ਇਟਲੀ ਕਾਨੂੰਨ ਨੂੰ ਟਿੱਚ ਸਮਝਣ ਵਾਲੇ ਪੁਲਸ ਵਾਲਿਆਂ ਨੂੰ ਕੱਢਿਆ ਗਿਆ ਰੈਸਟੋਰੈਂਟ ਚੋਂ ਬਾਹਰ
Wednesday, Aug 18, 2021 - 03:44 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਲੋਕ ਕਿਸ ਤਰ੍ਹਾਂ ਕਾਨੂੰਨ ਦੀ ਪਾਲਣਾ ਕਰਦੇ ਹਨ ਇਸ ਦੀ ਜਿਊਂਦੀ ਜਾਗਦੀ ਮਿਸਾਲ ਉਦੋਂ ਸਾਹਮਣੇ ਆਈ ਜਦੋਂ ਉੱਤਰੀ ਇਟਲੀ ਦੇ ਜ਼ਿਲ੍ਹਾ ਕੋਮੋ ਵਿੱਚ ਇੱਕ ਪੁਲਸ ਪਾਰਟੀ ਦੇ ਸਿਪਾਹੀ ਖਾਣਾ ਖਾਣ ਲਈ ਰੈਸਟੋਰੈਂਟ ਦੇ ਅੰਦਰ ਦਾਖਲ ਹੋਣ ਲੱਗੇ ਤਾਂ ਰੈਸਟੋਰੈਟ ਸਟਾਫ ਨੇ ਵਾਲਿਆਂ ਪੁਲਿਸ ਵਾਲਿਆ ਨੂੰ ਗਰੀਨ ਪਾਸ ਨਾ ਹੋਣ ਕਾਰਨ ਅੰਦਰ ਬੈਠਕੇ ਖਾਣਾ ਖਾਣ ਤੋਂ ਸਾਫ ਜਵਾਬ ਦੇ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਆਕਲੈਂਡ ‘ਚ ਲੋਕਾਂ ਨੇ ਤਾਲਾਬੰਦੀ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਪੁਲਸ ਵਾਲਿਆਂ ਕੋਲ ਗ੍ਰੀਨ ਪਾਸ ਨਾ ਹੋਣ ਦੀ ਸੂਰਤ ਵਿੱਚ ਉਹ ਅੰਦਰ ਬੈਠ ਕੇ ਖਾਣਾ ਨਹੀਂ ਨਹੀ ਖਾ ਸਕਦੇ ਸੀ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਰੋਟੀ ਲੈ ਕੇ ਬਾਹਰ ਆ ਕੇ ਸੜਕ ਦੇ ਕਿਨਾਰੇ 'ਤੇ ਬਹਿ ਕੇ ਰੋਟੀ ਖਾਣ ਲਈ ਮਜਬੂਰ ਹੋਣਾ ਪਿਆ। ਲੋਕਾਂ ਵਿੱਚ ਇਸ ਗੱਲ ਦੀ ਚਰਚਾ ਵੀ ਛਿੜੀ ਹੋਈ ਹੈ ਕਿ ਜਿਹੜੇ ਪੁਲਸ ਵਾਲੇ ਲੋਕਾਂ ਦੀ ਰੱਖਿਆ ਕਰ ਰਹੇ ਹਨ ਫਿਰ ਉਨ੍ਹਾਂ ਨੇ ਵੈਕਸੀਨ ਦੇ ਟੀਕੇ ਕਿਉਂ ਨਹੀ ਲਗਵਾਏ। ਇਹ ਇਕ ਸਵਾਲੀਆ ਚਿੰਨ੍ਹ ਵੀ ਹੈ। ਦੱਸਣਯੋਗ ਹੈ ਕਿ ਇਟਲੀ ਸਰਕਾਰ ਨੇ ਜਦੋਂ ਕੋਰੋਨਾ ਵਾਇਰਸ ਦੀ ਵੈਕਸੀਨ ਲਾਉਣੀ ਸ਼ੁਰੂ ਕੀਤੀ ਸੀ ਤਾਂ ਸਭ ਤੋਂ ਪਹਿਲਾਂ ਸਰਕਾਰੀ ਨੌਕਰੀ ਪੇਸ਼ਾ ਵਾਲਿਆਂ ਦਾ ਹੀ ਟੀਕਾਕਰਨ ਕੀਤਾ ਗਿਆ ਸੀ।