ਇਟਲੀ ਦੇ ਪੰਜਾਬੀਆਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ, ਕੀਤਾ ਗਿਆ ਰੋਸ ਪ੍ਰਦਰਸ਼ਨ

Thursday, Dec 03, 2020 - 05:00 PM (IST)

ਇਟਲੀ ਦੇ ਪੰਜਾਬੀਆਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ, ਕੀਤਾ ਗਿਆ ਰੋਸ ਪ੍ਰਦਰਸ਼ਨ

ਰੋਮ/ਇਟਲੀ (ਕੈਂਥ): ਭਾਰਤ ਸਰਕਾਰ ਵੱਲੋਂ ਬੀਤੇ ਸਮੇਂ ਦੌਰਾਨ ਖੇਤੀ ਆਰਡੀਨੈਂਸ ਬਿੱਲਾ ਨੂੰ ਪਾਸ ਕਰਕੇ ਦੇਸ ਦੀ ਕਿਸਾਨੀ ਨੂੰ ਬਹੁਤ ਵੱਡੀ ਸੱਟ ਮਾਰੀ ਗਈ ਸੀ।ਜਿਸ ਦੇ ਬਾਵਜੂਦ ਬੀਤੇ ਕੁਝ ਮਹੀਨਿਆਂ ਤੋਂ ਪੰਜਾਬ ਦੇ ਕਿਸਾਨਾਂ, ਮਜ਼ਦੂਰ ਜਥੇਬੰਦੀਆਂ ਵੱਲੋਂ ਕੇਦਰ ਸਰਕਾਰ ਦੇ ਵਿਰੁੱਧ ਅੰਦੋਲਨ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਇਸ ਸਘੰਰਸ਼ ਦਾ ਸਿੱਟਾ ਨਾ ਨਿਕਲਦਿਆਂ ਦੇਖ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੇ ਜਥੇਬੰਦੀਆਂ ਦੇ ਬੈਨਰ ਹੇਠ ਦਿੱਲੀ ਵੱਲ ਕੂਚ ਕਰ ਦਿੱਤਾ ਸੀ ਜੋ ਕਿ ਇਸ ਸਮੇ ਦਿੱਲੀ ਵਿਖੇ ਕੂਚ ਕਰ ਚੁੱਕੇ ਹਨ। ਇਸ ਅੰਦੋਲਨ ਦੀ ਗੂੰਜ ਜਿੱਥੇ ਦਿੱਲੀ ਅਤੇ ਦੇਸ਼ ਵਿੱਚ ਗੂੰਜ ਰਹੀ ਹੈ ਉਥੇ ਇਸ ਅੰਦੋਲਨ ਦੀ ਗੂੰਜ ਵਿਦੇਸ਼ਾਂ ਵਿੱਚ ਵੀ ਗੂੰਜ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਗਣਤੰਤਰ ਦਿਵਸ ਮੌਕੇ ਭਾਰਤ ਨੇ ਬ੍ਰਿਟਿਸ਼ ਪੀ.ਐੱਮ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਭੇਜਿਆ ਸੱਦਾ

ਬੀਤੇ ਦਿਨ ਇਟਲੀ ਦੀ ਰਾਜਧਾਨੀ ਰੋਮ ਵਿੱਚ ਪੈਂਦੇ ਫੀਊਮੀਚੀਨੋ ਏਅਰਪੋਰਟ ਦੇ ਨਜ਼ਦੀਕ ਤੂਓਡੀ ਸੁਪਰਸਟੋਰ ਮਾਰਕੀਟਾਂ ਦੀ ਡਿਸਟੀਬੂਟਰ ਕੰਪਨੀ ਵਿੱਚ ਕੰਮ ਕਰ ਰਹੇ ਪੰਜਾਬੀ ਨੌਜਵਾਨ ਕਾਮਿਆਂ ਵੱਲੋਂ ਹੱਥਾ ਵਿੱਚ ਤੱਖਤੀਆਂ ਫੜ ਕੇ ਰੋਸ ਪ੍ਰਦਰਸ਼ਨ ਕਰਕੇ ਕਿਸਾਨਾਂ ਦੇ ਹੱਕ ਵਿੱਚ ਡੱਟ ਕੇ ਹਮਾਇਤ ਕੀਤੀ ਗਈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਨੌਜਵਾਨਾਂ ਨੇ ਕਿਹਾ ਕਿ ਅਸੀਂ ਅੱਜ ਕਿਸਾਨਾਂ ਦੇ ਹੱਕ ਵਿੱਚ ਹਾਂ ਅਤੇ ਭਾਰਤ ਸਰਕਾਰ ਦੁਆਰਾ ਬਣਾਏ ਗਏ ਖੇਤੀ ਆਰਡੀਨੈਂਸ ਬਿੱਲਾਂ ਦੇ ਖਿਲਾਫ਼ ਰੋਸ ਜਤਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਦਿੱਲੀ ਵਿੱਚ ਪੰਜਾਬ ਦੇ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਸ਼ਾਂਤਮਈ ਢੰਗ ਨਾਲ ਅੰਦੋਲਨ ਕੀਤਾ ਜਾ ਰਿਹਾ ਹੈ। 

PunjabKesari

ਇਸ ਅੰਦੋਲਨ ਦੀ ਇਟਲੀ ਵਿੱਚ ਵਸਦੇ ਸਮੂਹ ਪ੍ਰਵਾਸੀਆਂ ਵੱਲੋਂ ਡੱਟ ਕੇ ਹਮਾਇਤ ਕੀਤੀ ਗਈ ਹੈ ਅਤੇ ਅਸੀਂ ਵੀ ਅੱਜ ਕਿਸਾਨਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ ਕਿਉਂਕਿ ਜੇਕਰ ਕੇਂਦਰ ਸਰਕਾਰ ਨੇ ਇਹ ਬਿੱਲ ਜਲਦ ਵਾਪਸ ਨਾ ਲਏ ਤਾ ਪੰਜਾਬ ਸਮੇਤ ਪੂਰੇ ਦੇਸ਼ ਦੀ ਕਿਸਾਨੀ ਬਰਬਾਦ ਹੋ ਜਾਵੇਗੀ,ਅਤੇ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਇੱਕ ਦਿਨ ਖਤਮ ਹੋ ਜਾਵੇਗਾ। ਉਨ੍ਹਾਂ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ ਅੱਜ ਅਸੀਂ ਵਿਦੇਸ਼ਾਂ ਦੀ ਧਰਤੀ ਤੇ ਹੱਡ ਤੋੜਵੀਆਂ ਮਿਹਨਤਾਂ ਕਰਕੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਰਹੇ ਹਾਂ। ਜੇਕਰ ਅਸੀਂ ਪੰਜਾਬ ਜਾਂ ਭਾਰਤ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਦੀ ਧਰਤੀ 'ਤੇ ਵੱਸਦੇ ਹਾਂ ਤਾਂ ਉਸ ਦਾ ਮੁੱਖ ਕਾਰਨ ਵੀ ਸਾਡੇ ਦੇਸ਼ ਦਾ ਸਿਸਟਮ ਹੀ ਜ਼ਿੰਮੇਵਾਰ ਹੈ ਕਿਉਂਕਿ ਜੇਕਰ ਨੌਜਵਾਨਾਂ ਨੂੰ ਭਾਰਤ ਵਿੱਚ ਹੀ ਪੜ੍ਹ ਲਿਖ ਕੇ ਨੌਕਰੀਆਂ ਮਿਲਦੀਆਂ ਹੁੰਦੀਆਂ ਤਾਂ ਅਸੀਂ ਕਦੇ ਵੀ ਆਪਣੇ ਪਰਿਵਾਰਾਂ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਨਾ ਵੱਸਦੇ।

ਪੜ੍ਹੋ ਇਹ ਅਹਿਮ ਖਬਰ- ਯੂਕੇ: ਪੰਜਾਬੀ ਮੂਲ ਦੇ ਕਾਰੋਬਾਰੀ 'ਤੇ ਲੱਗੇ ਪਤਨੀ ਨੂੰ ਕਤਲ ਕਰਨ ਦੇ ਦੋਸ਼ ਸੰਬੰਧੀ ਸੁਣਵਾਈ ਜਾਰੀ

ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਨੌਜਵਾਨ ਡਿਗਰੀਆਂ ਲੈਕੇ ਦਿਹਾੜੀਆਂ ਕਰਨ ਲਈ ਮਜਬੂਰ ਹੋ ਰਹੇ ਹਨ ਕਿਉਂਕਿ ਲੱਖਾਂ ਰੁਪਏ ਲਗਾ ਕੇ ਪ੍ਰਾਪਤ ਕੀਤੀਆਂ ਡਿਗਰੀਆਂ ਕਿਸੇ ਵੀ ਕੰਮ ਨਹੀਂ ਆਈਆਂ, ਜਿਸ ਕਰਕੇ ਪੰਜਾਬ ਸਮੇਤ ਭਾਰਤ ਦੇ ਨੌਜਵਾਨਾਂ ਨੇ ਵਿਦੇਸ਼ਾਂ ਦੀ ਧਰਤੀ ਵੱਲ ਰੁੱਖ ਕੀਤਾ ਹੈ। ਅਸੀਂ ਅੱਜ ਵਿਦੇਸ਼ਾਂ ਦੀ ਧਰਤੀ 'ਤੇ ਮਿਹਨਤ ਕਰਕੇ ਗੋਰੇ ਲੋਕਾਂ ਲਈ ਮਿਸਾਲ ਪੈਦਾ ਕਰ ਰਹੇ ਹਾਂ ਕਿ ਭਾਰਤੀ ਨੌਜਵਾਨ ਬਹੁਤ ਮਿਹਨਤੀ ਹਨ ਅਤੇ ਲਗਨ ਨਾਲ ਕੰਮ ਕਰਦੇ ਹਨ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਖੇਤੀ ਆਰਡੀਨੈਂਸ ਬਿੱਲਾ ਨੂੰ ਵਾਪਿਸ ਲਿਆ ਜਾਵੇ ਤਾਂ ਜੋ ਦੇਸ਼ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ।ਦੱਸ ਦਾਈਏ ਇਨ੍ਹਾਂ ਪੰਜਾਬੀ ਕਾਮਿਆਂ ਦੇ ਨਾਲ ਕੰਮ ਕਰ ਰਹੇ ਕੁਝ ਪਾਕਿਸਤਾਨੀ ਅਤੇ ਇਟਾਲੀਅਨ ਮੂਲ ਦੇ ਕਾਮਿਆਂ ਨੇ ਵੀ ਕਿਸਾਨਾ ਦੇ ਹੱਕਾਂ ਲਈ ਹੱਥਾਂ ਵਿੱਚ ਤੱਖ਼ਤੀਆਂ ਫ਼ੜ ਕੇ ਅੰਦੋਲਨ ਦਾ ਸਮਰਥਨ ਕੀਤਾ ਹੈ। ਇਨ੍ਹਾਂ ਤੱਖ਼ਤੀਆਂ ਉੱਤੇ ਕਾਲੇ ਕਾਨੂੰਨ ਰੱਦ ਕਰੋ, ਕਿਸਾਨ ਅੰਦੋਲਨ ਜ਼ਿੰਦਾਬਾਦ ਅਤੇ ਜੇਕਰ ਕਿਸਾਨ ਨਹੀ ਤਾਂ ਖਾਣ ਨੂੰ ਕੁੱਝ ਵੀ ਨਹੀਂ ਲਿਖਿਆ ਹੋਇਆ ਸੀ।

ਨੋਟ- ਇਟਲੀ ਦੇ ਪੰਜਾਬੀ ਨੌਜਵਾਨ ਕਾਮਿਆਂ ਵੱਲੋਂ ਕੀਤੀ ਕਿਸਾਨ ਅੰਦੋਲਨ ਦੀ ਹਮਾਇਤ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News