ਇਟਲੀ ਦੇ ਉਪਰਾਲੇ ਸਦਕਾ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ
Friday, Aug 03, 2018 - 03:31 PM (IST)

ਰੋਮ,(ਕੈਂਥ)— ਇਟਲੀ ਦੇ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਇਟਲੀ, ਨੌਜਵਾਨ ਸਭਾ ਬੋਰਗੋ ਸੰਨਯਾਕਮੋ, ਅਖੰਡ ਕੀਰਤਨੀ ਜਥਾ ਇਟਲੀ, ਪਿੰਡ ਗੁਰਲਾਗੋ ਦੀਆਂ ਸਮੂਹ ਸੰਗਤਾਂ ਅਤੇ ਸਿੱਖ ਕੌਂਸਲ ਇਟਲੀ ਦੇ ਸਾਂਝੇ ਉਪਰਾਲੇ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਭਾਈ ਕੁਲਵੰਤ ਸਿੰਘ ਖਾਲਸਾ, ਤਰਲੋਚਨ ਸਿੰਘ, ਤਰਨਪ੍ਰੀਤ ਸਿੰਘ, ਸਿਮਰਜੀਤ ਸਿੰਘ ਡੱਡੀਆਂ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਗੁਰਦੇਵ ਸਿੰਘ, ਸੰਤੋਖ ਸਿੰਘ, ਕਰਨਵੀਰ ਸਿੰਘ, ਮਨਪ੍ਰੀਤ ਸਿੰਘ, ਅਰਵਿੰਦਰ ਸਿੰਘ ਬਾਲਾ ਨੇ ਦੱਸਿਆ ਕਿ ਬੱਚਿਆਂ ਨੂੰ ਗੁਰੂ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ ਲਈ ਕਲਤੂਰਾ ਸਿੱਖ ਇਟਲੀ ਵਲੋਂ ਸਮੇਂ-ਸਮੇਂ ਸਿਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਅਨੁਸਾਰ ਗੁਰਮਤਿ ਗਿਆਨ ਮੁਕਾਬਲੇ ਬੈਰਗਾਮੋ ਵਿਖੇ ਕਰਵਾਏ ਗਏ ਹਨ। ਇਸ ਦੌਰਾਨ 65 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਇਟਲੀ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮੂਹ ਸਿੱਖ ਜਥੇਬੰਦੀਆਂ ਅਤੇ ਇਟਲੀ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ।
ਨਤੀਜੇ ਇਸ ਪ੍ਰਕਾਰ ਰਹੇ:-
ਗਰੁੱਪ ਏ — 05 ਸਾਲ ਤੋਂ 08 ਸਾਲ
ਪਹਿਲੇ ਸਥਾਨ 'ਤੇ :- ਸਹਿਬਜੀਤ ਸਿੰਘ 49/50
ਦੂਜੇ ਸਥਾਨ 'ਤੇ :- ਹਰਲੀਨ ਕੌਰ 48/50
ਗਰੁੱਪ ਬੀ — 08 ਸਾਲ ਤੋਂ 11 ਸਾਲ
ਪਹਿਲੇ ਸਥਾਨ 'ਤੇ :- ਪਵਨਵੀਰ ਕੌਰ, ਕਰਨਵੀਰ ਸਿੰਘ, ਹਰਜੋਤ ਸਿੰਘ, ਆਨੰਦ ਸਿੰਘ, ਬਰਮਲੀਨ ਕੌਰ, ਸੁਖਵਿੰਦਰ ਸਿੰਘ 70/70
ਦੂਜੇ ਸਥਾਨ 'ਤੇ :- ਸਾਹਿਬਜੀਤ ਸਿੰਘ, ਦਿਲਜਾਨ ਸਿੰਘ, ਜਸਦੀਪ ਸਿੰਘ 66/70
ਤੀਜੇ ਸਥਾਨ 'ਤੇ :- ਸਹਿਜਦੀਪ ਕੌਰ 65/70
ਗਰੁੱਪ ਸੀ — 11 ਸਾਲ ਤੋ 14 ਸਾਲ
ਪਹਿਲੇ ਸਥਾਨ 'ਤੇ :- ਬਰੋਨ ਸਿੰਘ, ਅਮੁਲ ਸਿੰਘ, ਰਵਦੀਪ ਸਿੰਘ 85/85
ਦੂਜੇ ਸਥਾਨ 'ਤੇ :- ਗੁਰਦੀਪ ਸਿੰਘ 83/85
ਤੀਜੇ ਸਥਾਨ 'ਤੇ :- ਅਨਮੋਲਪ੍ਰੀਤ ਕੌਰ 81/85
ਗਰੁੱਪ ਡੀ— 14 ਸਾਲ ਤੋਂ ਉੱਪਰ
ਪਹਿਲੇ ਸਥਾਨ 'ਤੇ :- ਸੁਖਵੀਰ ਸਿੰਘ 100/100
ਦੂਜੇ ਸਥਾਨ 'ਤੇ :- ਪਵਨ ਕੌਰ, ਜਸਨਪ੍ਰੀਤ ਕੌਰ 99/100
ਤੀਜੇ ਸਥਾਨ 'ਤੇ :- ਹਰਜੋਤ ਸਿੰਘ, ਲਵਜੋਤ ਸਿੰਘ, ਤਰਨਜੀਤ ਸਿੰਘ 98/100