ਓਂਟਾਰੀਓ 'ਚ ਚੋਣ ਪ੍ਰਚਾਰ ਦੌਰਾਨ ਜਗਮੀਤ ਸਿੰਘ ਨਾਲ ਕੀਤਾ ਗਿਆ ਦੁਰਵਿਵਹਾਰ (ਵੀਡੀਓ)

05/13/2022 5:21:49 PM

ਓਂਟਾਰੀਓ (ਬਿਊਰੋ): ਕੈਨੇਡਾ ਵਿਚ ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਦੱਸਿਆ ਕਿ ਓਂਟਾਰੀਓ ਵਿੱਚ ਇੱਕ ਪ੍ਰਚਾਰ ਪ੍ਰੋਗਰਾਮ ਦੇ ਬਾਹਰ ਉਹਨਾਂ ਨੂੰ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ। ਜਗਮੀਤ ਨੇ ਇਸਨੂੰ ਆਪਣੇ ਸਿਆਸੀ ਜੀਵਨ ਦੌਰਾਨ ਸਭ ਤੋਂ ਪ੍ਰੇਸ਼ਾਨ ਕਰਨ ਵਾਲੇ ਤਜਰਬਿਆਂ ਵਿੱਚੋਂ ਇੱਕ ਕਰਾਰ ਦਿੱਤਾ।ਸਿੰਘ ਮੁਤਾਬਿਕ ਕੁਝ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਐਨ.ਡੀ.ਪੀ. ਉਮੀਦਵਾਰ ਜੇਨ ਡੇਕ ਦੇ ਪ੍ਰਚਾਰ ਦਫ਼ਤਰ ਸਾਹਮਣੇ ਉਹਨਾਂ ਨਾਲ ਅਜਿਹਾ ਦੁਰਵਿਵਹਾਰ ਕੀਤਾ।  

PunjabKesari

ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਜਗਮੀਤ ਨੂੰ ਅਪਸ਼ਬਦ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਜਗਮੀਤ ਸਿੰਘ ਜਦੋਂ ਉਥੋਂ ਜਾਣ ਲੱਗੇ ਤਾਂ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਗਾਲ੍ਹਾਂ ਕੱਢੀਆਂ। ਇਸ ਘਟਨਾ ਬਾਰੇ ਬੋਲਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਇਹ ਸਿਆਸਤ ਵਿੱਚ ਆ ਰਹੇ ਨਿਘਾਰ ਨੂੰ ਦਰਸਾਉਂਦਾ ਹੈ।  ਘਟਨਾ ਬਾਰੇ ਪੁੱਛੇ ਜਾਣ 'ਤੇ ਜਗਮੀਤ ਸਿੰਘ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਜੋ ਲੋਕ ਉਥੇ ਮੌਜੂਦ ਸਨ ਉਹ ਸੱਚਮੁੱਚ ਭਿਆਨਕ ਗੱਲਾਂ ਕਹਿ ਰਹੇ ਸਨ। ਕੁਝ ਲੋਕ ਕਹਿ ਰਹੇ ਸਨ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਮਰ ਜਾਓਗੇ।

PunjabKesari

ਜਗਮੀਤ ਸਿੰਘ ਨੇ ਅੱਗੇ ਕਿਹਾ ਕਿ ਭਾਵੇਂ ਅਸੀਂ ਕਿਸੇ ਨਾਲ ਅਸਹਿਮਤ ਹੁੰਦੇ ਹਾਂ ਪਰ ਸਾਨੂੰ ਹੱਦਾਂ ਨੂੰ ਪਾਰ ਨਹੀਂ ਕਰਨਾ ਚਾਹੀਦਾ। ਜਗਮੀਤ ਮੁਤਾਬਿਕ ਉਹਨਾਂ ਨੂੰ ਜਨਤਕ ਤੌਰ 'ਤੇ ਹਮਲਾਵਰ ਵਿਵਹਾਰ ਨਾਲ ਨਜਿੱਠਣ ਦੀ ਆਦਤ ਪੈ ਗਈ ਹੈ ਪਰ ਉਹਨਾਂ ਕਿਹਾ ਕਿ ਇਸ ਘਟਨਾ ਨੂੰ ਸਭ ਤੋਂ ਖਰਾਬ ਤਜ਼ਰਬਿਆਂ ਵਿੱਚੋਂ ਇਕ ਵਜੋਂ ਯਾਦ ਰੱਖਿਆ ਜਾਵੇਗਾ। ਉਧਰ ਪੀਟਰਬਰੋ ਪੁਲਸ ਵੱਲੋਂ ਜਗਮੀਤ ਸਿੰਘ ਨਾਲ ਰਾਬਤਾ ਕਰਨ ਦੀ ਗੱਲ ਕਹੀ ਗਈ ਹੈ। ਹਾਲਾਂਕਿ ਇਸ ਦੀ ਕੋਈ ਸ਼ਿਕਾਇਤ ਪੁਲਸ ਮੁਤਾਬਿਕ ਉਹਨਾਂ ਨੂੰ ਨਹੀਂ ਮਿਲੀ ਹੈ।

 

ਪੁਲਸ ਨੇ ਇਕ ਟਵੀਟ 'ਚ ਕਿਹਾ ਇਹ ਸੁਣਨਾ ਨਿਰਾਸ਼ਾਜਨਕ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਜ਼ਿਆਦਾਤਰ ਨਿਵਾਸੀ ਸਤਿਕਾਰਤ ਹਨ ਅਤੇ ਇਹ ਕੁਝ ਸਾਡੇ ਭਾਈਚਾਰੇ ਦਾ ਪ੍ਰਤੀਬਿੰਬ ਨਹੀਂ ਹਨ।ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਸਕੌਟ ਐਚੀਸਨ ਨੇ ਜਗਮੀਤ ਸਿੰਘ ਨਾਲ ਹੋਏ ਇਸ ਦੁਰਵਿਵਹਾਰ ਦੀ ਨਿੰਦਾ ਕੀਤੀ ਹੈ।ਉਹਨਾਂ ਨੇ ਕਿਹਾ ਕਿ ਕੈਨੇਡਾ ਵਿੱਚ ਅਜਿਹੀ ਰਾਜਨੀਤੀ ਲਈ ਕੋਈ ਥਾਂ ਨਹੀਂ ਹੈ। 

 

ਪੜ੍ਹੋ ਇਹ ਅਹਿਮ ਖ਼ਬਰ- PM ਮੌਰੀਸਨ ਨੇ ਅਲਬਾਨੀਜ਼ 'ਤੇ ਵਿੰਨ੍ਹਿਆ ਨਿਸ਼ਾਨਾ, ਦੱਸਿਆ ਇੱਕ 'ਕਮਜ਼ੋਰ ਨੇਤਾ'

ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ 2021 ਦੌਰਾਨ ਹੋਈਆਂ ਫ਼ੈਡਰਲ ਚੋਣਾਂ ਦੌਰਾਨ ਵੀ ਵੱਖ-ਵੱਖ ਸਿਆਸਤਦਾਨਾਂ ਨੂੰ ਧਮਕੀਆਂ ਅਤੇ ਗਾਲ੍ਹਾਂ ਦਾ ਸਿਲਸਿਲਾ ਵੱਡੀ ਪੱਧਰ 'ਤੇ ਦੇਖਣ ਨੂੰ ਮਿਲਿਆ ਸੀ। ਓਂਟਾਰੀਓ ਦੇ ਲੰਡਨ ਸ਼ਹਿਰ ਵਿਚ ਚੋਣ ਮੁਹਿੰਮ ਦੌਰਾਨ ਲਿਬਰਲ ਲੀਡਰ ਜਸਟਿਨ ਟਰੂਡੋ ਦੀ ਬੱਸ ਨੂੰ ਪ੍ਰਦਰਸ਼ਨਕਾਰੀਆਂ ਨੇ ਘੇਰ ਲਿਆ ਸੀ ਅਤੇ ਤੈਸ਼ ਵਿਚ ਆਏ ਕੁਝ ਲੋਕਾਂ ਨੇ ਉਹਨਾਂ ਵੱਲ ਪੱਥਰ ਵੀ ਮਾਰੇ ਸਨ।

PunjabKesari

ਇਸਤੋਂ ਪਹਿਲਾਂ ਕੈਂਬ੍ਰਿਜ ਸ਼ਹਿਰ ਵਿਚ ਟਰੂਡੋ ਜਦੋਂ ਲਿਬਰਲ ਪਾਰਟੀ ਦੇ ਕਲਾਈਮੇਟ ਚੇਂਜ ਪਲਾਨ ਦੇ ਪ੍ਰਚਾਰ ਲਈ ਪਹੁੰਚੇ ਹੋਏ ਸਨ ਤਾਂ ਉਹਨਾਂ ਨੂੰ ਗਾਲ਼ਾਂ ਕੱਢਣ ਤੋਂ ਇਲਾਵਾ, ਉਹਨਾਂ ਦੇ ਸੁਰੱਖਿਆ ਘੇਰੇ ਵਿਚ ਤਾਇਨਾਤ ਗ਼ੈਰ-ਵ੍ਹਾਈਟ ਪੁਲਸ ਅਧਿਕਾਰੀਆਂ 'ਤੇ ਵੀ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸਨ।

 

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News