ਇਟਲੀ ਦੇ ਚੋਟੀ ਦੇ ਡਾਕਟਰਾਂ ਦਾ ਦਾਅਵਾ, ਕਮਜ਼ੋਰ ਪੈ ਰਿਹਾ ਹੈ ਕੋਰੋਨਾਵਾਇਰਸ

Monday, Jun 01, 2020 - 06:08 PM (IST)

ਇਟਲੀ ਦੇ ਚੋਟੀ ਦੇ ਡਾਕਟਰਾਂ ਦਾ ਦਾਅਵਾ, ਕਮਜ਼ੋਰ ਪੈ ਰਿਹਾ ਹੈ ਕੋਰੋਨਾਵਾਇਰਸ

ਰੋਮ (ਬਿਊਰੋ:) ਕੋਰੋਨਾਵਾਇਰਸ ਦੇ ਵੱਧਦੇ ਕਹਿਰ ਦੇ ਵਿਚ ਇਕ ਰਾਹਤ ਭਰੀ ਖਬਰ ਆਈ ਹੈ। ਇਟਲੀ ਦੇ ਚੋਟੀ ਦੇ ਡਾਕਟਰਾਂ ਨੇ ਦਾਅਵਾ ਕੀਤਾ ਹੈਕਿ ਕੋਰੋਨਾਵਾਇਰਸ ਹੌਲੀ-ਹੌਲੀ ਆਪਣੀ ਸਮਰੱਥਾ ਗਵਾ ਰਿਹਾ ਹੈ ਅਤੇ ਹੁਣ ਉਹ ਪਹਿਲਾਂ ਵਰਗਾ ਜਾਨਲੇਵਾ ਨਹੀਂ ਰਹਿ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਹੁਣ ਕਮਜ਼ੋਰ ਪੈ ਰਿਹਾ ਹੈ।ਜੇਨੋਆ ਦੇ ਸੈਨ ਮਾਰਟੀਨੋ ਹਸਪਤਾਲ ਵਿਚ ਛੂਤਕਾਰੀ ਰੋਗ ਪ੍ਰਮੁੱਖ ਡਾਕਟਟਰ ਮੈਟਿਓ ਬਾਸੇਟੀ ਨੇ ਨਿਊਜ਼ ਏਜੰਸੀ ANSA ਨੂੰ ਇਹ ਜਾਣਕਾਰੀ ਦਿੱਤੀ।

ਡਾਕਟਰ ਮੈਟੇਓ ਨੇ ਕਿਹਾ,''ਕੋਰੋਨਾਵਾਇਰਸ ਹੁਣ ਕਮਜ਼ੋਰ ਹੋ ਰਿਹਾ ਹੈ। ਇਸ ਵਾਇਰਸ ਵਿਚ ਹੁਣ ਪਹਿਲਾਂ ਵਰਗੀ ਸਮਰੱਥਾ ਨਹੀਂ ਰਹਿ ਗਈ ਹੈ ਜਿਵੇਂਕਿ 2 ਮਹੀਨੇ ਪਹਿਲਾਂ ਸੀ। ਸਪੱਸ਼ਟ ਰੂਪ ਨਾਲ ਇਸ ਸਮੇਂ ਦੀ ਕੋਵਿਡ-19 ਬੀਮਾਰੀ ਵੱਖਰੀ ਹੈ।'' ਲੋਮਬਾਰਡੀ ਦੇ ਸੈਨ ਰਾਫੇਲ ਹਸਪਤਾਲ ਦੇ ਪ੍ਰਮੁੱਖ ਅਲਬਰਟੋ ਜ਼ਾਂਗ੍ਰਿਲੋ ਨੇ RAI ਟੀਵੀ ਨੂੰ ਦੱਸਿਆ,''ਅਸਲ ਵਿਚ ਵਾਇਰਸ ਕਲੀਨਿਕਲੀ ਤੌਰ 'ਤੇ ਇਟਲੀ ਵਿਚ ਮੌਜੂਦ ਨਹੀਂ ਹੈ। ਪਿਛਲੇ 10 ਦਿਨਾਂ ਵਿਚ ਲਏ ਗਏ ਸਵੈਬ ਸੈਂਪਲ ਤੋਂ ਪਤਾ ਚੱਲਦਾ ਹੈ ਕਿ ਇਕ ਜਾਂ ਦੋ ਮਹੀਨੇ ਪਹਿਲਾਂ ਦੀ ਤੁਲਨਾ ਵਿਚ ਹੁਣ ਇਹਨਾਂ ਵਿਚ ਵਾਇਰਲ ਲੋਡ ਦੀ ਮਾਤਰਾ ਬਹੁਤ ਘੱਟ ਹੈ।''

ਗੌਰਤਲਬ ਹੈ ਕਿ ਇਟਲੀ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਹੈ ਅਤੇ ਕੋਵਿਡ-19 ਨਾਲ ਹੋਣ ਵਾਲੀਆਂ ਸਭ ਤੋਂ ਜ਼ਿਆਦਾ ਮੌਤਾਂ ਵਿਚ ਇਟਲੀ ਤੀਜੇ ਨੰਬਰ 'ਤੇ ਹੈ। ਭਾਵੇਂਕਿ ਮਈ ਮਹੀਨੇ ਵਿਚ ਇੱਥੇ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਅਤੇ ਮੌਤਾਂ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ ਅਤੇ ਇੱਥੇ ਕਈ ਜਗ੍ਹਾ 'ਤੇ ਸਖਤ ਤਾਲਾਬੰਦੀ ਨੂੰ ਖੋਲ੍ਹਿਆ ਜਾ ਰਿਹਾ ਹੈ। ਡਾਕਟਰ ਜ਼ਾਂਗ੍ਰਿਲੋ ਨੇ ਕਿਹਾ ਕਿ ਕੁਝ ਮਾਹਰ ਇਨਫੈਕਸ਼ਨ ਦੀ ਦੂਜੀ ਲਹਿਰ ਦੀ ਸੰਭਾਵਨਾ ਨੂੰ ਲੈਕੇ ਬਹੁਤ ਚਿੰਤਤ ਸਨ, ਉੱਥੇ ਦੇਸ਼ ਦੇ ਨੇਤਾਵਾਂ ਨੂੰ ਸੱਚਾਈ ਧਿਆਨ ਵਿਚ ਰੱਖਣੀ ਚਾਹੀਦੀ ਹੈ। ਉਹਨਾਂ ਨੇ ਕਿਹਾ,''ਸਾਨੂੰ ਇਕ ਸਧਾਰਨ ਦੇਸ਼ ਵਾਪਸ ਮਿਲ ਗਿਆ ਹੈ ਪਰ ਕਿਸੇ ਨਾ ਕਿਸੇ ਨੂੰ ਦੇਸ਼ ਨੂੰ ਡਰਾਉਣ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ।'' 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਵਿਗਿਆਨੀਆਂ ਨੇ ਸਰੀਰ 'ਚ ਵਾਇਰਸ ਨੂੰ ਘਟਾਉਣ ਦਾ ਲੱਭਿਆ ਤਰੀਕਾ

ਉੱਥੇ ਇਟਲੀ ਦੀ ਸਰਕਾਰ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਹਾਲੇ ਕੋਰੋਨਾਵਾਇਰਸ 'ਤੇ ਜਿੱਤ ਦਾ ਦਾਅਵਾ ਕਰਨਾ ਬਹੁਤ ਜਲਦਬਾਜ਼ੀ ਹੋਵੇਗੀ। ਸਿਹਤ ਮੰਤਰਾਲੇ ਦੀ ਇਕ ਮੰਤਰੀ ਸੈਂਡਰਾ ਜਮਪਾ ਨੇ ਇਕ ਬਿਆਨ ਵਿਚ ਕਿਹਾ,''ਕੋਰੋਨਾਵਾਇਰਸ ਖਤਮ ਹੋ ਜਾਣ ਵਾਲੀਆਂ ਗੱਲਾ ਦੇ ਲਈ ਪੈਂਡਿੰਗ ਪਏ ਵਿਗਿਆਨਿਕ ਸਬੂਤਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਮੈਂ ਉਹਨਾਂ ਲੋਕਾਂ ਨੂੰ ਕਹਿੰਦੀ ਹਾਂ ਕਿ ਉਹ ਇਟਲੀ ਦੇ ਲੋਕਾਂ ਨੂੰ ਨਾ ਭਰਮਾਉਣ।'' ਸੈਂਡਰਾ ਜਮਪਾ ਨੇ ਕਿਹਾ,''ਇਸ ਦੀ ਬਜਾਏ ਸਾਨੂੰ ਲੋਕਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ, ਸਮਾਜਿਕ ਦੂਰੀ ਬਣਾਈ ਰੱਖਣ, ਭੀੜ ਵਿਚ ਨਾ ਜਾਣ, ਬਾਰ-ਬਾਰ ਹੱਥ ਧੋਣ ਅਤੇ ਮਾਸਕ ਪਾਉਣ ਲਈ ਕਹਿਣਾ ਚਾਹੀਦਾ ਹੈ।''


author

Vandana

Content Editor

Related News