ਕੋਰੋਨਾਵਾਇਰਸ ਨਾਲ ਮਰੇ ਪੰਜਾਬੀ ਦੀਆ ਕੀਤੀਆਂ ਗਈਆਂ ਆਖਰੀ ਰਸਮਾਂ

Sunday, Mar 29, 2020 - 06:51 PM (IST)

ਕੋਰੋਨਾਵਾਇਰਸ ਨਾਲ ਮਰੇ ਪੰਜਾਬੀ ਦੀਆ ਕੀਤੀਆਂ ਗਈਆਂ ਆਖਰੀ ਰਸਮਾਂ

ਰੋਮ (ਕੈਂਥ): ਬੀਤੇ ਦਿਨੀ ਇਟਲੀ ਦੇ ਜ਼ਿਲਾ ਰਿਜੋਈਮੀਲੀਆ ਦੇ ਸ਼ਹਿਰ ਸਨਮਰਤੀਨੋ ਇਨ ਰੀਉ ਵਿਚ ਵੱਸਦੇ 44 ਸਾਲਾ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਦੀ ਕੋਰੋਨਾਵਾਇਰਸ ਨੇ ਜਾਨ ਲੈ ਲਈ ਸੀ। ਉਸ ਦੀਆ ਅੰਤਿਮ ਰਸਮਾਂ ਸ੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਵਿੱਕੀ ਵਲੋ ਗੁਰੂ ਚਰਨਾਂ ਵਿਚ ਅਰਦਾਸ ਕਰਨ ਤੋਂ ਬਾਅਦ ਅਦਾ ਕੀਤੀਆਂ ਗਈਆਂ। ਮ੍ਰਿਤਕ ਕੁਲਵਿੰਦਰ ਸਿੰਘ ਦੇ ਸਰੀਰ ਨੂੰ ਸਰੀਰ ਨੂੰ ਸੰਸਕਾਰ ਲਈ ਭੇਜ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਮ੍ਰਿਤਕ ਕੁਲਵਿੰਦਰ ਸਿੰਘ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਜੱਲੋਵਾਲ ਖਨੂਰ ਦਾ ਇਹ ਨੌਜਵਾਨ ਲੰਬੇ ਸਮੇਂ ਤੋਂ ਇਟਲੀ ਵਿਚ ਰਹਿੰਦਾ ਸੀ ਅਤੇ ਇੱਥੋਂ ਦੀ ਇਕ ਮੀਟ ਵੇਚਣ ਵਾਲੀ ਫਰਮ ਵਿੱਚ ਕੰਮ ਕਰਦਾ ਸੀ | ਮ੍ਰਿਤਕ ਇੱਥੋਂ ਦੀ ਕਰੇਜੋ ਕਲੱਬ ਦੀ ਫੁੱਟਬਾਲ ਟੀਮ ਦਾ ਖਿਡਾਰੀ ਵੀ ਸੀ | ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ।


author

Vandana

Content Editor

Related News