ਇਟਲੀ ’ਚ ਨਵੇਂ ਸਾਲ ’ਤੇ ਆਤਿਸ਼ਬਾਜ਼ੀ ਕਾਰਣ ਸੈਂਕੜੇ ਪੰਛੀਆਂ ਦੀ ਮੌਤ

Saturday, Jan 02, 2021 - 07:54 PM (IST)

ਰੋਮ-ਮਨੁੱਖ ਕੁਦਰਤ ਨਾਲ ਲਗਾਤਾਰ ਖਿਲਵਾੜ ਕਰ ਰਿਹਾ ਹੈ। ਸਾਲ 2020 ’ਚ ਕੋਰੋਨਾ ਨੇ ਮਨੁੱਖੀ ਇਤਿਹਾਸ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ। ਇਸ ਦੇ ਬਾਵਜੂਦ ਇਨਸਾਨ ਨੇ ਕੋਈ ਸਬਕ ਨਹੀਂ ਲਿਆ। ਉਹ ਅਜੇ ਵੀ ਤਬਾਹੀ ’ਚ ਰੁੱਝਿਆ ਹੋਇਆ ਹੈ। ਨਵੇਂ ਸਾਲ ਤੋਂ ਪਹਿਲੀ ਸ਼ਾਮ ’ਤੇ ਇਸ ਦਾ ਉਦਾਹਰਣ ਦੇਖਣ ਨੂੰ ਮਿਲਿਆ। ਇਟਲੀ ਦੀ ਰਾਜਧਾਨੀ ’ਚ ਨਵਾਂ ਸਾਲ ਆਉਣ ਦੀ ਖੁਸ਼ੀ ’ਚ ਰਾਤ ਨੂੰ ਪਟਾਕੇ ਚਲਾਉਣ ਕਾਰਣ ਸੈਂਕੜਾਂ ਪੰਛੀਆਂ ਦੀ ਮੌਤ ਹੋ ਗਈ। ਪਸ਼ੂ ਅਧਿਕਾਰ ਸਮੂਹਾਂ ਨੇ ਸ਼ੁੱਕਰਵਾਰ ਨੂੰ ਇਸ ਨੂੰ 'ਕਤਲੇਆਮ' ਕਿਹਾ ਹੈ।

ਇਹ ਵੀ ਪੜ੍ਹੋ -'ਕੋਰੋਨਾ ਤੋਂ ਵੀ ਵਧੇਰੇ ਖਤਰਨਾਕ ਵਾਇਰਸ ਦੀ ਲਪੇਟ ’ਚ ਆ ਸਕਦੀ ਹੈ ਦੁਨੀਆ'

ਟਰੇਨ ਸਟੇਸ਼ਨ ’ਤੇ ਦਰਜਨਾਂ ਪੰਛੀ ਮਰੇ ਹੋਏ ਮਿਲੇ
ਰੋਮ ਦੇ ਮੁੱਖ ਟਰੇਨ ਸਟੇਸ਼ਨ ਦੇ ਫੁਟੇਜ ’ਚ ਦਰਜਨਾਂ ਪੰਛੀ ਜ਼ਮੀਨ ’ਤੇ ਬੇਜਾਨ ਪਏ ਦਿਖਾਈ ਦੇ ਰਹੇ ਹਨ। ਇਨ੍ਹਾਂ ਪੰਛੀਆਂ ਦੀ ਮੌਤ ਦਾ ਕਾਰਣ ਸਾਫ ਨਹੀਂ ਹੈ ਪਰ ਇੰਟਰਨੈਸ਼ਨ ਆਗਰਨਾਈਜੇਸ਼ਨ ਫਾਰ ਦਿ ਪ੍ਰੋਟੈਕਸ਼ਨ ਆਫ ਏਨਿਮਸਲ (OIPA) ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪਟਾਕੇ ਚਲਾਉਣ ਕਾਰਣ ਆਲੇ-ਦੁਆਲੇ ਸੰਘਣੇ ਰੁੱਖਾਂ ’ਤੇ ਹਜ਼ਾਰਾਂ ਆਲ੍ਹਣਿਆਂ ’ਚ ਰਹਿਣ ਵਾਲੇ ਪੰਛੀਆਂ ਦੀ ਮੌਤ ਹੋਈ ਹੈ। ਅਜਿਹਾ ਲੱਗਦਾ ਹੈ ਕਿ ਉਹ ਡਰ ਨਾਲ ਮਰ ਗਏ ਹਨ।


ਇਹ ਵੀ ਪੜ੍ਹੋ -ਸਾਲ 2021 ਦੇ ਪਹਿਲੇ ਦਿਨ ਸਮੁੱਚੀ ਦੁਨੀਆ ’ਚ 3.7 ਲੱਖ ਬੱਚੇ ਲੈਣਗੇ ਜਨਮ : Unicef

ਇਲੈਕਟ੍ਰਿਕ ਪਾਵਰ ਲਾਈਨ ਨਾਲ ਟਕਰ ਕੇ ਮਾਰੇ ਜਾਣ ਦਾ ਖਦਸ਼ਾ
ਇਹ ਮੰਨਿਆ ਜਾ ਰਿਹਾ ਹੈ ਕਿ ਉਹ ਡਰ ਕਾਰਣ ਇਕੱਠੇ ਉੱਡ ਗਏ ਅਤੇ ਇਕ ਦੂਜੇ ਨਾਲ ਟਕਰਾਉਣ ਕਾਰਣ ਕਿਸੇ ਖੜਕੀ ਨਾਲ ਟਕਰਾ ਕੇ ਮਰ ਗਏ ਹੋਣ ਜਾਂ ਕਿਸੇ ਇਲੈਕਟ੍ਰਿਕ ਪਾਵਰ ਲਾਈਨ ਨਾਲ ਟਕਰਾ ਦੇ ਮਰੇ ਹੋਣ। ਸੰਗਠਨ ਦੇ ਇਕ ਬੁਲਾਰੇ ਲੋਡਾਰਨਾ ਡਿਗਲੀਓ ਨੇ ਕਿਹਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਪੰਛੀ ਦਿਲ ਦੇ ਦੌਰੇ ਨਾਲ ਵੀ ਮਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਆਤਿਸ਼ਬਾਜ਼ੀ ਹਰ ਸਾਲ ਜੰਗਲੀ ਅਤੇ ਘਰੇਲੂ ਦੋਵਾਂ ਤਰ੍ਹਾਂ ਦੇ ਜਾਨਵਰਾਂ ਦੇ ਸੰਕਟ ਅਤੇ ਸੱਟ ਦਾ ਕਾਰਣ ਬਣਦੀ ਹੈ।

ਇਹ ਵੀ ਪੜ੍ਹੋ -ਨਵੇਂ ਸਾਲ ’ਚ ਦੁਨੀਆ ਨੂੰ ਕੋਰੋਨਾ ਲਾਗ ਦੀ ਬੀਮਾਰੀ ਤੋਂ ਮੁਕਤੀ ਮਿਲਣ ਦੀ ਉਮੀਦ

ਰੋਮ ’ਚ ਨਿੱਜੀ ਤੌਰ ’ਤੇ ਪਾਬੰਦੀ ਦੇ ਬਾਵਜੂਦ ਵੀ ਪਟਾਕੇ ਚਲਾਏ ਜਾਂਦੇ ਹਨ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਕਾਰਣ ਰਾਤ 10 ਵਜੇ ਕਰਫਿਊ ਵਰਗੀਆਂ ਪਾਬੰਦੀਆਂ ਨੂੰ ਨਜ਼ਰ ਅੰਦਾਜ਼ ਕਰ ਕੇ ਪਟਾਕੇ ਚਲਾਏ ਗਏ। ਓ.ਆਈ.ਪੀ.ਏ. ਦੀ ਇਟੈਲੀਅਨ ਬ੍ਰਾਂਚ ਨੇ ਜਾਨਵਰਾਂ ਲਈ ਖਤਰੇ ਦਾ ਹਵਾਲਾ ਦਿੰਦੇ ਹੋਏ ਪਟਾਕਿਆਂ ਦੇ ਨਿੱਜੀ ਇਸਤੇਮਾਲ ਲਈ ਵੇਚਣ ਖਰੀਦਣ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News