ਇਵਾਂਕਾ ਟਰੰਪ ਨੇ ਸਾਂਝੀਆਂ ਕੀਤੀਆਂ ਆਪਣੀ ਧੀ ਨਾਲ ਤਸਵੀਰਾਂ, ਲਿਖਿਆ ਪਿਆਰਾ ਸੰਦੇਸ਼

10/01/2020 12:14:41 PM

ਵਾਸ਼ਿੰਗਟਨ- ਇਵਾਂਕਾ ਟਰੰਪ ਨੇ ਰਾਸ਼ਟਰੀ ਧੀ ਦਿਹਾੜੇ 'ਤੇ ਆਪਣੀ ਧੀ ਅਰਬੇਲਾ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 9 ਸਾਲ ਦੀ ਧੀ ਨਾਲ ਉਨ੍ਹਾਂ ਤਸਵੀਰਾਂ ਸਾਂਝੀਆਂ ਕਰਦਿਆਂ ਪਿਆਰ ਭਰਿਆ ਸੰਦੇਸ਼ ਲਿਖਦਿਆਂ ਕਿਹਾ ਕਿ ਅਸੀਂ ਹਰ ਰੋਜ਼ ਰਾਸ਼ਟਰੀ ਧੀ ਦਿਹਾੜਾ ਮਨਾਉਂਦੀਆਂ ਹਾਂ। ਪਿਆਰੀ ਅਰਬੇਲਾ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।

PunjabKesari

ਇਵਾਂਕਾ ਨੇ ਅਰਬੇਲਾ ਦੀਆਂ ਬਚਪਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਕਦੇ ਉਹ ਖੇਡ ਰਹੀ ਹੈ ਤੇ ਕਦੇ ਵੱਡੇ ਕੱਦੂ 'ਤੇ ਬੈਠੀ ਹੈ। ਹਾਲਾਂਕਿ ਲੋਕਾਂ ਨੇ ਇਵਾਂਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਤਾਂ ਪਸੰਦ ਕੀਤਾ ਪਰ ਨਾਲ ਦੇ ਨਾਲ ਡੋਨਾਲਡ ਟਰੰਪ 'ਤੇ ਵੀ ਨਿਸ਼ਾਨਾ ਵਿੰਨ੍ਹ ਦਿੱਤਾ। 

PunjabKesari

ਲੋਕਾਂ ਨੇ ਟਰੰਪ ਨੂੰ ਬਹੁਤ ਘੱਟ ਟੈਕਸ ਦੇਣ ਕਾਰਨ ਘੇਰਿਆ। ਟਰੰਪ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਕਾਰੋਬਾਰ ਵਿਚ ਕਰੋੜਾਂ ਡਾਲਰ ਦਾ ਘਾਟਾ ਦਿਖਾ ਕੇ ਘੱਟ ਟੈਕਸ ਦਿੱਤਾ ਹੈ। 


Lalita Mam

Content Editor

Related News