ਵਾਤਾਵਰਣ ਨੂੰ ਬਚਾਉਣ ਲਈ ਪ੍ਰਦਰਸ਼ਨਕਾਰੀਆਂ ਨੂੰ ਹੱਲਾਸ਼ੇਰੀ ਦੇਣ ਪੁੱਜੇ ਜਗਮੀਤ ਸਿੰਘ
Monday, Oct 28, 2019 - 11:44 PM (IST)

ਓਟਾਵਾ - ਕੈਨੇਡਾ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਪਾਰਟੀਆਂ ਨੇ ਆਪਣੇ ਵਾਅਦੇ ਪੂਰੇ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਥੇ ਐੱਨ. ਡੀ. ਪੀ. ਆਗੂ ਜਗਮੀਤ ਸਿੰਘ ਅੱਜ ਓਟਾਵਾ ਪਹੁੰਚੇ। ਜਿਥੇ ਪਿਛਲੇ ਇਕ ਤੋਂ ਕੈਨੇਡੀਅਨ ਨੌਜਵਾਨਾਂ (ਮੁੰਡੇ ਅਤੇ ਕੁੜੀਆਂ) ਵੱਲੋਂ ਕਲਾਈਮੇਟ ਚੇਂਜ (ਵਾਤਾਵਰਣ ਨੂੰ ਬਚਾਉਣ) ਨੂੰ ਲੈ ਕੇ ਰੋਸ-ਪ੍ਰਦਰਸ਼ਨ ਕਰ ਰਹੇ ਹਨ। ਜਗਮੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਓਟਾਵਾ 'ਚ ਕਲਾਈਮੇਟ ਚੇਂਜ ਨੂੰ ਲੈ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨਾਲ ਆਪਣੀਆਂ ਫੋਟੋਆਂ ਸਾਂਝੀ ਕੀਤੀਆਂ।
ਉਨ੍ਹਾਂ ਨੇ ਫੋਟੋਆਂ ਸ਼ੇਅਰ ਕਰਦਿਆਂ ਲਿਖਿਆ ਕਿ, 'ਹਜ਼ਾਰਾਂ ਨੌਜਵਾਨਾਂ ਵੱਲੋਂ ਕਰੀਬ 1 ਮਹੀਨੇ ਤੋਂ ਕਲਾਈਮੇਟ ਚੇਂਜ ਨੂੰ ਓਟਾਵਾ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਵਲੋਂ ਇਸ 'ਤੇ ਸਖਤ ਅਤੇ ਜਲਦ ਤੋਂ ਜਲਦ ਕਾਰਵਾਈ ਕਰਨ ਕਿਹਾ ਗਿਆ ਹੈ। ਅੱਜ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਨੌਜਵਾਨ ਲਿਬਰਲ ਅਤੇ ਕੰਜ਼ਰਵੇਟਿਵ ਸਰਕਾਰਾਂ ਵਲੋਂ ਦਹਾਕਿਆਂ ਦੀ ਨਾਕਾਮਯਾਬੀ ਦਾ ਵਿਰੋਧ ਕਰ ਰਹੇ ਨੇ ਅਤੇ ਉਨ੍ਹਾਂ ਤੋਂ ਇਸ 'ਤੇ ਜਲਦ ਕਾਰਵਾਈ ਕਰਨ ਲਈ ਆਖ ਰਹੇ ਹਨ। ਜਗਮੀਤ ਨੇ ਆਖਿਆ ਕਿ ਮੈਂ ਚਾਹੁੰਦਾ ਹਾਂ ਕਿ ਕੈਨੇਡਾ ਦੇ ਅਤੇ ਇਸ ਤੋਂ ਬਾਹਰ ਦੇ ਨੌਜਵਾਨਾਂ ਦਾ ਸਮਰਥਨ ਚਾਹੁੰਦਾ ਹਾਂ। ਸਾਡੀ ਐੱਨ. ਡੀ. ਪੀ. ਟੀਮ ਆਉਣ ਵਾਲੇ ਦਿਨਾਂ 'ਚ ਓਟਾਵਾ (ਹਾਊਸ ਆਫ ਕਾਮਨਸ) 'ਚ ਇਸ 'ਤੇ ਜ਼ਰੂਰ ਲੜੇਗੀ। ਦੱਸ ਦਈਏ ਕਿ ਪਿਛਲੇ ਕਾਫੀ ਦਿਨਾਂ ਤੋਂ ਵਾਤਾਵਰਣ ਨੂੰ ਲੈ ਕੇ ਚਿੰਤਤ ਸਵੀਡਨ ਦੀ ਗ੍ਰੇਟਾ ਥਨਬਰਗ ਵਲੋਂ ਕੈਨੇਡਾ 'ਚ ਕਲਾਈਮੇਟ ਚੇਂਜ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਗਏ ਅਤੇ ਇਸ ਤੋਂ ਬਾਅਦ ਕੈਨੇਡੀਅਨ ਨੌਜਵਾਨਾਂ ਨੂੰ ਪਿਛਲੇ ਇਕ ਮਹੀਨੇ ਤੋਂ ਕਲਾਈਮੇਟ ਚੇਂਜ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।