ਯੂਰਪੀ ਦੇਸ਼ਾਂ ਵੱਲੋਂ ਇਤਰਾਜ਼ ਦੇ ਬਾਵਜੂਦ ਚੀਨ ਦੇ ਪ੍ਰੋਗਰਾਮ ''ਚ ਸ਼ਾਮਲ ਹੋਵੇਗਾ ਇਟਲੀ
Monday, Mar 18, 2019 - 06:47 PM (IST)
ਬੀਜਿੰਗ - ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਹਫਤੇ ਇਟਲੀ, ਮੋਨਾਕੋ ਅਤੇ ਫਰਾਂਸ ਦੀ ਯਾਤਰਾ 'ਤੇ ਜਾਣਗੇ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹੋਰ ਯੂਰਪੀ ਦੇਸ਼ਾਂ ਦੇ ਇਤਰਾਜ਼ ਤੋਂ ਬਾਅਦ ਵੀ ਇਟਲੀ ਉਸ ਦੇ ਗਲੋਬਲ ਬਿਜ਼ਨੈੱਸ ਇਨਫਰਾਸਟ੍ਰਕਚਰ ਪ੍ਰੋਗਰਾਮ 'ਚ ਸ਼ਾਮਲ ਹੋ ਸਕਦਾ ਹੈ। ਚੀਨ ਨੇ ਏਸ਼ੀਆ, ਅਫਰੀਕਾ ਅਤੇ ਯੂਰਪ 'ਚ ਬੁਨਿਆਦੀ ਢਾਂਚਾ, ਸਮੁੰਦਰੀ, ਰੇਲ ਅਤੇ ਸੜਕ ਪ੍ਰਾਜੈਕਟਾਂ ਦਾ ਵਿੱਤ ਪੋਸ਼ਣ ਕੀਤਾ ਹੈ, ਪਰ ਆਲੋਚਕਾਂ ਨੇ ਚਿਤਾਇਆ ਹੈ ਕਿ ਇਸ ਨਾਲ ਪ੍ਰਮੁੱਖ ਚੀਨੀ ਕੰਪਨੀਆਂ ਨੂੰ ਫਾਇਦਾ ਹੋਵੇਗਾ ਅਤੇ ਵਿੱਤ ਤੌਰ 'ਤੇ ਜ਼ਿਆਦਾ ਸੰਵੇਦਨਸ਼ੀਲ ਦੇਸ਼ਾਂ 'ਚ ਕਰਜ਼ ਦਾ ਜਾਲ ਫੈਲ ਜਾਵੇਗਾ। ਵਿਦੇਸ਼ ਮੰਤਰਾਲੇ ਮੁਤਾਬਕ ਸ਼ੀ 22 ਤੋਂ 26 ਮਾਰਚ ਤੱਕ ਤਿੰਨ ਦੇਸ਼ਾਂ ਦੀ ਯਾਤਰਾ ਕਰਨਗੇ।
ਦੱਸ ਦਈਏ ਕਿ ਅਮਰੀਕਾ ਨੇ ਚੀਨ 'ਤੇ ਇਲਜ਼ਾਮ ਲਾਇਆ ਸੀ ਕਿ ਚੀਨ ਦੂਜੇ ਦੇਸ਼ਾਂ ਨੂੰ ਕਰਜ਼ ਦੇ ਜਾਲ 'ਚ ਫਸਾ ਕੇ ਆਪਣੀ ਚਲਾਉਣਾ ਚਾਹੁੰਦਾ ਹੈ, ਪਰ ਚੀਨ ਵੱਲੋਂ ਇਸ ਦਾ ਜਵਾਬ ਨਹੀਂ ਦਿੱਤਾ ਗਿਆ।