨਰਲ ਹੋਮ' ਨੇੜੇ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਦੁਪਹਿਰ ਬਾਅਦ 2 ਤੋਂ 4 ਵਜੇ ਦਰਮਿਆਨ ਹੋਵੇਗਾ। ਪਰਿਵਾਰ ਇਸ ਸਮੇਂ ਡੂੰਘੇ ਸਦਮੇ 'ਚ ਹੈ ਅਤੇ ਇੱਥੇ ਰਹਿ ਰਹੇ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਹੈ।


Related News