ਇਟਲੀ 4 ਮਈ ਤੋਂ ਦੁਬਾਰਾ ਸ਼ੁਰੂ ਕਰੇਗਾ ਕਾਰੋਬਾਰ, ਸਤੰਬਰ ''ਚ ਖੁੱਲ੍ਹਣਗੇ ਸਕੂਲ : ਪੀ.ਐੱਮ.
Sunday, Apr 26, 2020 - 05:58 PM (IST)

ਮਿਲਾਨ (ਬਿਊਰੋ): ਕੋਵਿਡ-19 ਮਹਾਮਾਰੀ ਨਾਲ ਯੂਰਪੀ ਦੇਸ਼ ਇਟਲੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੇ 26 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 195,351 ਲੋਕ ਇਨਫੈਕਟਿਡ ਹਨ।ਹੁਣ ਇਟਲੀ 4 ਮਈ ਤੋਂ ਦੁਬਾਰਾ ਕਾਰੋਬਾਰ ਖੋਲ੍ਹਣ ਦੀ ਤਿਆਰੀ ਵਿਚ ਹੈ। ਇਟਲੀ ਦੇ ਪ੍ਰਧਾਨ ਮੰਤੀਰ ਜੁਸੇਪੇ ਕੌਂਤੇ ਨੇ ਐਤਵਾਰ ਨੂੰ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ,''ਇਟਲੀ 4 ਮਈ ਤੋਂ ਆਪਣੇ ਕੋਰੋਨਾਵਾਇਰਸ ਲਾਕਡਾਊਨ ਨੂੰ ਘੱਟ ਕਰਨ ਦੇ ਤਹਿਤ ਆਪਣੇ ਨਿਰਮਾਣ ਉਦਯੋਗ ਨੂੰ ਮੁੜ ਖੋਲ੍ਹਣਾ ਸ਼ੁਰੂ ਕਰ ਦੇਵੇਗਾ।'' ਇਸ ਦੇ ਨਾਲ ਹੀ ਕੌਂਤੇ ਨੇ ਕਿਹਾ ਕਿ ਸਾਡੀ ਸਤੰਬਰ ਮਹੀਨੇ ਵਿਚ ਸਕੂਲ ਖੋਲ੍ਹਣ ਦੀ ਤਿਆਰੀ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ, ਕਸ਼ਮੀਰ ਤੇ FATF ਮਾਮਲੇ 'ਚ ਇਮਰਾਨ ਅਸਫਲ, ਪਾਕਿ ਫੌਜ ਨੇ ਕੀਤਾ ਸਾਈਡਲਾਈਨ
ਕੌਂਤੇ ਨੇ ਇਟਾਲੀਅਨ ਦੈਨਿਕ ਅਖਬਾਰ 'ਲਾ ਰੀਪਬਲਿਕਨ' ਨਾਲ ਗੱਲਬਾਤ ਵਿਚ ਕਿਹਾ ਕਿ ਅਸੀਂ 4 ਮਈ ਤੋਂ ਨਿਰਮਾਣ ਦੇ ਕਾਰੋਬਾਰ ਦੇ ਇਕ ਹਿੱਸੇ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦੇਣ ਲਈ ਕੰਮ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਇਸ ਨਾਲ ਜੁੜੇ ਉਪਾਆਂ ਨੂੰ ਅਗਲੇ ਹਫਤੇ ਦੀ ਸ਼ੁਰੂਆਤ ਵਿਚ ਨਵੇਂ ਰੂਪ ਵਿਚ ਪੇਸ਼ ਕੀਤਾ ਜਾਵੇਗਾ।ਗੌਰਤਲਬ ਹੈ ਕਿ ਇਟਲੀ ਪਹਿਲਾ ਅਜਿਹਾ ਯੂਰਪੀ ਦੇਸ਼ ਸੀ ਜੋ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਉਹ ਯੂਰਪ ਵਿਚ ਮਾਰਚ ਵਿਚ ਲਾਕਡਾਊਨ ਲਗਾਉਣ ਵਾਲਾ ਪਹਿਲਾ ਦੇਸ਼ ਸੀ। ਹੁਣ ਇਟਲੀ ਦੇ ਆਪਣੀ ਅਰਥਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਦੇ ਰਸਤੇ 'ਤੇ ਪੂਰੀ ਦੁਨੀਆ ਦੀ ਨਜ਼ਰ ਟਿਕੀ ਹੋਈ ਹੈ ਅਤੇ ਦੂਜੇ ਦੇਸ਼ ਉਸ ਵੱਲ ਦੇਖ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਓਜ਼ੋਨ ਪਰਤ 'ਤੇ ਬਣਿਆ ਛੇਦ ਆਪਣੇ ਆਪ ਹੋਇਆ ਠੀਕ