ਇਟਲੀ ਦੇ ਜਸਵਿੰਦਰ ਸਿੰਘ ਪਾਲੀਆ 'ਵਰਲਡ ਬੁੱਕ ਆਫ ਰਿਕਾਰਡਜ਼' ਲੰਡਨ ਵੱਲੋਂ ਸਨਮਾਨਿਤ

Sunday, May 23, 2021 - 03:02 PM (IST)

ਰੋਮ (ਕੈਂਥ): ਦੁਨੀਆ ਭਰ ਵਿਚ ਫੈਲੀ ਕੋਰੋਨਾ ਮਹਾਮਾਰੀ ਸਬੰਧੀ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸੁਹਿਰਦ ਜਾਣਕਾਰੀ ਪ੍ਰਦਾਨ ਕਰਨ ਲਈ ਸੰਸਥਾ ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ ਵੱਲੋਂ ਇਟਲੀ ਰਹਿੰਦੇ ਜਸਵਿੰਦਰ ਸਿੰਘ ਪਾਲੀਆ ਨੂੰ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ।ਇਹ ਸਨਮਾਨ ਪੱਤਰ ਸੰਸਥਾ ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ ਦੇ ਯੂਰਪੀਅਨ ਹੈਡ ਮਿਸਟਰ ਵੀਲੀਅਮ ਜੈਰਲਰ ਸਵਿਟਜ਼ਰਲੈਂਡ ਵੱਲੋਂ ਜਾਰੀ ਕੀਤਾ ਗਿਆ ਹੈ। 

PunjabKesari

ਜਸਵਿੰਦਰ ਸਿੰਘ ਪਾਲੀਆ ਇਟਲੀ ਦੇ ਜ਼ਿਲ੍ਹਾ ਰਿਜੋਏਮੀਲੀਆ ਦੇ ਕਸਬਾ ਪੋਵੀਲੀੳ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ ਜੋ ਕਿ ਇਟਲੀ ਦੇ ਉੱਘੇ ਸਮਾਜ ਸੇਵੀ ਵੀ ਹਨ। ਉਹ ਲੋਕਾਂ ਨੂੰ ਕੋਵਿਡ-19 ਸੰਬੰਧੀ ਸਮੇਂ-ਸਮੇਂ ਸਿਰ ਜਾਗਰੂਕ ਵੀ ਕਰਦੇ ਆ ਰਹੇ ਹਨ।ਇਸ ਹੌਂਸਲਾ ਅਫਜਾਈ ਮੌਕੇ ਜਸਵਿੰਦਰ ਸਿੰਘ ਪਾਲੀਆ ਨੇ ਕਿਹਾ ਕਿ ਉਹ ਵਾਹਿਗੁਰੂ ਦਾ ਦਿਲੋ ਧੰਨਵਾਦ ਕਰਦੇ ਹਨ ਜਿਨ੍ਹਾਂ ਹਮੇਸ਼ਾ ਹੀ ਮਨੁੱਖਤਾ ਦੀ ਸੇਵਾ ਲਈ ਇਸ ਕਾਰਜ਼ 'ਤੇ ਲਾਇਆ ਹੈ।ਜੋ ਸੱਭ ਤੋ ਉਤਮ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ - ਹੱਜ ਯਾਤਰਾ 2021 : ਵਿਦੇਸ਼ੀ ਸ਼ਰਧਾਲੂਆਂ ਨੂੰ ਮਿਲੀ ਹੱਜ ਕਰਨ ਦੀ ਇਜਾਜ਼ਤ, ਰੱਖੀ ਇਹ ਸ਼ਰਤ

ਇਸ ਕਾਬਲੇ ਤਾਰੀਫ਼ ਕਾਰਜ ਲਈ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਤੋਂ ਇਲਾਵਾ ਉਨ੍ਹਾਂ ਦੇ ਹੋਰ ਮਿੱਤਰ ਪ੍ਰੇਮੀਆਂ ਵਲੋਂ ਵਿਸ਼ੇਸ਼ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸੰਸਥਾ ਵਰਲਡ ਬੁੱਕ ਆਫ ਰਿਕਾਰਡਜ ਲੰਡਨ ਵੱਲੋਂ ਇਹ ਸਨਮਾਨ ਪਹਿਲਾ ਬੀਬੀ ਜਗੀਰ ਕੌਰ ਨੂੰ ਵੀ ਦਿੱਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭਾਰਤ ਦੇ ਪੇਂਡੂ ਇਲਾਕਿਆਂ 'ਚ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ 'ਪ੍ਰਾਜੈਕਟ ਮਦਦ' ਦੀ ਸ਼ੁਰੂਆਤ

ਨੋਟ- ਇਟਲੀ ਦੇ ਜਸਵਿੰਦਰ ਸਿੰਘ ਪਾਲੀਆ 'ਵਰਲਡ ਬੁੱਕ ਆਫ ਰਿਕਾਰਡਜ਼' ਲੰਡਨ ਵੱਲੋਂ ਸਨਮਾਨਿਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News