ਇਟਲੀ : ਸਿੱਖਾਂ ਸਮੇਤ ਕਈ ਧਰਮਾਂ ਦੇ ਨੁਮਾਇੰਦੇ ਪੋਪ ਫ੍ਰਾਂਸਿਸ ਨੂੰ ਮਿਲੇ (ਤਸਵੀਰਾਂ)

Wednesday, Apr 26, 2023 - 11:38 AM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਸਿੱਖ ਨੁਮਾਇੰਦਿਆ ਦੀ ਰਹਿਨੁਮਾਈ ਹੇਠ ਦੁਨੀਆ ਦੇ 6 ਹੋਰਨਾਂ ਧਰਮਾਂ ਨਾਲ ਸਬੰਧਤ ਵੱਖ-ਵੱਖ ਦੇਸ਼ਾਂ ਦੇ ਆਗੂ ਇੰਗਲੈਡ ਤੋਂ ਉਚੇਚੇ ਤੌਰ 'ਤੇ ਇਸਾਈ ਧਰਮ ਦੇ ਸਰਬ ਉੱਚ ਅਸਥਾਨ ਵੈਟੀਕਨ ਸਿਟੀ ਵਿਖੇ ਪੋਪ ਫ੍ਰਾਂਸਿਸ ਨੂੰ ਮਿਲਣ ਲਈ ਪੁੱਜੇ। ਜਿੱਥੇ ਹੋਰਨਾਂ ਦੇਸ਼ਾਂ ਨਾਲ ਸਬੰਧਤ ਨੁੰਮਾਇੰਦਿਆ ਵੱਲੋਂ ਆਪੋ ਆਪਣੇ ਧਰਮ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ ਗਈ, ਉੱਥੇ ਹੀ ਸਿੱਖ ਧਰਮ ਦੇ ਨੁੰਮਾਇੰਦਿਆ ਵੱਲੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 'ਕਿਰਤ ਕਰੋ ਨਾਮ ਜਪੋ ਅਤੇ ਵੰਡ ਛੱਕੋ' ਦੇ ਫਲਸਫੇ ਤੋਂ ਸ਼ੁਰੂਆਤ ਕਰਕੇ ਗੁਰੂ ਗੋਬਿੰਦ ਸਿੰਘ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਤੱਕ ਸਾਰੀਆਂ ਵਿਸ਼ੇਸ਼ਤਾਈਆਂ 'ਤੇ ਗੱਲਬਾਤ ਕਰਦੇ ਹੋਏ ਸਿੱਖ ਧਰਮ ਦੀ ਮਹਾਨਤਾ ਤੋਂ ਜਾਣੂ ਕਰਵਾਉਂਦੇ ਹੋਏ ਵਿਚਾਰ ਚਰਚਾ ਕੀਤੀ ਗਈ |

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ 24 ਮਈ ਨੂੰ ਹੋਵੇਗੀ Quad ਨੇਤਾਵਾਂ ਦੀ ਬੈਠਕ, ਇਹਨਾਂ ਮੁੱਦਿਆਂ 'ਤੇ ਹੋਵੇਗੀ ਚਰਚਾ

6 ਮਾਰਟੀਨਿਜ਼ ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਇਟਲੀ ਪਹੁੰਚੇ ਵਫਦ ਦੁਆਰਾ ਸਭ ਤੋਂ ਪਹਿਲਾਂ ਰੋਮ ਵਿਚ ਸਥਾਪਿਤ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਵਿਖੇ ਨਤਮਸਤਕ ਹੋਏ, ਜਿੱਥੇ ਕਿ ਕਥਾ ਕੀਰਤਨ ਤੇ ਸਿੱਖ ਧਰਮ ਨਾਲ ਸਬੰਧਤ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਫਦ ਦੇ ਸਮੂਹ ਮੈਂਬਰਾਂ ਨੂੰ ਯਾਦਗਾਰੀ ਚਿਨ੍ਹ ਭੇਂਟ ਕਰਕੇ ਜੀ ਆਇਆ ਵੀ ਆਖਿਆ ਗਿਆ। ਇੱਥੋਂ ਬਾਅਦ ਵਿਚ ਸਾਰੇ ਮੈਂਬਰ ਵੈਟੀਕਨ ਸਿਟੀ ਲਈ ਰਵਾਨਾ ਹੋਏ ਤੇ ਕਈ ਧਾਰਮਿਕ ਮੁੱਦਿਆਂ 'ਤੇ ਵਿਚਾਰ ਚਰਚਾ ਹੋਈ। ਪੋਪ ਫ੍ਰਾਂਸਿਸ ਦੀ ਟੀਮ ਵੱਲੋਂ ਇਸ ਵਫਦ ਨੂੰ ੳਲੀਕੇ ਪ੍ਰੋਗਰਾਮ ਤਹਿਤ ਵੈਟੀਕਨ ਸਿਟੀ ਲਿਜਾਇਆ ਗਿਆ। ਉਸ ਉਪਰੰਤ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ। ਦੱਸਣਯੋਗ ਹੈ ਵੈਟੀਕਨ ਸਿਟੀ ਦੇ ਵਿਸ਼ੇਸ਼ ਸੱਦੇ 'ਤੇ ਇਟਲੀ ਪਹੁੰਚੇ ਇਸ ਵਫਦ ਦੀ ਰਹਿਨੁਮਾਈ ਇੰਗਲੈਡ ਦੇ ਸਿੱਖਾਂ ਦੀ ਇਕ ਟੀਮ ਦੁਆਰਾ ਕੀਤੀ ਗਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News