ਇਟਲੀ : ਭਿਆਨਕ ਸੜਕ ਹਾਦਸੇ 'ਚ ਭਾਰਤੀ ਮੂਲ ਦੇ 2 ਫੁੱਟਬਾਲ ਖਿਡਾਰੀਆਂ ਦੀ ਮੌਤ
Tuesday, Nov 12, 2024 - 12:19 PM (IST)
ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇਟਲੀ ਦੇ ਵਿਚੈਂਸਾ ਜ਼ਿਲ੍ਹੇ ਦੇ ਸਾਰੇਗੋ-ਮਾਲੇਦੋ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਜਾਨ ਚਲੀ ਗਈ। ਜਿੰਨਾਂ ਦੇ ਨਾਂ ਵਿਨੇਸ਼ ਰਤਨ (24) ਅਤੇ ਵਿਸ਼ਾਲ ਸ਼ਰਮਾ (20) ਸਨ। ਇਹ ਦੋਵੇਂ ਨੌਜਵਾਨ ਫੁੱਟਬਾਲ ਸਪੋਰਟਸ ਕਲੱਬ ਵਿਚੈਂਸਾ ਦੇ ਖਿਡਾਰੀ ਸਨ।
ਪੜ੍ਹੋ ਇਹ ਅਹਿਮ ਖ਼ਬਰ- ਹਿੰਸਕ ਪ੍ਰਦਰਸ਼ਨਾਂ ਦਾ ਖ਼ਤਰਾ, Canada 'ਚ ਮੰਦਰ ਦਾ ਪ੍ਰੋਗਰਾਮ ਰੱਦ
ਮਿਲੀ ਜਾਣਕਾਰੀ ਅਨੁਸਾਰ ਬੀਤੇ ਐਤਵਾਰ ਬਾਅਦ ਦੁਪਿਹਰ ਲਗਭਗ 3 ਵਜੇ ਦੇ ਕਰੀਬ ਜਦੋਂ ਇਹ ਨੌਜਵਾਨ ਆਪਣੀ ਗੱਡੀ 'ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਦੂਜੀ ਗੱਡੀ ਨੂੰ ਕਰਾਸ ਕਰਦੇ ਸਮੇਂ ਇਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਸਾਹਮਣੇ ਆ ਰਹੀ ਕਾਰ ਨਾਲ ਸਿੱਧੇ ਰੂਪ ਵਿੱਚ ਟਕਰਾ ਗਈ। ਉਪਰੰਤ ਸੜਕ 'ਤੇ ਕਿਨਾਰੇ ਦਰੱਖਤ ਨਾਲ਼ ਜਾ ਵੱਜੀ। ਹਾਦਸਾ ਬਹੁਤ ਭਿਆਨਕ ਸੀ ਅਤੇ ਕਾਰ ਨੂੰ ਚਲਾ ਰਹੇ ਵਿਨੇਸ਼ ਰਤਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਦੂਜਾ ਨੌਜਵਾਨ ਵਿਸ਼ਾਲ ਸ਼ਰਮਾ ਵੀ ਜ਼ਿਆਦਾ ਸੱਟ ਲੱਗੀ ਹੋਣ ਕਰਕੇ ਹਸਪਤਾਲ ਪਹੁੰਚਣ ਉਪਰੰਤ ਦਮ ਤੋੜ ਗਿਆ। ਹਾਦਸਾ ਐਨਾ ਜ਼ਿਆਦਾ ਭਿਆਨਕ ਸੀ ਕਿ ਇਨ੍ਹਾਂ ਦੀ ਕਾਰ ਬੁਰੀ ਤਰਾਂ ਨਾਲ ਅੱਗਿਓ ਟੁੱਟ ਗਈ। ਸਾਹਮਣੇ ਵਾਲੀ ਕਾਰ ਵਿਚ ਇਟਾਲੀਅਨ ਲੋਕ ਬੈਠੇ ਸਨ ਜਿਨ੍ਹਾਂ 'ਚੋਂ ਦੋ ਦੇ ਸੱਟਾਂ ਲੱਗੀਆਂ ਹਨ ਅਤੇ ਉਹ ਜੇਰੇ ਇਲਾਜ ਹਨ। ਇਸ ਘਟਨਾ ਨਾਲ ਵਿਚੈਂਸਾ ਇਲਾਕੇ ਵਿੱਚ ਭਾਰੀ ਸੋਗ ਦੀ ਲਹਿਰ ਦਿਖਾਈ ਦੇ ਰਹੀ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਮ੍ਰਿਤਕ 24 ਸਾਲਾ ਵਿਨੇਸ਼ ਰਤਨ ਪੰਜਾਬ ਦੇ ਨਵਾਂਸ਼ਹਿਰ ਦੀ ਬਲਾਚੌਰ ਤਹਿਸੀਲ ਦਾ ਰਹਿਣ ਵਾਲਾ ਸੀ। ਜਦੋਂ ਉਸ ਦੀ ਮੌਤ ਖ਼ਬਰ ਉਸ ਦੇ ਪਿੰਡ ਪੁੱਜੀ ਤਾਂ ਪਰਿਵਾਰ ਸਮੇਤ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਬਲਾਚੌਰ ਵਾਸੀ ਵਿਨੇਸ਼ ਰਤਨ ਪੁੱਤਰ ਸੁਭਾਸ਼ ਚੰਦਰ ਵਾਸੀ ਕਰੀਬ 10 ਸਾਲ ਪਹਿਲਾਂ ਇਟਲੀ ਗਿਆ ਸੀ। ਉਹ ਆਪਣੇ ਪਰਿਵਾਰ ਨਾਲ ਵਿਦੇਸ਼ ਵਿਚ ਰਹਿ ਰਿਹਾ ਸੀ। ਇਸ ਮੌਕੇ ਸਿਆਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।