ਇਟਲੀ ''ਚ ਸਤਿਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ
Thursday, Sep 24, 2020 - 12:22 PM (IST)

ਮਿਲਾਨ, (ਸਾਬੀ ਚੀਨੀਆ)- ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਅਵਤਾਰ ਪੁਰਬ ਦਿਹਾੜਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸੰਗਤਾਂ ਵੱਲੋਂ ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਉਪਰੰਤ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।
ਉਪਰੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਅਤੇ ਕਥਾ ਤੇ ਵਿਚਾਰਾਂ ਹੋਈਆਂ ਆਏ ਹੋਏ ਜਥਿਆਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਸੰਘਰਸ਼ 'ਤੇ ਚਾਨਣਾ ਪਾਇਆ । ਆਖੰਡ ਪਾਠ ਸਾਹਿਬ ਜੀ ਦੀ ਸੇਵਾ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਨੇ ਕੀਤੀ।
ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਠ ਦੀ ਸੇਵਾ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਭਾਈ ਸਾਹਿਬ ਭਾਈ ਹਰਦੀਪ ਸਿੰਘ ਦੇ ਪਰਿਵਾਰ ਦੁਆਰਾ ਕੀਤੀ ਗਈ । ਦਹੀਂ-ਭੱਲਿਆਂ ਦੀ ਸੇਵਾ ਭਾਈ ਸਾਹਿਬ ਭਾਈ ਜੁਗਰਾਜ ਸਿੰਘ ਜੀ ਅਤੇ ਸਮੋਸਿਆਂ ਦੀ ਸੇਵਾ ਕੰਪੌਵੇਰਦੇ ਦੀ ਸੰਗਤਾਂ ਵੱਲੋਂ ਕੀਤੀ ਗਈ। ਇਸ ਪਵਿੱਤਰ ਦਿਹਾੜੇ ਤੇ ਸ. ਗੁਰਮੁੱਖ ਸਿੰਘ ਹਜਾਰਾ ਨੂੰ ਉਨ੍ਹਾਂ ਦੇ ਸਮਾਜ ਪ੍ਰਤੀ ਵਧੀਆ ਸੇਵਾਵਾਂ ਅਤੇ ਸੰਘਰਸ਼ ਕੀਤੇ ਗਏ ਕੰਮਾਂ ਅਤੇ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਗੁਰੂਘਰ ਵਲੋਂ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਸਾਰੀਆਂ ਸੇਵਾਵਾਂ ਨਿਭਾਉਣ ਵਾਲੀਆਂ ਨੂੰ ਬਾਬਾ ਸੁਰਿੰਦਰ ਸਿੰਘ ਜੀ ਅਤੇ ਬਾਬਾ ਦਲਬੀਰ ਸਿੰਘ ਜੀ (ਲਵੀਨੀਓ) ਵਾਲਿਆਂ ਨੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਗੁਰੂਘਰ ਦੀ ਪ੍ਰਬੰਧਕ ਕਮੇਟੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਭਨਾਂ ਨੂੰ ਸਤਿਗੁਰਾਂ ਦੇ ਅਵਤਾਰ ਪੁਰਬ ਦੀਆਂ ਵਧਾਈਆਂ ਦਿੱਤੀਆਂ।