ਜੈਸਿੰਡਾ ਨੇ ਸਾਲ ਪਹਿਲਾਂ ਹੋਏ ਜਵਾਲਾਮੁਖੀ ਧਮਾਕੇ ਦੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ, ਕਹੀ ਇਹ ਗੱਲ
Wednesday, Dec 09, 2020 - 05:58 PM (IST)
ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਵਿਚ ਪਿਛਲੇ ਸਾਲ ਭਿਆਨਕ ਜਵਾਲਾਮੁਖੀ ਧਮਾਕਾ ਹੋਇਆ ਸੀ। ਇਸ ਧਮਾਕੇ ਵਿਚ 22 ਲੋਕ ਮਾਰੇ ਗਏ ਸਨ। ਬੁੱਧਵਾਰ ਨੂੰ ਇਸ ਘਟਨਾ ਦੀ ਬਰਸੀ ਮੌਕੇ ਨਿਊਜ਼ੀਲੈਂਡ ਦੇ ਜ਼ਿਆਦਾਤਰ ਲੋਕਾਂ ਨੇ ਮ੍ਰਿਤਕਾਂ ਨੂੰ ਭਿੱਜੀਆਂ ਅੱਖਾਂ ਨਾਲ ਯਾਦ ਕੀਤਾ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇਸ ਤ੍ਰਾਸਦੀ ਭਰੀ ਘਟਨਾ ਨੂੰ ਯਾਦ ਕਰਦਿਆਂ ਇਸ ਨੂੰ 'ਵਿਨਾਸ਼ਕਾਰੀ' ਦੱਸਿਆ।
ਵ੍ਹਾਈਟ ਆਈਲੈਂਡ ਵਿਚ ਹੋਏ ਜਵਾਲਾਮੁਖੀ ਧਮਾਕੇ ਨੂੰ 'ਮਾਓਰੀ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਇਸ ਧਮਾਕੇ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਵਿਚ ਜ਼ਿਆਦਾਤਰ ਲੋਕ ਬਹੁਤ ਗੰਭੀਰ ਸਰੀਰਕ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ਇਹ ਸਮੱਸਿਆ ਲੰਬੇ ਸਮੇਂ ਤੱਕ ਲੋਕਾਂ ਨੂੰ ਜ਼ਖਮ ਦੇਵੇਗੀ। ਜਵਾਲਾਮੁਖੀ ਧਮਾਕੇ ਵਿਚ ਮਾਰੇ ਗਏ 22 ਲੋਕਾਂ ਵਿਚੋਂ 17 ਆਸਟ੍ਰੇਲੀਆ ਦੇ ਯਾਤਰੀ ਸਨ।
ਪੀ.ਐੱਮ. ਅਰਡਰਨ ਨੇ ਧਮਾਕੇ ਵਾਲੇ ਟਾਪੂ ਦੇ ਨੇੜੇ ਦੇ ਸ਼ਹਿਰ ਵਿਚ ਇਕ ਸਮੂਹਿਕ ਪ੍ਰੋਗਰਾਮ ਵਿਚ ਹਿੱਸਾ ਲਿਆ। ਉਹਨਾਂ ਨੇ ਕਿਹਾ ਕਿ 9 ਦਸੰਬਰ, 2019 ਵਿਚ ਹੋਏ ਵਿਨਾਸ਼ਕਾਰੀ ਘਟਨਾਕ੍ਰਮ ਦੇ ਸਾਨੂੰ ਬਹੁਤ ਦਰਦ ਦਿੱਤਾ ਹੈ। ਇਸ ਕਾਰਨ ਅਸੀਂ ਆਪਣੇ ਕਈ ਪਿਆਰਿਆਂ ਨੂੰ ਗਵਾਇਆ ਹੈ। ਅਰਡਰਨ ਨੇ ਇਸ ਘਟਨਾ ਦੇ ਪੀੜਤਾਂ ਅਤੇ ਉਹਨਾਂ ਦੇ ਪਰਿਵਾਰ ਦੇ ਲੋਕਾਂ ਨੂੰ ਦਿੱਤੇ ਸੰਦੇਸ਼ ਵਿਚ ਬਤੌਰ ਪਿਆਰ ਭੇਜਿਆ। ਉਹਨਾਂ ਨੇ ਇਹਨਾਂ ਪੀੜਤਾਂ ਦਾ ਇਲਾਜ ਕਰਨ ਵਾਲੇ ਡਾਕਟਰੀ ਦਲ ਅਤੇ ਇਹਨਾਂ ਦੀ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ।
ਪੜ੍ਹੋ ਇਹ ਅਹਿਮ ਖਬਰ- ਇਮਰਾਨ ਨੇ ਟਵਿੱਟਰ 'ਤੇ ਪਹਿਲੀ ਪਤਨੀ ਸਣੇ ਸਾਰਿਆਂ ਨੂੰ ਕੀਤਾ ਅਨਫੋਲੋ, ਯੂਜ਼ਰਸ ਹੈਰਾਨ
ਅੱਜ ਦੇ ਦਿਨ ਵਾਪਸੀ ਸੀ ਘਟਨਾ
ਬੀਤੇ ਸਾਲ 9 ਦਸੰਬਰ, 2019 ਨੂੰ ਜਦੋਂ ਜਵਾਲਾਮੁਖੀ ਧਮਾਕੇ ਦੀ ਘਟਨਾ ਦੁਪਹਿਰ 2.11 ਵਜੇ ਵਾਪਰੀ ਤਾਂ ਟਾਪੂ 'ਤੇ ਕੁੱਲ 47 ਲੋਕ ਮੌਜੂਦ ਸਨ। ਜਵਾਲਾਮੁਖੀ ਵਿਚ ਦੋ ਵਾਰ ਧਮਾਕਾ ਹੋਇਆ ਅਤੇ ਹਵਾ ਵਿਚ ਇਸ ਦਾ ਲਾਵਾ ਕਰੀਬ 12,000 ਫੁੱਟ ਉੱਪਰ ਤੱਕ ਉਠਿਆ। ਇਸ ਘਟਨਾ ਦੇ ਦੌਰਾਨ ਇਸ ਟਾਪੂ ਦੇ ਆਲੇ-ਦੁਆਲੇ ਆਸਟ੍ਰੇਲੀਆ, ਅਮਰੀਕਾ, ਬ੍ਰਿਟੇਨ, ਚੀਨ, ਜਰਮਨੀ ਅਤੇ ਕੈਰੀਬੀਆਈ ਦੇਸ਼ਾਂ ਦੇ ਯਾਤਰੀ ਮੌਜੂਦ ਸਨ। ਇਹ ਯਾਤਰੀ ਇਸ ਟਾਪੂ ਦੇ ਨੇੜਿਓਂ ਸਮੁੰਦਰੀ ਜਹਾਜ਼ ਵਿਚ ਲੰਘ ਰਹੇ ਸਨ।
ਨੋਟ- ਜਵਾਲਾਮੁਖੀ ਧਮਾਕੇ ਦੇ ਇਕ ਸਾਲ ਪੂਰਾ ਹੋਣ 'ਤੇ ਜੈਸਿੰਡਾ ਨੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ, ਖ਼ਬਰ ਸੰਬੰਧੀ ਦੱਸੋ ਆਪਣੀ ਰਾਏ।