ਇਟਲੀ ਦੇ ਫਿਊਮੀਚੀਨੋ ਏਅਰਪੋਰਟ ਨੂੰ ਦੂਜੀ ਵਾਰ ਮਿਲਿਆ ਵਧੀਆ ਏਅਰਪੋਰਟ ਦਾ ਰੁਤਬਾ

Saturday, Jul 06, 2019 - 07:56 PM (IST)

ਇਟਲੀ ਦੇ ਫਿਊਮੀਚੀਨੋ ਏਅਰਪੋਰਟ ਨੂੰ ਦੂਜੀ ਵਾਰ ਮਿਲਿਆ ਵਧੀਆ ਏਅਰਪੋਰਟ ਦਾ ਰੁਤਬਾ

ਰੋਮ (ਕੈਂਥ)-ਗੱਲ ਜੇਕਰ ਯੂਰਪ ਦੇ ਸਰਵਸ੍ਰੇਸ਼ਟ ਏਅਰਪੋਰਟਾਂ ਦੀ ਹੋਵੇ ਤਾਂ ਯੂਰਪ ਦੇ ਵਧੀਆ ਏਅਰਪੋਰਟਾਂ ’ਚ ਜਰਮਨ ਦੇ ਮਿਊਨਿਕ ਏਅਰਪੋਰਟ ਦਾ ਜ਼ਿਕਰ ਉਚੇਚਾ ਆਉਂਦਾ ਹੈ, ਜਿਥੇ ਕਿ ਸਾਲਾਨਾ ਕਰੀਬ 45 ਮਿਲੀਅਨ ਯਾਤਰੀਆਂ ਦਾ ਆਉਣਾ-ਜਾਣਾ ਸੀ। ਯੂਰਪੀਅਨ ਦੇਸ਼ ਇਟਲੀ ਦੇ ਵਧੀਆ ਏਅਰਪੋਰਟਾਂ ਵਿਚ ਫਿਊਮੀਚੀਨੋ ਦਾ ਨਾਂ ਦੂਜੀ ਵਾਰ ਦਰਜ ਕੀਤਾ ਗਿਆ ਹੈ, ਜਿਥੇ ਕਿ ਸੰਨ 2018 ’ਚ 43 ਮਿਲੀਅਨ ਤੋਂ ਵੱਧ ਯਾਤਰੀਆਂ ਦਾ ਆਉਣਾ-ਜਾਣਾ ਸੀ। ਫਿਊਮੀਚੀਨੋ ਨੂੰ ਇਹ ਰੁਤਬਾ ਏਅਰਪੋਰਟ ਕੌਂਸਲ ਇੰਟਰਨੈਸ਼ਨਲ ਵਲੋਂ ਦੂਜੀ ਵਾਰ ਦਿੱਤਾ ਗਿਆ ਹੈ। ਫਿਊਮੀਚੀਨੋ ਏਅਰਪੋਰਟ ’ਤੇ ਯਾਤਰੀਆਂ ਨੂੰ ਦਿੱਤੀਆਂ ਜਾ ਰਹੀਆਂ ਚੰਗੀਆਂ ਸੇਵਾਵਾਂ, ਨਵੀਨ ਤਕਨੀਕ ਤੇ ਬਣਤਰ ਦੇ ਮੱਦੇਨਜ਼ਰ ਅਤੇ ਬਹੁ-ਗਿਣਤੀ ’ਚ ਯਾਤਰੀਆਂ ਦੇ ਆਉਣ-ਜਾਣ ਵਜੋਂ ਏਅਰਪੋਰਟ ਨੂੰ ਇਹ ਰੁਤਬਾ ਮਿਲਿਆ ਹੈ।
ਇਸ ਸਾਲ ਫਿਊਮੀਚੀਨੋ ਏਅਰਪੋਰਟ 25 ਮਿਲੀਅਨ ਤੋਂ ਵੱਧ ਯਾਤਰੀਆਂ ਦੀ ਯਾਤਰਾ ਦੇ ਨਾਲ 20 ਯੂਰਪੀਅਨ ਹਵਾਈ ਅੱਡਿਆਂ ’ਚੋਂ ਏਅਰਪੋਰਟ ਕੌਂਸਲ ਇੰਟਰਨੈਸ਼ਨਲ ਦੇ ਪਹਿਲੇ ਨੰਬਰ ’ਤੇ ਆਇਆ ਹੈ। ਦੁਨੀਆ ਵਿਚ ਵਧੀਆ ਏਅਰਪੋਰਟਾਂ ’ਚੋਂ ਫਿਊਮੀਚੀਨੋ 9ਵੇਂ ਨੰਬਰ ’ਤੇ ਹੈ। ਜ਼ਿਕਰਯੋਗ ਹੈ ਕਿ ਸੰਨ 2015 ਵਿਚ ਇਸ ਏਅਰਪੋਰਟ ਦੀ ਮਾਰਕੀਟ ’ਚ ਲੱਗੀ ਅੱਗ ਲੱਗਣ ਨਾਲ ਕਿ ਕਾਫ਼ੀ ਨੁਕਸਾਨ ਹੋਇਆ ਸੀ, ਇਸ ਘਟਨਾ ਨਾਲ 40 ਫੀਸਦੀ ਏਅਰਪੋਰਟ ਦੀ ਵਿਸ਼ੇਸ਼ਤਾ ਘੱਟ ਗਈ ਸੀ ਪਰ ਪ੍ਰਬੰਧਕੀ ਢਾਂਚੇ ਦੇ ਜ਼ਿੰਮੇਵਾਰ ਨੁਮਾਇੰਦਿਆਂ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਹੁਣ ਇਹ ਏਅਰਪੋਰਟ ਯੂਰਪ ’ਚ ਜਾਣਿਆ-ਪਛਾਣਿਆ ਨਾਂ ਹੈ।


author

Sunny Mehra

Content Editor

Related News