ਰੋਮ ਸਥਿਤ ਭਾਰਤੀ ਅੰਬੈਸੀ ਨੇ ਭਾਰਤੀਆਂ ਨੂੰ ਦਿੱਤੀ ਵਿਸ਼ੇਸ਼ ਸਹੂਲਤ

5/22/2020 3:14:19 PM

ਰੋਮ/ਇਟਲੀ (ਕੈਂਥ): ਇਟਲੀ ਵਿੱਚ ਬਿਨਾਂ ਪੇਪਰਾਂ ਦੇ ਭਾਰਤੀਆਂ ਨੂੰ ਨਵੇਂ ਪਾਸਪੋਰਟ ਜਾਰੀ ਕਰਨ ਸੰਬੰਧੀ ਅਰਜ਼ੀਆਂ ਦੇਣ ਲਈ ਭਾਰਤੀ ਅੰਬੈਂਸੀ ਰੋਮ ਵੱਲੋਂ ਸਵੈ-ਇਛੁੱਕ ਭਾਰਤੀ ਕਮਿਊਨਿਟੀ ਵਲੰਟੀਅਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਿਹੜੇ ਕਿ ਅੰਬੈਸੀ ਨੂੰ ਆਪਣੀਆਂ ਸੇਵਾਵਾਂ ਮੁੱਫਤ ਵਿੱਚ ਦੇਣਗੇ। ਸੂਚੀ ਵਿੱਚ ਅੰਬੈਸੀ ਦੁਆਰਾ ਸੰਬੰਧਿਤ ਵਲੰਟੀਅਰ ਦਾ ਨਾਮ, ਸੰਸਥਾ ਦਾ ਨਾਮ, ਸ਼ਹਿਰ, ਕਸਬੇ ਦੇ ਨਾਮ ਤੋਂ ਬਿਨਾਂ ਸੰਬੰਧਿਤ ਵਲੰਟੀਅਰ ਦਾ ਫ਼ੋਨ ਨੰਬਰ ਵੀ ਜਾਰੀ ਕੀਤਾ ਗਿਆ। ਇਹਨਾਂ ਵਲੰਟੀਅਰਾਂ ਨੂੰ ਤੁਸਕਨੀ, ਉਮਬਰਿਆ, ਲਾਸੀਓ, ਮਾਰਕੇ, ਅਬਰੂਸੋ, ਮੋਲੀਜੇ, ਕੰਪਾਨੀਆ, ਕਾਲਾਬਰੀਆ, ਸੀਚੀਲੀਆ, ਸਰਦੇਨੀਆ, ਬਾਜੀਲੀਕਾਤਾ ਤੇ ਪੁਲੀਆ ਇਲਾਕੇ ਆਦਿ ਨਾਲ ਸੰਬਧਤ ਬਿਨਾਂ ਪਾਸਪੋਰਟ ਭਾਰਤੀ ਅਰਜ਼ੀ ਦੇ ਸਕਦੇ ਹਨ।

PunjabKesari

ਭਾਰਤੀ ਅੰਬੈਂਸੀ ਰੋਮ ਤੋਂ ਪਾਸਪੋਰਟ ਬਣਾਉਣ ਲਈ ਬਿਨੈਕਾਰ ਆਨਲਾਈਨ ਜਾਂ ਵਲੰਟੀਅਰਾਂ ਦੁਆਰਾ ਆਪਣੀ ਅਰਜ਼ੀ ਭੇਜ ਸਕਦਾ ਹੈ।ਇਹਨਾਂ ਅਰਜ਼ੀਆਂ ਨੂੰ ਲੋੜੀਂਦੇ ਪੇਪਰਾਂ ਨਾਲ ਵਲੰਟੀਅਰ ਭਾਰਤੀ ਅੰਬੈਂਸੀ ਰੋਮ ਪਹੁੰਚਾਉਣਗੇ ।ਜਿਹਨਾਂ ਦੀ ਸੂਚੀ ਭਾਰਤੀ ਅੰਬੈਂਸੀ ਵੱਲੋਂ ਆਪਣੇ ਫੇਸਬੁੱਕ ਪੇਜ ਉਪੱਰ ਨਸ਼ਰ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 13 ਮਈ, 2020 ਨੂੰ ਇਟਲੀ ਸਰਕਾਰ ਨੇ ਦੇਸ਼ ਵਿੱਚ ਕੋਰੋਨਾ ਸੰਕਟ ਕਾਰਨ ਆਈ ਆਰਥਿਕ ਮੰਦਹਾਲੀ ਦੇ ਮੱਦੇ ਨਜ਼ਰ ਬਿਨਾਂ ਪੇਪਰਾਂ ਦੇ ਰਹਿੰਦੇ ਲੱਖਾਂ ਪ੍ਰਵਾਸੀਆਂ ਨੂੰ ਇਟਲੀ ਵਿੱਚ ਕੰਮ ਕਰਨ ਲਈ ਨਿਵਾਸ ਆਗਿਆ "ਪਰਮੇਸੋ ਦੀ ਸੋਜੋਰਨੋ" ਦੇਣ ਦਾ ਐਲਾਨ ਕੀਤਾ ਸੀ। ਜਿਸ ਲਈ 1 ਜੂਨ  ਤੋਂ 15 ਜੁਲਾਈ 2020 ਤੱਕ ਪੇਪਰ ਭਰਨ ਦੀ ਕਾਰਵਾਈ ਚੱਲੇਗੀ।

ਪੜ੍ਹੋ ਇਹ ਅਹਿਮ ਖਬਰ- ਬਿਡੇਨ-ਸੈਂਡਰਸ ਏਕਤਾ ਕਾਰਜ ਬਲਾਂ ਲਈ 6 ਵੱਕਾਰੀ ਭਾਰਤੀ-ਅਮਰੀਕੀ ਨਾਮਜ਼ਦ

ਬਿਨਾਂ ਪੇਪਰਾਂ ਦੇ ਰਹਿੰਦੇ ਪ੍ਰਵਾਸੀਆਂ ਨੂੰ ਇਟਲੀ ਦੀ ਨਿਵਾਸ ਆਗਿਆ ਪ੍ਰਾਪਤ ਕਰਨ ਲਈ ਅਧਿਕਾਰਤ ਪਾਸਪੋਰਟ ਹੋਣਾ ਬਹੁਤ ਹੀ ਜ਼ਰੂਰੀ ਹੈ। ਜਿਸ ਸੰਬੰਧੀ ਇਟਲੀ ਵਿੱਚ ਬਿਨਾਂ ਪੇਪਰਾਂ ਦੇ ਰਹਿੰਦੇ ਭਾਰਤੀ ਮੂਲ਼ ਦੇ ਕਾਮਿਆਂ ਦੇ ਮਿਆਦ ਲੰਘੀ, ਗੁਆਚੇ ਜਾਂ ਖਰਾਬ ਹੋਏ ਪਾਸਪੋਰਟ ਦੇ ਬਦਲੇ ਨਵੇਂ ਪਾਸਪੋਰਟ ਦੇਣ ਲਈ ਭਾਰਤੀ ਅੰਬੈਂਸੀ ਰੋਮ ਦੇ ਸਤਿਕਾਰਤ ਰਾਜਦੂਤ ਮੈਡਮ ਰੀਨਤ ਸੰਧੂ ਨੇ ਹਰੀ ਝੰਡੀ ਕਰ ਦਿੱਤੀ ਸੀ ਪਰ ਕੋਵਿਡ-19 ਦੇ ਨਿਯਮਾਂ ਅਨੁਸਾਰ ਜਿਆਦਾ ਲੋਕ ਅੰਬੈਂਸੀ ਰੋਮ ਨਹੀ ਆ ਸਕਦੇ, ਜਿਸ ਲਈ 16 ਸਵੈ-ਇਛੁੱਕ ਵਲੰਟੀਅਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।ਬਿਨਾਂ ਪਾਸਪੋਰਟ ਦੇ ਭਾਰਤੀ ,ਅੰਬੈਂਸੀ ਰੋਮ ਜਾਂ ਇਹਨਾਂ ਵਲੰਟੀਅਰਾਂ ਨਾਲ ਫ਼ੋਨ ਉਪੱਰ ਪਾਸਪੋਰਟ ਲਈ ਅਰਜ਼ੀ ਦੇਣ ਸੰਬਧੀ ਵਿਸਥਾਰਪੂਰਵਕ ਜਾਣਕਾਰੀ ਲੈ ਸਕਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Content Editor Vandana