ਇਟਲੀ ਯੂਰਪ ਦਾ ਸਭ ਤੋਂ ਵੱਧ ਕਾਰ ਚੋਰ ਵਾਲਾ ਦੇਸ਼, ਹਰ ਘੰਟੇ 19 ਕਾਰਾਂ ਹੁੰਦੀਆਂ ਹਨ ਚੋਰੀ

Sunday, Dec 19, 2021 - 03:42 PM (IST)

ਇਟਲੀ ਯੂਰਪ ਦਾ ਸਭ ਤੋਂ ਵੱਧ ਕਾਰ ਚੋਰ ਵਾਲਾ ਦੇਸ਼, ਹਰ ਘੰਟੇ 19 ਕਾਰਾਂ ਹੁੰਦੀਆਂ ਹਨ ਚੋਰੀ

ਰੋਮ (ਕੈਂਥ): ਇਸ ਗੱਲ ਵਿੱਚ ਕੋਈ ਦੋ ਰਾਏ ਨਹੀ ਕਿ ਇਟਲੀ ਸਿਹਤਯਾਬੀ ਪੱਖੋਂ ਦੁਨੀਆ ਦੇ ਚੋਣਵੇਂ ਦੇਸ਼ਾਂ ਵਿੱਚ ਨਹੀਂ ਹੈ ਪਰ ਇਹ ਵੀ ਸੱਚ ਹੈ ਕਿ ਇਕ ਰਿਪੋਰਟ ਮੁਤਾਬਕ ਇਟਲੀ ਯੂਰਪ ਵਿੱਚ ਸਭ ਤੋਂ ਵੱਧ ਕਾਰ ਚੋਰੀ ਦੀ ਦਰ ਵਾਲਾ ਦੇਸ਼ ਗਿਣਿਆ ਗਿਆ ਹੈ। ਇੱਥੇ ਇੱਕ ਸਾਲ ਵਿੱਚ ਇਕ ਲੱਖ ਲੋਕਾਂ ਪਿੱਛੇ 276 ਕਾਰਾਂ ਚੋਰੀ ਹੋ ਜਾਂਦੀਆਂ ਹਨ, ਜਦਕਿ 455 ਕਾਰ ਚੋਰੀ ਦੀਆਂ ਰੋਜ਼ਾਨਾ ਰਿਪੋਰਟਾਂ ਪੁਲਸ ਵਲੋਂ ਦਰਜ਼ ਕੀਤੀਆਂ ਜਾਂਦੀਆਂ ਹਨ ਭਾਵ ਹਰ ਘੰਟੇ ਵਿਚ 19 ਕਾਰ ਚੋਰੀ ਦੀਆਂ ਰਿਪੋਰਟਾਂ ਦਰਜ ਹੁੰਦੀਆਂ ਹਨ।

ਪੜ੍ਹੋ ਇਹ ਅਹਿਮ ਖਬਰ- ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਮੰਦਭਾਗੀ - ਇਤਿਹਾਸ ਯੂਕੇ

ਦੁਨੀਆ ਵਿਚ ਸੁੰਦਰ ਦੇਸਾਂ ਦੀ ਲਿਸਟ ਵਜੋਂ ਜਾਣੇ ਜਾਦੇ ਇਟਲੀ ਦਾ ਇਹ ਸਭ ਤੋ ਵੱਧ ਦੁਖਦਾਈ ਰਿਕਾਰਡ ਹੈ। ਇਸ ਦੇ ਬਰਾਬਰ ਆਬਾਦੀ ਵਾਲੇ ਦੇਸ਼ਾਂ ਦੀ ਤੁਲਨਾ ਵਿੱਚ ਇਟਲੀ ਦਾ ਰਿਕਾਰਡ ਯੂਕੇ ਨਾਲੋਂ 80 ਪ੍ਰਤੀਸ਼ਤ ਵੱਧ ਹੈ, ਜਿੱਥੇ ਕਿ ਪ੍ਰਤੀ ਇੱਕ ਲੱਖ ਵਸਨੀਕਾਂ ਪਿੱਛੇ 153 ਚੋਰੀਆਂ ਹੁੰਦੀਆਂ ਹਨ ਅਤੇ ਇਟਲੀ ਦਾ ਇਹ ਡਾਟਾ ਫਰਾਂਸ ਨਾਲੋਂ 5 ਪ੍ਰਤੀਸ਼ਤ ਵੱਧ ਹੈ ਪਰ ਇਟਲੀ ਨੇ ਜਰਮਨੀ ਨੂੰ ਵੀ ਪਿੱਛੇ ਛੱਡਿਆ ਹੈ ਜੋ ਪ੍ਰਤੀ ਇੱਕ ਲੱਖ ਵਸਨੀਕਾਂ ਪਿੱਛੇ 71 ਕਾਰ ਚੋਰੀਆਂ ਰਿਕਾਰਡ ਕਰਦਾ ਹੈ। ਉੱਥੇ ਹੀ ਚੈੱਕ ਗਣਰਾਜ ਯੂਰਪ ਵਿੱਚ ਦੂਜਾ ਦੇਸ ਹੈ ਜਿੱਥੇ ਕਿ ਇਕ ਲੱਖ ਲੋਕਾਂ ਪਿੱਛੇ ਔਸਤਨ 274 ਕਾਰਾਂ ਚੋਰੀ ਹੋ ਜਾਂਦੀਆਂ ਹਨ। ਡੈਨਮਾਰਕ ਅਤੇ ਰੋਮਾਨੀਆ ਕਾਰ ਮਾਲਕਾਂ ਲਈ ਸਭ ਤੋਂ ਸੁਰੱਖਿਅਤ ਯੂਰਪੀਅਨ ਰਾਜ ਹੈ ਜਿੱਥੇ ਕਿ ਸਭ ਤੋ ਘੱਟ ਕਾਰਾਂ ਚੋਰੀ ਹੁੰਦੀਆਂ ਹਨ।

ਪੜ੍ਹੋ ਇਹ ਅਹਿਮ ਖਬਰ -ਪਾਕਿਸਤਾਨ 'ਚ ਮਿਲਿਆ 2,300 ਸਾਲ ਪੁਰਾਣਾ ਬੋਧੀ ਮੰਦਰ


author

Vandana

Content Editor

Related News