ਇਟਲੀ ’ਚ ਗੁਰਸਿੱਖ ਬਜ਼ੁਰਗ ਦੀ ਭੇਤਭਰੀ ਹਾਲਤ ’ਚ ਮੌਤ

Tuesday, Sep 29, 2020 - 10:22 AM (IST)

ਇਟਲੀ ’ਚ ਗੁਰਸਿੱਖ ਬਜ਼ੁਰਗ ਦੀ ਭੇਤਭਰੀ ਹਾਲਤ ’ਚ ਮੌਤ

ਮਿਲਾਨ, (ਸਾਬੀ ਚੀਨੀਆ)- ਇਟਲੀ ਦੀ ਰਾਜਧਾਨੀ ਰੋਮ ਨੇੜਲੇ ਸ਼ਹਿਰ ਫਰਜੀਨੋ ਵਿਖੇ ਇਕ ਗੁਰਸਿੱਖ ਬਜ਼ੁਰਗ ਦੀ ਭੇਤਭਰੀ ਹਾਲਤ ਵਿਚ ਮੌਤ ਹੋਣ ਦੀ ਖ਼ਬਰ ਹੈ। 

ਮਿਲੀ ਜਾਣਕਾਰੀ ਮੁਤਾਬਕ ਰਾਜਿੰਦਰ ਸਿੰਘ ਨਾਂ ਦਾ ਇਹ ਬਜ਼ੁਰਗ ਬੀਤੀ ਸਵੇਰੇ ਮ੍ਰਿਤਕ ਪਾਇਆ ਗਿਆ। ਉਸ ਨਾਲ ਰਹਿਣ ਵਾਲੇ ਸਾਥੀਆਂ ਮੁਤਾਬਕ ਸ਼ਾਇਦ ਐਤਵਾਰ ਸ਼ਾਮ ਦੇ ਖਾਣੇ ਲਈ ਦਾਲ ਬਣਾਉਣ ਸਮੇਂ ਇਸ ਵਿਚ ਕਿਰਲੀ ਡਿੱਗ ਗਈ ਹੋਵੇਗੀ ਅਤੇ ਇਹ ਜ਼ਹਿਰੀਲੀ ਦਾਲ ਉਸ ਨੇ ਅਤੇ ਉਸ ਦੇ ਇਕ ਹੋਰ ਸਾਥੀ ਨੇ ਖਾਧੀ ਸੀ, ਜਿਸ ਕਾਰਣ ਉਸ ਦੇ ਇਕ ਸਾਥੀ ਨੂੰ ਉਲਟੀਆਂ ਵੀ ਲੱਗ ਗਈਆਂ ਪਰ ਉਸ ਦੀ ਹਾਲਤ ਹੁਣ ਠੀਕ ਹੈ।

ਮ੍ਰਿਤਕ ਰਾਜਿੰਦਰ ਸਿੰਘ (60) ਕੁਰਾਲੀ ਨੇੜਲੇ ਪਿੰਡ ਸਿੰਘਪੁਰਾ ਨਾਲ ਸਬੰਧਤ ਸੀ ਅਤੇ ਪਿਛਲੇ ਲਗਭਗ 25 ਸਾਲਾਂ ਤੋਂ ਇਟਲੀ ’ਚ ਰਹਿ ਰਿਹਾ ਸੀ। ਇਟਲੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮੌਤ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Lalita Mam

Content Editor

Related News