ਇਟਲੀ : ਦੂਜੀ ਸੰਸਾਰ ਜੰਗ 'ਚ ਸ਼ਹੀਦ ਸਿੱਖ ਫੌਜੀਆਂ ਦੀ ਯਾਦ 'ਚ ਕਰਵਾਇਆ ਗਿਆ ਸ਼ਰਧਾਂਜਲੀ ਸਮਾਰੋਹ"

09/29/2020 6:02:07 PM

ਰੋਮ/ਇਟਲੀ (ਕੈਂਥ): ਇਟਲੀ ਦੇ ਸੂਬਾ ਤੁਸਕਾਨਾ ਦੇ ਜ਼ਿਲ੍ਹਾ ਫਰੈਂਸਾ ਦੇ ਅਧੀਨ ਪੈਂਦੇ 'ਕਮੂਨੇ ਦੀ ਪਾਲਾਸੋਲੋ ਸੁਲ ਸੇਨੀਓ' ਵਿਖੇ ਦੂਸਰੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਸਿਪਾਹੀਆਂ ਦੀ ਯਾਦ ਵਿੱਚ ਸਲਾਨਾ ਸਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਵਾਰ ਕੋਰੋਨਾਵਾਇਰਸ ਦੇ ਕਾਰਨ ਇਸ ਸ਼ਰਧਾਂਜਲੀ ਸਮਾਰੋਹ ਵਿੱਚ ਸੰਗਤਾਂ ਦਾ ਭਾਰੀ ਇਕੱਠ ਨਹੀਂ ਕੀਤਾ ਗਿਆ।

ਇਹ ਸ਼ਰਧਾਂਜਲੀ ਸਮਾਗਮ ਵਰਲਡ ਸਿੱਖ ਸ਼ਹੀਦ ਮਿਲੀਟਰੀ ਯਾਦਗਾਰੀ ਕਮੇਟੀ (ਰਜਿ:) ਇਟਲੀ ਅਤੇ ਸਮੂਹ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਭਾਈ ਪ੍ਰਿਥੀਪਾਲ ਸਿੰਘ, ਭਾਈ ਸਤਨਾਮ ਸਿੰਘ , ਸੇਵਾ ਸਿੰਘ ਫੌਜੀ, ਜਗਦੀਪ ਸਿੰਘ ਮੱਲ੍ਹੀ, ਗੁਰਮੇਲ ਸਿੰਘ ਭੱਟੀ, ਜਸਬੀਰ ਸਿੰਘ ਪੋਵੀਲੀਓ ਆਦਿ ਜੀ ਨੇ ਦੱਸਿਆ ਕਿ ਸ਼ਰਧਾਂਜਲੀ ਸਮਾਰੋਹ ਬਹੁਤ ਹੀ ਸਾਦੇ ਢੰਗ ਨਾਲ ਮਨਾਇਆ ਗਿਆ, ਜਿਸ ਵਿੱਚ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜ਼ੀਆਂ ਦੀ ਯਾਦਗਾਰ ਵਿਖੇ ਅਰਦਾਸ ਉਪਰੰਤ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। 

ਪੜ੍ਹੋ ਇਹ ਅਹਿਮ ਖਬਰ- ਸ਼੍ਰੀਲੰਕਾ ਸਰਕਾਰ ਦਾ ਮਹੱਤਵਪੂਰਨ ਫੈਸਲਾ, ਪਸ਼ੂਆਂ ਦੇ ਕਤਲੇਆਮ 'ਤੇ ਲਾਈ ਰੋਕ

ਉਨ੍ਹਾਂ ਨੇ ਦੱਸਿਆ ਕਿ ਇਸ ਸ਼ਰਧਾਂਜਲੀ ਸਮਾਰੋਹ ਵਿੱਚ ਭਾਰਤੀ ਮੂਲ ਦੇ ਲੋਕਾਂ ਤੋਂ ਇਲਾਵਾ, ਇਟਾਲੀਅਨ ਐਸੋਸੀਏਸ਼ਨਾ ਵਲੋਂ ਹਿੱਸਾ ਲਿਆ ਗਿਆ।ਇਟਾਲੀਅਨ ਐਸੋਸੀਏਸ਼ਨਾ ਵਲੋਂ ਰੋਮਾਨੋ ਰੋਸੀ, ਸਿੰਦਾਕੋ (ਮੇਅਰ) ਕਮੂਨੇ ਦੀ 'ਪਾਲਾਸੋਲੋ ਸੁਲ ਸੇਨੀਓ' ਜੈਨ ਪੈਰੋ ਮੁਸਕੈਤੀ ਅਤੇ ਹੋਰ ਕਮੂਨਿਆ ਦੇ ਮੇਅਰਾਂ ਵੱਲੋ ਸਿੱਖ ਸ਼ਹੀਦ ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਸਿੱਖ ਕਾਮਿਊਨਿਟੀ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ।


Vandana

Content Editor

Related News