ਰੋਮ 'ਚ ਧੂਮ-ਧਾਮ ਨਾਲ ਮਨਾਇਆ ਗਿਆ ਭਾਰਤ ਦਾ 74ਵਾਂ ਸੁਤੰਤਰਤਾ ਦਿਵਸ
Sunday, Aug 16, 2020 - 01:21 PM (IST)
ਰੋਮ/ਇਟਲੀ (ਕੈਂਥ): ਪੂਰੀ ਦੁਨੀਆ ਵਿੱਚ ਰੈਣ ਬਸੇਰਾ ਕਰਦੇ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਭਾਰਤ ਦਾ 74ਵਾਂ ਸੁਤੰਤਰਤਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ।ਇਹ ਆਜ਼ਾਦੀ ਦਿਵਸ ਇਟਲੀ ਵਿੱਚ ਭਾਰਤੀ ਅੰਬੈਂਸੀ ਰੋਮ ਵੱਲੋਂ ਵੀ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ।
ਇਹ ਆਜਾਦੀ ਦਿਵਸ ਮੌਕੇ ਭਾਰਤੀ ਅੰਬੈਸੀ ਇਟਲੀ ਦੇ ਡੀ ਸੀ ਐਮ ਮੈਡਮ ਨੀਹਾਰੀਕਾ ਸਿੰਘ ਵੱਲੋਂ ਭਾਰਤੀ ਤਿਰੰਗਾ ਲਹਿਰਾਇਆ ਗਿਆ। ਉਪਰੰਤ ਰਾਸ਼ਟਰੀ ਗੀਤ "ਜਨ ਮਨ ਗਨ" ਦਾ ਗਾਇਨ ਕੀਤਾ ਗਿਆ ਅਤੇ ਭਾਰਤ ਦੇ ਰਾਸ਼ਟਰਪਤੀ ਵਲੋਂ ਰਾਸਟਰ ਦੇ ਨਾਅ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ।
ਪੜ੍ਹੋ ਇਹ ਅਹਿਮ ਖਬਰ- ਸ਼ਖਸ ਨੇ ਬਿਨਾਂ ਹਥਿਆਰ ਦੇ ਵ੍ਹਾਈਟ ਸ਼ਾਰਕ 'ਤੇ ਹਮਲਾ ਕਰ ਬਚਾਈ ਪਤਨੀ ਦੀ ਜਾਨ
ਇਸ ਮੌਕੇ ਨੰਨੇ-ਮੁੰਨੇ ਭਾਰਤੀ ਬੱਚਿਆਂ ਨੇ ਵੀ ਦੇਸ਼ ਭਗਤੀ ਦੇ ਗੀਤਾਂ ਦੁਆਰਾ ਹਾਜ਼ਰ ਲੋਕਾਂ ਵਿੱਚ ਦੇਸ਼ ਭਗਤੀ ਦਾ ਨਵਾਂ ਜੋਸ਼ ਭਰਿਆ।ਇਸ ਆਜਾਦੀ ਦਿਵਸ ਮੌਕੇ 50 ਦੇ ਕਰੀਬ ਲੋਕ ਸ਼ਾਮਿਲ ਹੋਏ, ਜਿਹਨਾਂ ਨੇ ਕੋਵਿਡ-19 ਦੀਆਂ ਇਟਲੀ ਸਰਕਾਰ ਵਲੋਂ ਜਾਰੀ ਹਦਾਇਤਾਂ ਦਾ ਪਾਲਣਾ ਕਰਦੇ ਹੋਏ ਸੁਤੰਤਰਤਾ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ।