ਇਟਲੀ ''ਚ ਈਦ ਮੌਕੇ ਪੰਜਾਬੀ ਭਾਈਚਾਰੇ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵੰਡੀ ਮਠਿਆਈ

05/24/2020 3:05:23 PM

ਰੋਮ,(ਕੈਂਥ)- ਇਟਲੀ ਦੇ ਮੋਦਨਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਕਸਤਲ ਫਰਾਂਕੋ ਵਿਖੇ ਅੱਜ ਈਦ ਮੁਬਾਰਕ ਮੌਕੇ ਪੰਜਾਬੀ ਭਾਈਚਾਰੇ ਅਤੇ ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਸੀਨੀਅਰ ਮੀਤ ਪ੍ਰਧਾਨ ਸ. ਗੁਰਚਰਨ ਸਿੰਘ ਭੂੰਗਰਨੀ ਦੇ ਸਹਿਯੋਗ ਨਾਲ ਇਸ ਇਲਾਕੇ ਨਾਲ ਸਬੰਧਿਤ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਆਪਸੀ ਸਾਂਝ ਬਰਕਰਾਰ ਰੱਖਣ ਅਤੇ ਈਦ ਮੁਬਾਰਕਬਾਦ ਦੇ ਨਾਮ ਹੇਠ ਸੁੱਕੇ ਲੰਗਰਾਂ ਦੀ ਸੇਵਾ ਤੇ ਮਠਿਆਈ ਮੁਸਲਿਮ ਭਾਈਚਾਰੇ ਦੇ ਲੋਕਾਂ ਵਿਚ ਵੰਡੀ।

ਇਸ ਮੌਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਅਤੇ ਅਗਲੇ ਸਾਲ ਫਿਰ ਮਿਲਣ ਦੀਆਂ ਖੁਆਇਸ਼ਾਂ ਜਾਹਿਰ ਕੀਤੀਆਂ। ਇਸ ਮੌਕੇ ਸੇਵਕ ਜੱਥੇ ਦੇ ਅਹੁਦੇਦਾਰਾਂ ਕ੍ਰਮਵਾਰ ਪਰਮਿੰਦਰ ਸਿੰਘ ,ਹਰਜੀਤ ਸਿੰਘ ,ਅਸ਼ੋਕ ਸਿੰਘ ,ਪ੍ਰਭਦੀਪ ਸਿੰਘ ,ਅਤੇ ਜਸਪਾਲ ਸਿੰਘ ਆਦਿ ਉਚੇਚੇ ਤੌਰ ਤੇ ਹੱਥੀਂ ਸੇਵਾ ਕਰਨ ਵਾਸਤੇ ਪਹੁੰਚੇ ਹੋਏ ਸਨ।
 


Lalita Mam

Content Editor

Related News