ਇਟਲੀ ਤੋਂ ਮੰਦਭਾਗੀ ਖ਼ਬਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ

Thursday, Feb 15, 2024 - 12:28 PM (IST)

ਇਟਲੀ ਤੋਂ ਮੰਦਭਾਗੀ ਖ਼ਬਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇਕ ਪੰਜਾਬੀ ਘਰ ਦਾ ਚਿਰਾਗ ਬੁੱਝ ਗਿਆ ਹੈ। ਵੈਰੋਨਾ ਜ਼ਿਲ੍ਹੇ ਦੇ ਸ਼ਹਿਰ ਮੌਂਤੇਕੀਆ ਕਰੋਸਾਰਾ ਵਿਖੇ ਵਾਪਰੇ ਇਸ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਅਵਜੀਤ ਸਿੰਘ ਦੀ ਜਾਨ ਚਲੀ ਗਈ ਹੈ। ਇਹ ਹਾਦਸਾ ਮੰਗਲਵਾਰ ਸ਼ਾਮ ਲਗਭਗ 7 ਵਜੇ ਦੇ ਕਰੀਬ ਉਦੋਂ ਵਾਪਰਿਆ, ਜਦੋਂ ਉਕਤ ਨੌਜਵਾਨ ਆਪਣੀ ਕਾਰ ਵਿੱਚ ਸਵਾਰ ਹੋ ਕੇ ਘਰ ਵੱਲ ਵਾਪਿਸ ਪਰਤ ਰਿਹਾ ਸੀ ਤਾਂ ਉਸ ਦੀ ਕਾਰ ਅਤੇ ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ ਸਿੱਧੇ ਰੂਪ ਵਿੱਚ ਟਕਰਾ ਗਈਆਂ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਜਾ ਰਹੇ 11 ਭਾਰਤੀ ਬਣਾ ਲਏ ਗਏ ਬੰਧਕ, ਨੇਪਾਲ ਪੁਲਸ ਨੇ ਕਰਾਏ ਰਿਹਾਅ

ਟੱਕਰ ਕਾਰਨ ਅਭਜੀਤ ਸਿੰਘ ਦੀ ਕਾਰ ਸੜਕ ਤੋਂ ਬਾਹਰ ਨਿਕਲ ਕੇ ਬੁਰੀ ਤਰਾਂ ਤਹਿਸ-ਨਹਿਸ ਹੋ ਗਈ ਅਤੇ ਕਾਰ ਨੂੰ ਅੱਗ ਵੀ ਲੱਗ ਗਈ। ਜ਼ਿਆਦਾ ਸੱਟ ਲੱਗ ਜਾਣ ਕਾਰਨ ਅਵਜੀਤ ਸਿੰਘ ਨੂੰ ਬਚਾਇਆ ਨਹੀ ਜਾ ਸਕਿਆ। ਅਵਜੀਤ  ਸਿੰਘ ਦੀ ਉਮਰ ਹਾਲੇ ਕੇਵਲ 31 ਸਾਲ ਸੀ ਅਤੇ ਉਹ ਮਾਪਿਆਂ ਦਾ ਇਕਲੌਤਾ ਸਪੁੱਤਰ ਸੀ। ਅਵਜੀਤ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਡਿਆਣਾ ਜੱਟਾਂ ਪਿੰਡ ਨਾਲ਼ ਸਬੰਧਿਤ ਸੀ ਅਤੇ ਆਪਣੇ ਪਿਤਾ ਸ: ਸਖਵਿੰਦਰ ਸਿੰਘ ਨਾਲ ਇਟਲੀ ਦੇ ਵੈਰੋਨਾ ਜ਼ਿਲ੍ਹੇ ਦੇ ਪਿੰਡ ਸਨਜੁਆਨੀ ਇਲਾਰਿਉਨੇ ਰਹਿੰਦਾ ਸੀ। ਇਹ ਨੌਜਵਾਨ ਕਿੱਤੇ ਵਜੋਂ ਬੈਲਡਿੰਗ ਦਾ ਕੰਮ ਕਰਦਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News