ਇਟਲੀ 'ਚ ਸਰਬ ਧਰਮ ਸੰਮੇਲਨ ਆਯੋਜਿਤ, ਦੁਨੀਆ ਭਰ 'ਚ ਕੋਰੋਨਾ ਖਾਤਮੇ ਲਈ ਹੋਈਆਂ ਅਰਦਾਸਾਂ
Wednesday, May 19, 2021 - 03:10 PM (IST)
ਰੋਮ (ਕੈਂਥ): ਨਗਰ ਕੌਂਸਲ ਮੀਰਨਦੋਲਾ ਵਿਖੇ ਇਟਾਲੀਅਨ ਭਾਈਚਾਰੇ ਵੱਲੋਂ ਇਟਲੀ ਰਹਿਣ ਬਸੇਰਾ ਕਰਦੇ ਇਟਾਲੀਅਨ ਤੋਂ ਇਲਾਵਾ ਹੋਰ ਭਾਈਚਾਰੇ ਨਾਲ ਸੰਬਧਤ ਧਰਮਾਂ ਸੰਬਧੀ ਵਿਸਥਾਰਪੂਵਕ ਜਾਣਨ ਹਿੱਤ ਸਭ ਧਰਮਾਂ ਦਾ ਇੱਕ ਵਿਸ਼ੇਸ ਸੰਮੇਲਨ ਕਰਵਾਇਆ ਜਿਸ ਵਿੱਚ ਇਸਾਈ, ਇਸਲਾਮੀ, ਸਿੱਖ ਧਰਮ ਦੇ ਲੋਕਾਂ ਤੋ ਇਲਾਵਾ ਵੀ ਹੋਰ ਧਰਮਾਂ ਦੇ ਲੋਕਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ।ਉਂਝ ਤਾਂ ਅਜਿਹੇ ਸਮਾਗਮ ਵਿੱਚ ਪਹਿਲਾਂ ਵੀ ਸਰਬੱਤ ਦੇ ਭਲੇ ਦੀਆਂ ਕਾਮਨਾਵਾਂ ਕੀਤੀਆਂ ਜਾਂਦੀਆਂ ਹਨ ਪਰ ਇਸ ਵਾਰ ਕੋਵਿਡ-19 ਦੀ ਮਾਰ ਝੱਲ ਰਹੀ ਪੂਰੀ ਦੁਨੀਆ ਦੀ ਤੰਦਰੁਸਤੀ ਲਈ ਵਿਸ਼ੇਸ਼ ਅਰਦਾਸਾਂ ਕੀਤੀਆਂ ਗਈਆਂ।
ਸਮਾਗਮ ‘ਚ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਵੱਲੋਂ ਕੋਰੋਨਾ ਮਹਾਮਾਰੀ ਦੇ ਖਾਤਮੇ ਲਈ ਵਿਸੇਸ ਪ੍ਰਾਥਨਾਵਾਂ ਕੀਤੀਆਂ, ਉਥੇ ਹੀ ਸਿੱਖ ਭਾਈਚਾਰੇ ਤੋਂ ਸ਼ਾਮਿਲ ਹੋਏ ਭਾਈ ਮਨਮੋਹਣ ਸਿੰਘ ਐਹਦੀ ਨੇ ਮੂਲ ਮੰਤਰ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ ਜਿਸ ਦਾ ਇਟਾਲੀਅਨ ਭਾਸ਼ਾ ‘ਚ ਤਰਜ਼ਮਾਂ ਵੀ ਕੀਤਾ ਗਿਆ।ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਭਾਰਤ 'ਚ ਹਫ਼ਤੇ 'ਚ ਕੋਰੋਨਾ ਦੇ ਨਵੇਂ ਮਾਮਲੇ 13 ਫੀਸਦੀ ਘੱਟ, ਫਿਰ ਵੀ ਦੁਨੀਆ 'ਚ ਸਭ ਤੋਂ ਵੱਧ : WHO
ਸਰਭ ਸਾਂਝੀਵਾਲਤਾ ਦੇ ਸੁਨੇਹੇ ਦੀ ਪੂਰਤੀ ਨੂੰ ਲੈਕੇ ਹੋਏ ਇਸ ਸਮਾਗਮ ਵਿੱਚ ਹਾਜ਼ਰ ਮੈਂਬਰਾਨ ਨੇ ਇਟਲੀ ਦੇ ਹਰ ਬਸਿੰਦੇ ਨੂੰ ਸਰਕਾਰ ਵੱਲੋਂ ਜਾਰੀ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਲੋਕਾਂ ਦੀ ਬੁਰੇ ਵਕਤ ਵਿੱਚ ਹਰ ਸੰਭਵ ਕਰਨ ਦੀ ਵੀ ਗੁਜਾਰਿਸ ਕੀਤੀ।ਜ਼ਿਕਰਯੋਗ ਹੈ ਕਿ ਇਟਲੀ ‘ਚ ਕੋਵਿਡ-19 ਕਾਰਨ ਪਹਿਲਾਂ ਕਾਫ਼ੀ ਕਾਨੂੰਨੀ ਸਖ਼ਤੀ ਵਰਤ ਦੀਆਂ ਕੰਮ-ਕਾਰਾਂ ਨੂੰ ਬੰਦ ਕੀਤਾ ਗਿਆ ਸੀ ਜਿਸ ਨੂੰ ਹੁਣ ਸਰਕਾਰ ਵੱਲੋ ਕਾਫ਼ੀ ਰਾਹਤ ਦਿੰਦਿਆਂ ਮੁੜ ਖੋਲ ਦਿੱਤਾ ਗਿਆ ਹੈ ਤੇ ਜਿਹੜੇ ਕੁਝ ਕੁ ਰਹਿੰਦੇ ਹਨ ਉਹਨਾਂ ਨੂੰ ਵੀ ਜੂਨ ਵਿੱਚ ਖੋਲ੍ਹ ਦਿੱਤਾ ਜਾਵੇਗਾ।