ਇਟਲੀ : ਸੜਕ ਹਾਦਸੇ 'ਚ 6 ਜਰਮਨ ਨਾਗਰਿਕਾਂ ਦੀ ਮੌਤ, ਕਈ ਹੋਰ ਜ਼ਖਮੀ
Sunday, Jan 05, 2020 - 02:36 PM (IST)

ਰੋਮ (ਭਾਸ਼ਾ): ਉੱਤਰੀ ਇਟਲੀ ਵਿਚ ਐਤਵਾਰ ਤੜਕਸਾਰ ਤੇਜ਼ ਗਤੀ ਨਾਲ ਆ ਰਹੀ ਇਕ ਕਾਰ ਨੇ ਇਕ ਲੋਕਪ੍ਰਿਅ ਸਕੀ ਰਿਜੋਰਟ ਨੇੜੇ ਖੜ੍ਹੇ ਸੈਲਾਨੀਆਂ ਨੂੰ ਦਰੜ ਦਿੱਤਾ।ਇਸ ਹਾਦਸੇ ਵਿਚ 6 ਜਰਮਨੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ 11 ਹੋਰ ਲੋਕ ਜ਼ਖਮੀ ਹੋ ਗਏ। ਪੀੜਤਾਂ ਦੀ ਪਛਾਣ ਉਜਾਗਰ ਨਹੀਂ ਕੀਤੀ ਗਈ। ਸਮਾਚਾਰ ਏਜੰਸੀ ਕੋਰੀਰੇ ਦੇਲਾ ਸੇਰਾ ਨੇ ਦੱਸਿਆ ਕਿ ਇਹ ਹਾਦਸਾ ਸਾਊਥ ਤਾਯਰੋਲ ਖੇਤਰ ਵਿਚ ਦੇਰ ਰਾਤ ਕਰੀਬ ਸਵਾ ਇਕ ਵਜੇ (ਅੰਤਰਰਾਸ਼ਟਰੀ ਸਮੇਂ ਮੁਤਾਬਕ ਦੇਰ ਰਾਤ ਸਵਾ 12 ਵਜੇ) ਵਾਪਰਿਆ।
ਇਟਾਲੀਅਨ ਪੁਲਸ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈਕਿ ਮਾਰੇ ਗਏ ਲੋਕ ਇਸ ਖੇਤਰ ਵਿਚ ਟੂਰ 'ਤੇ ਆਏ ਸਮੂਹ ਦਾ ਹਿੱਸਾ ਸਨ। ਅਧਿਕਾਰੀਆਂ ਨੇ ਕਿਹਾ ਕਿ ਉਹ ਨਹੀਂ ਮੰਨਦੇ ਕਿ ਹਾਦਸਾ ਜਾਣਬੁੱਝ ਕੇ ਕੀਤਾ ਗਿਆ। ਫਿਲਹਾਲ ਹਾਦਸੇ ਦੀ ਜਾਂਚ ਜਾਰੀ ਹੈ।