ਇਟਲੀ : ਮਿਲਾਨ ਕੌਂਸਲੇਟ ਜਨਰਲ ਵਲੋਂ ਲਗਾਇਆ ਗਿਆ ਪਾਸਪੋਰਟ ਕੈਂਪ

Tuesday, Feb 19, 2019 - 03:52 PM (IST)

ਮਿਲਾਨ, (ਸਾਬੀ ਚੀਨੀਆ)— ਇਟਲੀ ਦੇ ਵਿਚੈਂਸਾ ਜ਼ਿਲੇ 'ਚ ਸਥਿਤ 'ਸਨਾਤਨ ਧਰਮ ਮੰਦਰ ਆਰਜੀਨਿਆਨੋ' ਵਿਖੇ ਮੰਦਰ ਕਮੇਟੀ ਵਲੋਂ ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦਾ ਇਕ ਰੋਜ਼ਾ ਪਾਸਪੋਰਟ ਕੈਂਪ ਲਗਾਇਆ ਗਿਆ। ਇਸ ਦੌਰਾਨ ਅੰਬੈਸੀ ਵੱਲੋਂ ਪਾਸਪੋਰਟ ਰੀਨਿਊ ਕਰਨ, ਓ. ਸੀ. ਆਈ. ਕਾਰਡਜ਼ ਅਤੇ ਸਬੰਧਤ ਹੋਰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਵਾਇਸ ਕੌਂਸਲੇਟ ਜਨਰਲ ਸ਼੍ਰੀ ਪ੍ਰਦੀਪ ਗੌਤਮ ਨੇ ਦੱਸਿਆ ਕਿ ਕੈਂਪ ਦੌਰਾਨ ਪਾਸਪੋਰਟ ਸਬੰਧੀ 450 ਅਰਜ਼ੀਆਂ 'ਤੇ ਕਾਰਵਾਈ ਕੀਤੀ ਗਈ। 

PunjabKesari

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਮਿਲਾਨ ਕੌਂਸਲੇਟ ਜਨਰਲ ਬਿਨੋਈ ਜਾਰਜ ਦੀ ਸੁਚੱਜੀ ਅਗਵਾਈ 'ਚ ਉੱਤਰੀ ਇਟਲੀ ਦੇ ਵੱਖ-ਵੱਖ ਸ਼ਹਿਰਾਂ 'ਚ ਅਜਿਹੇ ਕੈਂਪ ਲਗਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਇਟਲੀ ਵੱਸਦੇ ਭਾਰਤੀਆਂ ਨੂੰ ਬਿਹਤਰੀਨ ਪਾਸਪੋਰਟ ਸਹਲੂਤਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਮੌਕੇ ਮੰਦਰ ਕਮੇਟੀ ਆਰਜੀਨਿਆਨੋ ਦੇ ਕੁਲਦੀਪ ਕੁਮਾਰ ਟੋਨੀ, ਅਸ਼ੋਕ ਕੁਮਾਰ, ਰੂਪ ਲਾਲ, ਅਭਿਨਾਸ਼ ਧੀਰ , ਰਾਜ ਕੁਮਾਰ, ਰਣਜੀਤ ਕੁਮਾਰ, ਸਨੀ ਬੇਦੀ, ਜੈ ਕਰਨ, ਜੀਵਨ ਲਾਲ ,ਪੰਡਿਤ ਕੇਵਲ ਕ੍ਰਿਸ਼ਨ, ਪੰਕਜ ਕੁਮਾਰ ਆਦਿ ਵਲੋਂ ਕੈਂਪ ਲਈ ਪੁਖਤਾ ਪ੍ਰਬੰਧ ਕੀਤੇ ਗਏ। ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਰੋਨਾ ਦੀ ਪ੍ਰਬੰਧਕ ਕਮੇਟੀ ਵਲੋਂ ਵੀ ਭਰਪੂਰ ਸਹਿਯੋਗ ਦਿੱਤਾ ਗਿਆ।


Related News