ਇਟਲੀ : ਫਿਰੈਂਸਾ ਵਿਖੇ ਬੈਟਰੀ ਨਾਲ ਚੱਲਣ ਵਾਲੀ ਪਹਿਲੀ ਟਰਾਮ ਦਾ ਟ੍ਰਾਇਲ ਸਫ਼ਲ
Friday, Feb 12, 2021 - 08:32 AM (IST)
ਰੋਮ, (ਕੈਂਥ)- ਪਹਿਲੀ ਵਾਰ ਇਟਲੀ ਦੇ ਸ਼ਹਿਰ ਫਿਰੈਂਸਾ ਵਿਚ ਬੈਟਰੀ ਨਾਲ ਚੱਲਣ ਵਾਲੀ ਟਰਾਮ ਦੇ ਟ੍ਰਾਇਲਾਂ ਨੂੰ ਸਫਲਤਾਪੂਰਵਕ ਸੰਪੰਨ ਕੀਤਾ ਗਿਆ ਹੈ। ਇਸ ਦਾ ਲਾਈਵ ਟੈਸਟ ਕਰਨ ਉਪਰੰਤ ਹਿਟਾਚੀ ਰੇਲ ਦਾ ਕਹਿਣਾ ਹੈ ਕਿ ਬੈਟਰੀ ਨਾਲ ਚੱਲਣ ਵਾਲਾ ਇਹ ਮਾਡਲ ਸੜਕਾਂ 'ਤੇ ਓਵਰਹੈੱਡ ਦੀਆਂ ਤਾਰਾਂ, ਖੰਭਿਆਂ ਨੂੰ ਘਟਾਉਣ ਦੇ ਨਾਲ-ਨਾਲ ਬੁਨਿਆਦੀ ਖਰਚਿਆਂ' ਦੀ ਵੀ ਬਚਤ ਕਰੇਗਾ।
ਅਧਿਕਾਰੀਆਂ ਨੇ ਕਿਹਾ ਕਿ ਹਿਟਾਚੀ ਕੰਪਨੀ ਵਲੋਂ ਫਿਰੈਂਸਾ ਸ਼ਹਿਰ ਵਿਚ ਕੀਤੇ ਸਿਰੀਓ ਟਰਾਮ ਦਾ ਟ੍ਰਾਇਲ ਸਫ਼ਲ ਰਿਹਾ, ਜਿਸ ਵਿਚ ਨਵੀਂ ਤਕਨਾਲੋਜੀ ਨਾਲ ਤਿਆਰ ਕੀਤਾ ਬੈਟਰੀ ਪੈਕ ਬਹੁਤ ਪਾਵਰਫੁੱਲ ਹੈ ਜੋ ਹਰ ਵਾਰ ਟਰਾਮ ਦੇ ਰੁਕਣ ਅਤੇ ਚੱਲਣ ਨਾਲ ਊਰਜਾ ਦੀ ਖਪਤ ਨੂੰ ਘਟਾਉਂਦਾ ਹੈ। ਬੈਟਰੀ ਨਾਲ ਚੱਲਣ ਵਾਲੀ ਇਹ ਟਰਾਮ ਭਵਿੱਖ ਵਿਚ ਇਟਲੀ ਦੇ ਵੱਡੇ ਸ਼ਹਿਰਾਂ ਵਿਚ ਚਲਾਉਣ ਦੀ ਯੋਜਨਾ ਹੈ।