ਚੀਨ ਤੋਂ 40 J-35 ਲੜਾਕੂ ਜਹਾਜ਼ ਖਰੀਦਣ ਦੀ ਯੋਜਨਾ ਬਣਾ ਰਿਹੈ ਪਾਕਿਸਤਾਨ
Tuesday, Dec 24, 2024 - 05:21 AM (IST)
ਬੀਜਿੰਗ (ਭਾਸ਼ਾ)- ਪਾਕਿਸਤਾਨ ਚੀਨ ਤੋਂ 40 ਐਡਵਾਂਸ ਸਟੀਲਥ ਲੜਾਕੂ ਜਹਾਜ਼ ‘ਜੇ-35’ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਹਾਂਗਕਾਂਗ ਦੀ ਇਕ ਮੀਡੀਆ ਰਿਪੋਰਟ ਅਨੁਸਾਰ ਇਹ ਵਿਕਰੀ ਬੀਜਿੰਗ ਵਲੋਂ ਕਿਸੇ ਵਿਦੇਸ਼ੀ ਭਾਈਵਾਲ ਨੂੰ ਪੰਜਵੀਂ ਪੀੜ੍ਹੀ ਦੇ ਜੈੱਟ ਜਹਾਜ਼ਾਂ ਦੀ ਬਰਾਮਦ ਕਰਨ ਦਾ ਪਹਿਲਾ ਮਾਮਲਾ ਹੋਵੇਗਾ।
ਇਹ ਵੀ ਪੜ੍ਹੋ- ਛੁੱਟੀਆਂ 'ਚ ਯਾਤਰੀਆਂ ਲਈ ਖ਼ੁਸ਼ਖ਼ਬਰੀ ; ਅੰਮ੍ਰਿਤਸਰ-ਮੁੰਬਈ ਵਿਚਾਲੇ ਚੱਲਣਗੀਆਂ ਸਪੈਸ਼ਲ ਟ੍ਰੇਨਾਂ
ਰਿਪੋਰਟ ਨੇ ਪਾਕਿਸਤਾਨੀ ਮੀਡੀਆ ਦੀਆਂ ਖਬਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਕਿਸਤਾਨੀ ਹਵਾਈ ਫੌਜ (ਪੀ.ਏ.ਐੱਫ.) ਨੇ 40 ਜਹਾਜ਼ਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਦੀ ਸਪਲਾਈ 2 ਸਾਲਾਂ ਦੇ ਅੰਦਰ ਹੋਣ ਦੀ ਉਮੀਦ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e